ਅਮਰੀਕੀ ਰਾਜਦੂਤ ਨੇ PM ਮੋਦੀ ਦੀ ਕੀਤੀ ਤਾਰੀਫ਼, ਕਿਹਾ- ਭਾਰਤ ਸ਼ਾਨਦਾਰ ਹੱਥਾਂ ਵਿਚ ਹੈ, No 5g, 6g only Guruji

ਏਜੰਸੀ

ਖ਼ਬਰਾਂ, ਰਾਸ਼ਟਰੀ

ਉਨ੍ਹਾਂ ਨੇ ਭਾਰਤ-'ਅਮਰੀਕਾ ਸਬੰਧਾਂ' 'ਤੇ ਕਿਹਾ-'ਅਮਰੀਕਾ ਅਤੇ ਭਾਰਤ ਇਸ ਮੋੜ 'ਤੇ ਹਨ, ਜਿਸ ਨੂੰ ਦੁਨੀਆ ਦਾ ਸਭ ਤੋਂ ਰੋਮਾਂਚਕ ਗਠਜੋੜ ਮੰਨਿਆ ਜਾ ਰਿਹਾ ਹੈ। 

US Ambassador praises PM Modi

ਵਸ਼ਿੰਗਟਨ - ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤ ਵਿਚ ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਨੇ ਪੀਐਮ ਮੋਦੀ ਅਤੇ ਉਨ੍ਹਾਂ ਦੀਆਂ ਨੀਤੀਆਂ ਦੀ ਤਾਰੀਫ਼ ਕੀਤੀ। ਪੀਐਮ ਮੋਦੀ ਦੀ ਅਗਵਾਈ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਸ਼ਾਨਦਾਰ ਹੱਥਾਂ ਵਿਚ ਹੈ। ਉਹਨਾਂ ਨੇ ਕਿਹਾ ਕਿ "ਭਾਰਤ ਅਜਿਹੇ ਸ਼ਾਨਦਾਰ ਹੱਥਾਂ ਵਿਚ ਹੈ ਕਿ ਉਹ ਅਪਣੀ ਅਗਵਾਈ ਅਤੇ ਪਰਿਵਰਤਨਸ਼ੀਲ ਨੀਤੀਆਂ ਦੇ ਨਾਲ ਜੋ ਤੁਸੀਂ ਅਤੇ ਇਹ ਪ੍ਰਸ਼ਾਸਨ ਜਨਤਕ ਅਤੇ ਨਿੱਜੀ ਖੇਤਰ ਵਿਚ ਲਾਗੂ ਕਰ ਰਹੇ ਹਨ, ਇਹ ਪਹਿਲੂ ਹਰ ਚੀਜ਼ ਨੂੰ ਪਰਿਭਾਸ਼ਿਤ ਕਰਦਾ ਹੈ ਜੋ ਹੁਣ ਭਾਰਤ ਦੇ ਉਭਾਰ ਦਾ ਹਿੱਸਾ ਹੈ।" 

ਉਨ੍ਹਾਂ ਨੇ ਭਾਰਤ-'ਅਮਰੀਕਾ ਸਬੰਧਾਂ' 'ਤੇ ਕਿਹਾ-'ਅਮਰੀਕਾ ਅਤੇ ਭਾਰਤ ਇਸ ਮੋੜ 'ਤੇ ਹਨ, ਜਿਸ ਨੂੰ ਦੁਨੀਆ ਦਾ ਸਭ ਤੋਂ ਰੋਮਾਂਚਕ ਗਠਜੋੜ ਮੰਨਿਆ ਜਾ ਰਿਹਾ ਹੈ। 
ਪੀਐਮ ਮੋਦੀ ਦੇ ਅਮਰੀਕਾ ਦੌਰੇ ਨੂੰ ਲੈ ਕੇ ਗਾਰਸੇਟੀ ਨੇ ਕਿਹਾ- "ਸਾਡੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਗਲੇ ਮਹੀਨੇ ਪੀਐਮ ਮੋਦੀ ਦੀ ਰਾਜਕੀ ਯਾਤਰਾ ਦੀ ਤਿਆਰੀ ਕਰ ਰਹੇ ਹਨ। ਉਭਰਦੀਆਂ ਤਕਨੀਕਾਂ ਨਾਲ ਸਹਿਯੋਗ ਕੀਤਾ ਜਾ ਰਿਹਾ ਹੈ। ਇਹ ਇੱਕ ਅਜਿਹੀ ਤਕਨੀਕ ਹੈ ਜਿਸ ਦੀ ਰੀੜ੍ਹ ਦੀ ਹੱਡੀ 5ਜੀ ਹੈ। ''No 5g, 6g only Guruji''

ਤਤਕਾਲੀ ਰਾਜਦੂਤ ਕੇਨੇਥ ਜਸਟਰ ਦੇ ਅਸਤੀਫੇ ਤੋਂ ਬਾਅਦ ਜਨਵਰੀ 2021 ਤੋਂ ਭਾਰਤ ਵਿਚ ਅਮਰੀਕੀ ਦੂਤਾਵਾਸ ਰਾਜਦੂਤ ਤੋਂ ਬਿਨਾਂ ਸੀ। ਗਾਰਸੇਟੀ ਨੇ 11 ਮਈ ਨੂੰ ਦਿੱਲੀ ਵਿਚ ਅਮਰੀਕੀ ਰਾਜਦੂਤ ਵਜੋਂ ਅਹੁਦਾ ਸੰਭਾਲਿਆ ਸੀ।