Corona Virus News: ਕੋਰੋਨਾ ਦੇ ਨਵੇਂ ਵੇਰੀਐਂਟ ਨੇ ਏਸ਼ੀਆ ’ਚ ਮਚਾਈ ਤਬਾਹੀ, ਸਿੰਗਾਪੁਰ, ਹਾਂਗਕਾਂਗ ਤੇ ਥਾਈਲੈਂਡ ’ਚ ਸੱਭ ਤੋਂ ਵੱਧ ਮਾਮਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Corona Virus News: ਭਾਰਤ ਵਿਚ ਕੋਰੋਨਾ ਦੇ 257 ਸਰਗਰਮ ਮਾਮਲੇ

New variant of Corona wreaks havoc in Asia

New variant of Corona wreaks havoc in Asia: ਕੋਰੋਨਾ ਵਾਇਰਸ ਜਾਂ ਕੋਵਿਡ-19 ਦਾ ਡਰ ਸਾਲ 2020 ਤੋਂ ਲੋਕਾਂ ਵਿਚ ਵਿਆਪਕ ਤੌਰ ’ਤੇ ਦੇਖਿਆ ਜਾ ਰਿਹਾ ਹੈ। ਦੁਨੀਆ ਭਰ ਵਿਚ ਇਸ ਮਹਾਂਮਾਰੀ ਕਾਰਨ ਸੈਂਕੜੇ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿਤੀਆਂ। ਲੋਕ ਅਜੇ ਤਕ ਕੋਵਿਡ-19 ਕਾਰਨ ਹੋਈ ਤਬਾਹੀ ਨੂੰ ਪੂਰੀ ਤਰ੍ਹਾਂ ਉੱਭਰ ਨਹੀਂ ਸਕੇ ਸੀ ਤੇ ਹੁਣ ਏਸ਼ੀਆ ਦੇ ਕੁਝ ਦੇਸ਼ਾਂ ਵਿਚ ਕੋਰੋਨਾ ਦੇ ਮਾਮਲੇ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਹਨ। 

ਸਿੰਗਾਪੁਰ, ਹਾਂਗਕਾਂਗ ਤੇ ਥਾਈਲੈਂਡ ਵਿਚ ਸੰਕਰਮਿਤ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਇਸਦਾ ਕਾਰਨ ਓਮੀਕਰੋਨ ਦਾ ਜੇ.ਐਨ. 1 ਵੇਰੀਐਂਟ ਹੈ, ਜੋ ਬਹੁਤ ਤੇਜ਼ੀ ਨਾਲ ਫੈਲਦਾ ਹੈ ਅਤੇ ਇਸਦਾ ਪ੍ਰਭਾਵ ਹੁਣ ਦੁਨੀਆ ਦੇ ਕਈ ਹਿੱਸਿਆਂ ਵਿਚ ਦੇਖਿਆ ਜਾ ਰਿਹਾ ਹੈ। ਸਿੰਗਾਪੁਰ ਵਿਚ 3 ਮਈ ਤਕ ਹਫ਼ਤੇ ਵਿਚ 14,200 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ, ਜਦਕਿ ਪਿਛਲੇ  ਹਫ਼ਤੇ ਇਹ ਗਿਣਤੀ 11,100 ਸੀ। ਉੱਥੇ ਹਸਪਤਾਲਾਂ ਵਿਚ ਦਾਖ਼ਲ ਮਰੀਜ਼ਾਂ ਦੀ ਗਿਣਤੀ ਵਿਚ ਵੀ 30 ਫ਼ੀ ਸਦੀ ਦਾ ਵਾਧਾ ਹੋਇਆ ਹੈ। ਇਸ ਕਾਰਨ ਉੱਥੋਂ ਦੇ ਸਿਹਤ ਅਧਿਕਾਰੀ ਹੋਰ ਵੀ ਸੁਚੇਤ ਹੋ ਗਏ ਹਨ। 

ਹਾਂਗ ਕਾਂਗ ਵਿਚ ਵੀ ਸਥਿਤੀ ਚੰਗੀ ਨਹੀਂ ਹੈ। ਉੱਥੇ ਕੋਰੋਨਾ ਦਾ ਫੈਲਾਅ ਕਾਫ਼ੀ ਜ਼ਿਆਦਾ ਹੈ। ਸਿਹਤ ਅਧਿਕਾਰੀ ਐਲਬਰਟ ਆਊ ਦੇ ਅਨੁਸਾਰ, ਇਸ ਸਾਲ ਹੁਣ ਤਕ ਸਭ ਤੋਂ ਵੱਧ ਕੋਰੋਨਾ ਪਾਜ਼ੀਟਿਵ ਮਾਮਲੇ ਹਾਂਗ ਕਾਂਗ ਵਿਚ ਹੀ ਸਾਹਮਣੇ ਆਏ ਹਨ। ਇਕ ਹਫ਼ਤੇ ਵਿਚ 31 ਲੋਕਾਂ ਦੀ ਮੌਤ ਵੀ ਹੋਈ ਹੈ, ਜੋ ਕਿ ਇਕ ਸਾਲ ਵਿਚ ਸਭ ਤੋਂ ਵੱਧ ਅੰਕੜਾ ਹੈ। ਕਈ ਲੋਕ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਦਾਖ਼ਲ ਹਨ।

ਇਸ ਵੇਲੇ ਭਾਰਤ ਵਿਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਘੱਟ ਹੈ, ਪਰ ਥੋੜ੍ਹਾ ਜਿਹਾ ਵਾਧਾ ਜ਼ਰੂਰ ਹੋਇਆ ਹੈ। 19 ਮਈ ਤਕ, 257 ਸਰਗਰਮ ਮਾਮਲੇ ਸਾਹਮਣੇ ਆਏ ਹਨ। (ਏਜੰਸੀ)