ਵਡੋਦਰਾ ਸਕੂਲ ਦੇ ਪਖ਼ਾਨੇ ਵਿਚੋਂ ਨੌਵੀਂ ਜਮਾਤ ਦੇ ਵਿਦਿਆਰਥੀ ਦੀ ਲਾਸ਼ ਮਿਲੀ
ਸ਼ਹਿਰ ਦੇ ਸਕੂਲ ਦੇ ਪਖ਼ਾਨੇ ਵਿਚ ਨੌਵੀਂ ਜਮਾਤ ਦੇ ਵਿਦਿਆਰਥੀ ਦੀ ਲਾਸ਼ ਬਰਾਮਦ ਹੋਈ ਹੈ। ਵਿਦਿਆਰਥੀ ਦੇ ਸਰੀਰ 'ਤੇ ਚਾਕੂ ਦੇ ਵਾਰਾਂ ਦੇ ਕਈ ਨਿਸ਼ਾਨ......
ਵਡੋਦਰਾ: ਸ਼ਹਿਰ ਦੇ ਸਕੂਲ ਦੇ ਪਖ਼ਾਨੇ ਵਿਚ ਨੌਵੀਂ ਜਮਾਤ ਦੇ ਵਿਦਿਆਰਥੀ ਦੀ ਲਾਸ਼ ਬਰਾਮਦ ਹੋਈ ਹੈ। ਵਿਦਿਆਰਥੀ ਦੇ ਸਰੀਰ 'ਤੇ ਚਾਕੂ ਦੇ ਵਾਰਾਂ ਦੇ ਕਈ ਨਿਸ਼ਾਨ ਸਨ। ਇਸ ਘਟਨਾ ਨੇ ਪਿਛਲੇ ਸਾਲ ਗੁੜਗਾਉਂ ਵਿਚ ਸੱਤ ਸਾਲਾ ਵਿਦਿਆਰਥੀ ਦੀ ਹਤਿਆ ਦੀ ਖ਼ੌਫ਼ਨਾਕ ਯਾਦ ਤਾਜ਼ਾ ਕਰ ਦਿਤੀ ਹੈ। ਪੁਲਿਸ ਨੇ ਕਿਹਾ ਕਿ ਸ਼ਹਿਰ ਦੇ ਬਾਰਨਪੋਰਾ ਇਨਾਕੇ ਦੇ ਭਾਰਤੀ ਸਕੂਲ ਦਾ 14 ਸਾਲਾ ਵਿਦਿਆਰਥੀ ਵੇਦ ਭਗਵਾਨਦਾਸ ਤੜਵੀ ਜਦ ਪਹਿਲੀ ਮੰਜ਼ਲ 'ਤੇ ਅਪਣੀ ਜਮਾਤ ਵਿਚ ਜਾ ਰਿਹਾ ਸੀ ਤਾਂ ਕੁੱਝ
ਅਗਿਆਤ ਵਿਅਕਤੀਆਂ ਨਾਲ ਉਸ ਦੀ ਬਹਿਸ ਹੋਈ ਸੀ। ਘਟਨਾ ਦੁਪਹਿਰ ਕਰੀਬ 12 ਵਜੇ ਦੀ ਹੈ। ਪੁਲਿਸ ਨੇ ਸਕੂਲ ਲਾਗਲੇ ਮੰਦਰ ਕੋਲੋਂ ਸਕੂਲ ਬੈਗ ਵਿਚੋਂ ਤੇਜ਼ਧਾਰ ਹਥਿਆਰ ਅਤੇ ਪਾਣੀ ਦੀ ਬੋਤਲ ਵਿਚ ਭਰਿਆ ਮਿਰਚ ਦਾ ਪਾਊਡਰ ਬਰਾਮਦ ਕੀਤਾ ਹੈ। ਪੁਲਿਸ ਨੂੰ ਸ਼ੱਕ ਹੈ ਕਿ ਹਮਲਾਵਰਾਂ ਨੇ ਤੜਵੀ ਦੀ ਹਤਿਆ ਮਗਰੋਂ ਬੈਕ ਉਥੇ ਸੁੱਟ ਦਿਤਾ। ਮੁੰਡੇ ਨੇ ਇਕ ਹਫ਼ਤਾ ਪਹਿਲਾਂ ਹੀ ਸਕੂਲ ਵਿਚ ਦਾਖ਼ਲਾ ਲਿਆ ਸੀ ਅਤੇ ਅਪਣੇ ਮਾਮੇ ਦੇ ਘਰ ਰਹਿ ਰਿਹਾ ਸੀ ਜਦਕਿ ਉਸ ਦੇ ਮਾਤਾ ਪਿਤਾ ਗੁਜਰਾਤ ਦੇ ਆਨੰਦ ਵਿਚ ਰਹਿੰਦੇ ਹਨ। ਘਟਨਾ ਮਗਰੋਂ ਭਾਰੀ ਗਿਣਤੀ ਵਿਚ ਲੋਕ ਸਕੂਲ ਦੇ ਬਾਹਰ ਇਕੱਠੇ ਹੋ ਗਏ। (ਏਜੰਸੀ)