Amritsar Temple Attack: NIA ਨੇ ਅਤਿਵਾਦੀਆਂ ਦੇ ਸਾਥੀ ਨੂੰ ਕੀਤਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Amritsar Temple Attack: ਅੰਮ੍ਰਿਤਸਰ ਦੇ ਪਿੰਡ ਅਕਾਲਗੜ੍ਹ ਤੋਂ ਕੀਤਾ ਗ੍ਰਿਫ਼ਤਾਰ

NIA arrests terrorist's accomplice Amritsar temple attack News in punjabi

NIA arrests terrorist's accomplice Amritsar temple attack News: ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਪਾਬੰਦੀਸ਼ੁਦਾ ਅਤਿਵਾਦੀ ਸਮੂਹ ਖ਼ਾਲਿਸਤਾਨ ਲਿਬਰੇਸ਼ਨ ਦੇ ਦੋ ਕਾਰਕੁਨਾਂ ਦੇ ਇੱਕ ਸਹਿਯੋਗੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕਾਰਕੁਨਾਂ ਨੇ ਮਾਰਚ ਵਿੱਚ ਅੰਮ੍ਰਿਤਸਰ ਦੇ ਇੱਕ ਮੰਦਰ 'ਤੇ ਗ੍ਰਨੇਡ ਹਮਲਾ ਕੀਤਾ ਸੀ।

ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਉਰਫ਼ ਮੰਨਾ ਭੱਟੀ ਨੂੰ ਬੁੱਧਵਾਰ ਨੂੰ ਅੰਮ੍ਰਿਤਸਰ ਦੇ ਅਕਾਲਗੜ੍ਹ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਿਸ ਨਾਲ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਕੁੱਲ ਗਿਣਤੀ ਚਾਰ ਹੋ ਗਈ ਹੈ। ਐਨਆਈਏ ਦੇ ਅਨੁਸਾਰ, ਮਾਰਚ ਵਿੱਚ ਹੋਏ ਹਮਲੇ ਨੂੰ ਗੁਰਸਿਦਕ ਸਿੰਘ ਅਤੇ ਵਿਸ਼ਾਲ ਨੇ ਅੰਮ੍ਰਿਤਸਰ ਦੇ ਠਾਕੁਰ ਦਵਾਰ ਸਨਾਤਨ ਮੰਦਰ 'ਤੇ ਗ੍ਰਨੇਡ ਸੁੱਟਿਆ ਸੀ।