World Bank News: ਭਾਰਤ ਅਗਲੇ ਮਹੀਨੇ ਪਾਕਿਸਤਾਨ ਨੂੰ ਵਿਸ਼ਵ ਬੈਂਕ ਦੀ ਫੰਡਿੰਗ ਦਾ ਵਿਰੋਧ ਕਰੇਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਾਕਿਸਤਾਨ ਦਾ ਰੀਕਾਰਡ ਫੌਜੀ ਉਦੇਸ਼ਾਂ ਲਈ ਇਨ੍ਹਾਂ ਦੀ ਦੁਰਵਰਤੋਂ ਕਰਨ ਦਾ ਰਿਹਾ ਹੈ-ਪਾਕਿਸਤਾਨ

World Bank News: India to oppose World Bank funding to Pakistan next month

World Bank News: ਭਾਰਤ ਅਗਲੇ ਮਹੀਨੇ ਪਾਕਿਸਤਾਨ ਨੂੰ ਵਿਸ਼ਵ ਬੈਂਕ ਵਲੋਂ ਦਿਤੀ ਜਾਣ ਵਾਲੀ ਫੰਡਿੰਗ ਦਾ ਵਿਰੋਧ ਕਰੇਗਾ, ਜਿਵੇਂ ਕਿ ਉਸ ਨੇ ਕੌਮਾਂਤਰੀ ਮੁਦਰਾ ਫੰਡ (ਆਈ.ਐੱਮ.ਐੱਫ.) ਦੇ ਮਾਮਲੇ ’ਚ ਕੀਤਾ ਸੀ ਅਤੇ ਦਲੀਲ ਦਿਤੀ ਸੀ ਕਿ ਇਸਲਾਮਾਬਾਦ ਨੇ ਪਹਿਲਾਂ ਵੀ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਖਰੀਦ ਲਈ ਅਜਿਹੇ ਫੰਡਾਂ ਦੀ ਵਰਤੋਂ ਕੀਤੀ ਹੈ।

ਸੂਤਰ ਨੇ ਕਿਹਾ ਕਿ ਵਿਕਾਸਸ਼ੀਲ ਦੇਸ਼ਾਂ ਨੂੰ ਬਹੁਪੱਖੀ ਏਜੰਸੀਆਂ ਦੀ ਫੰਡਿੰਗ ਗਰੀਬੀ ਹਟਾਉਣ ਅਤੇ ਵਿਕਾਸ ਦੇ ਟੀਚਿਆਂ ਲਈ ਹੁੰਦੀ ਹੈ ਪਰ ਪਾਕਿਸਤਾਨ ਦਾ ਰੀਕਾਰਡ ਫੌਜੀ ਉਦੇਸ਼ਾਂ ਲਈ ਇਨ੍ਹਾਂ ਦੀ ਦੁਰਵਰਤੋਂ ਕਰਨ ਦਾ ਰਿਹਾ ਹੈ।

ਵਿਸ਼ਵ ਬੈਂਕ ਇਸ ਸਾਲ ਜਨਵਰੀ ਵਿਚ ਸਹਿਮਤ ਕੰਟਰੀ ਪਾਰਟਨਰਸ਼ਿਪ ਫਰੇਮਵਰਕ ਦੇ ਤਹਿਤ ਪਾਕਿਸਤਾਨ ਨੂੰ ਦਿਤੇ ਗਏ 20 ਅਰਬ ਡਾਲਰ ਦੇ ਕਰਜ਼ੇ ਦੀ ਅਗਲੇ ਮਹੀਨੇ ਸਮੀਖਿਆ ਕਰ ਸਕਦਾ ਹੈ।

ਨਕਦੀ ਦੀ ਕਮੀ ਨਾਲ ਜੂਝ ਰਹੇ ਪਾਕਿਸਤਾਨ ਨੂੰ ਇਹ ਫੰਡ 2026 ਤੋਂ ਸ਼ੁਰੂ ਹੋਣ ਵਾਲੇ 10 ਸਾਲਾਂ ਦੀ ਮਿਆਦ ਲਈ ਸਵੱਛ ਊਰਜਾ ਅਤੇ ਜਲਵਾਯੂ ਲਚਕੀਲੇਪਣ ਸਮੇਤ ਖੇਤਰਾਂ ਲਈ ਸੀ। (ਪੀਟੀਆਈ)