ਰਾਤੋ-ਰਾਤ ਕਰੋੜਪਤੀ ਬਣਿਆ ਕਸ਼ਮੀਰੀ ਨੌਜਵਾਨ, ‘ਡਰੀਮ11’ ਐਪ ’ਤੇ ਜਿੱਤੇ ਦੋ ਕਰੋੜ ਰੁਪਏ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਸੀਮ ਰਾਜਾ ਨੇ ਕਿਹਾ- ਮੇਰੀ ਮਾਂ ਬਿਮਾਰ ਹੈ ਅਤੇ ਹੁਣ ਮੈਂ ਉਨ੍ਹਾਂ ਦਾ ਇਲਾਜ ਕਰਵਾ ਸਕਾਂਗਾ

Kashmiri youth who became millionaires overnight, won Rs 2 crore on 'Dream 11' app

 

ਸ੍ਰੀਨਗਰ - ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਇੱਕ ਨੌਜਵਾਨ ਦੀ ਕਿਸਮਤ ਖੁੱਲ੍ਹ ਗਈ ਹੈ ਕਿਉਂਕਿ ਉਸ ਦੀ 2 ਕਰੋੜ ਰੁਪਏ ਦੀ ਲਾਟਰੀ ਲੱਗੀ ਹੈ। ਨੌਜਵਾਨ ਕ੍ਰਿਕਟ ਨਾਲ ਸਬੰਧਤ ‘ਡਰੀਮ11’ ਐਪ ’ਤੇ ਦੋ ਕਰੋੜ ਰੁਪਏ ਜਿੱਤ ਕੇ ਰਾਤੋ-ਰਾਤ ਕਰੋੜਪਤੀ ਬਣ ਗਿਆ ਹੈ। ਅਨੰਤਨਾਗ ਜ਼ਿਲ੍ਹੇ ਦੇ ਬਿਜਬੇਹਰਾ ਇਲਾਕੇ ਦੇ ਪਿੰਡ ਸ਼ਲਗਾਮ ਨਾਲ ਸਬੰਧਤ ਨੌਜਵਾਨ ਦਾ ਨਾਣ ਵਸੀਮ ਰਾਜਾ ਹੈ। ਰਾਜਾ ਨੇ ਲਾਟਰੀ ਲੱਗਣ ਤੋਂ ਬਾਅਦ ਕਿਹਾ ਕਿ ਉਹ ਇਸ ਰਕਮ ਨਾਲ ਆਪਣੀ ਬਿਮਾਰ ਮਾਂ ਦਾ ਇਲਾਜ ਕਰਾਵੇਗਾ।

ਵਸੀਮ ਨੇ ਕਿਹਾ, ‘‘ਉਹ ਸ਼ਨਿਚਰਵਾਰ ਦੀ ਰਾਤ ਗੂੜੀ ਨੀਂਦ ਸੁੱਤਾ ਹੋਇਆ ਸੀ, ਜਦੋਂ ਕੁੱਝ ਦੋਸਤਾਂ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਹ ‘ਡਰੀਮ 11’ ਵਿੱਚ ਪਹਿਲੇ ਨੰਬਰ ’ਤੇ ਆਇਆ ਹੈ ਤਾਂ ਉਸ ਦੀ ਖੁਸ਼ੀ ਦਾ ਕੋਈ ਠਿਕਾਣਾ ਹੀ ਨਹੀਂ ਰਿਹਾ।’’ ਰਾਜਾ ਨੇ ਦੱਸਿਆ ਕਿ ਉਹ ਪਿਛਲੇ ਦੋ ਸਾਲਾਂ ਤੋਂ ਆਈਪੀਐੱਲ ਵਿਚ ਕਾਲਪਨਿਕ ਟੀਮਾਂ ਬਣਾ ਕੇ ਆਪਣੀ ਕਿਸਮਤ ਅਜ਼ਮਾ ਰਿਹਾ ਸੀ।

Wasim Raja

ਉਸ ਨੇ ਕਿਹਾ, ‘‘ਰਾਤੋ-ਰਾਤ ਅਮੀਰ ਬਣਨਾ ਇੱਕ ਸੁਫ਼ਨੇ ਵਾਂਗ ਹੈ। ਇਸ ਪੈਸੇ ਨਾਲ ਸਾਨੂੰ ਆਪਣੀ ਗਰੀਬੀ ਦੂਰ ਕਰਨ ਵਿਚ ਮਦਦ ਮਿਲੇਗੀ ਕਿਉਂਕਿ ਅਸੀਂ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰ ਨਾਲ ਸਬੰਧਤ ਹਾਂ। ਮੇਰੀ ਮਾਂ ਵੀ ਬਿਮਾਰ ਹੈ ਅਤੇ ਹੁਣ ਮੈਂ ਉਨ੍ਹਾਂ ਦਾ ਇਲਾਜ ਕਰਵਾ ਸਕਾਂਗਾ।