ਬਿਹਾਰ 'ਚ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ 8 ਮਜ਼ਦੂਰਾਂ ਦੀ ਗਈ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅੱਠ ਹੋਰ ਮਜ਼ਦੂਰ ਗੰਭੀਰ ਰੂਪ ਵਿਚ ਜ਼ਖਮੀ

Tragic road accident in Bihar

 

ਪਟਨਾ: ਬਿਹਾਰ ਦੇ ਪੂਰਨੀਆ ਜ਼ਿਲ੍ਹੇ 'ਚ ਇੱਕ ਦਰਦਨਾਕ ਹਾਦਸਾ (Tragic road accident in Bihar) ਵਾਪਰ ਗਿਆ। ਇਥੇ ਇੱਕ ਟਰੱਕ ਬੇਕਾਬੂ ਹੋ ਕੇ ਪਲਟ ਗਿਆ। ਇਸ ਹਾਦਸੇ 'ਚ ਟਰੱਕ 'ਚ ਸਵਾਰ 8 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ 8 ਹੋਰ ਜ਼ਖਮੀ ਹੋ (Tragic road accident in Bihar) ਗਏ। ਇਕ ਪੁਲਿਸ ਅਧਿਕਾਰੀ ਮੁਤਾਬਕ ਇਹ ਹਾਦਸਾ ਪੂਰਨੀਆ ਜ਼ਿਲੇ ਦੇ ਜਲਾਲਗੜ੍ਹ ਥਾਣਾ ਖੇਤਰ ਦੇ ਅਧੀਨ ਦਾਰਜੀਆ ਬੇਰੀ ਨੇੜੇ ਨੈਸ਼ਨਲ ਹਾਈਵੇਅ 57 'ਤੇ ਵਾਪਰਿਆ।

ਪੁਲਿਸ ਦੇ ਡਿਪਟੀ ਸੁਪਰਡੈਂਟ (ਸਦਰ) ਸੁਰਿੰਦਰ ਕੁਮਾਰ ਸਰੋਜ ਅਨੁਸਾਰ ਹਾਦਸੇ ਵਿੱਚ ਮਾਰੇ ਗਏ ਅੱਠ ਮਜ਼ਦੂਰ ਰਾਜਸਥਾਨ ਦੇ ਰਹਿਣ ਵਾਲੇ ਸਨ ਅਤੇ ਲੋਹੇ ਦੀਆਂ ਪਾਈਪਾਂ ਨਾਲ ਭਰੇ ਇੱਕ ਟਰੱਕ ਵਿੱਚ ਸਿਲੀਗੁੜੀ ਤੋਂ ਜੰਮੂ (Tragic road accident in Bihar) ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਜ਼ਖ਼ਮੀ ਹੋਏ ਮਜ਼ਦੂਰਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਟਰੱਕ ਡਰਾਈਵਰ ਨੂੰ ਨੀਂਦ ਆ ਗਈ ਸੀ, ਜਿਸ ਕਾਰਨ ਇਹ ਹਾਦਸਾ (Tragic road accident in Bihar) ਵਾਪਰਿਆ। ਟਰੱਕ ਵਿੱਚ ਬੋਰਬੈਲ ਦੀਆਂ ਪਾਈਪਾਂ ਅਤੇ ਹੋਰ ਸਾਮਾਨ ਲੱਦਿਆ ਹੋਇਆ ਸੀ। ਟਰੱਕ ਦਾ ਸੰਤੁਲਨ ਵਿਗੜਨ ਕਾਰਨ ਉਸ ਵਿੱਚ ਬੈਠੇ ਮਜ਼ਦੂਰ (Tragic road accident in Bihar) ਲੋਹੇ ਦੀ ਪਾਈਪ ਹੇਠਾਂ ਦੱਬ ਗਏ। ਇਸ ਕਾਰਨ ਉਹਨਾਂ ਦੀ ਮੌਤ ਹੋ ਗਈ।

 

ਇਸ ਦੇ ਨਾਲ ਹੀ ਹਾਦਸੇ 'ਚ ਜ਼ਖਮੀ ਹੋਏ ਹੋਰ ਮਜ਼ਦੂਰਾਂ ਦਾ ਇਲਾਜ ਚੱਲ (Tragic road accident in Bihar) ਰਿਹਾ ਹੈ। ਇਸ ਦੇ ਨਾਲ ਹੀ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਹਾਦਸੇ ਤੋਂ ਬਾਅਦ ਹਾਈਵੇਅ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਬਚਾਅ ਕਰਮਚਾਰੀਆਂ ਨੇ ਪਾਈਪ ਹੇਠਾਂ ਦੱਬੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਦੱਸਿਆ ਜਾ ਰਿਹਾ ਹੈ ਕਿ ਘਟਨਾ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।