ਦਲਿਤ ਸੰਘਰਸ਼ ਕਮੇਟੀ ਨੇ ਸੌਂਪਿਆ ਮੰਗ ਪੱਤਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ੁਕਰਵਾਰ ਨੂੰ ਦਲਿਤ ਸੰਘਰਸ਼ ਕਮੇਟੀ ਨੇ ਅਪਣੀਆਂ ਮੰਗਾਂ ਨੂੰ ਲੈ ਕੇ ਐਸਡੀਐਮ ਦਫ਼ਤਰ ਦੇ ਬਾਹਰ ਸਰਕਾਰ ਵਿਰੁਧ ਜ਼ੋਰਦਾਰ ਨਾਹਰੇਬਾਜ਼ੀ ਕੀਤੀ......

People Protesting

ਅਸੰਧ : ਸ਼ੁਕਰਵਾਰ ਨੂੰ ਦਲਿਤ ਸੰਘਰਸ਼ ਕਮੇਟੀ ਨੇ ਅਪਣੀਆਂ ਮੰਗਾਂ ਨੂੰ ਲੈ ਕੇ ਐਸਡੀਐਮ ਦਫ਼ਤਰ ਦੇ ਬਾਹਰ ਸਰਕਾਰ ਵਿਰੁਧ ਜ਼ੋਰਦਾਰ ਨਾਹਰੇਬਾਜ਼ੀ ਕੀਤੀ ਅਤੇ ਮੰਗ ਪੱਤਰ ਵੀ ਸੌਂਪਿਆ। ਦਲਿਤ ਸੰਘਰਸ਼ ਕਮੇਟੀ ਦੀ ਅਗਵਾਈ ਕਰ ਰਹੇ ਸ਼ਿਵਕੁਮਾਰ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਸਰਕਾਰ ਨੂੰ ਮੰਗ ਕੀਤੀ ਅਤੇ ਕਿਹਾ ਕਿ ਐਸਸੀ ਅਤੇ ਐਸਟੀ ਐਕਟ ਦੇ ਬਦਲਾਵ ਨੂੰ ਵਾਪਸ ਲੈ ਕੇ ਫਿਰ ਤੋਂ ਪਹਿਲਾਂ ਦੀ ਤਰ੍ਹਾਂ ਅਮਲ 'ਚ ਲਿਆਂਦਾ ਜਾਵੇ ਅਤੇ ਦੋ ਅਪ੍ਰੈਲ ਨੂੰ ਅੰਦੋਲਨ ਦੌਰਾਨ ਜੇਲ 'ਚ ਰੱਖੇ ਲੋਕਾਂ ਨੂੰ ਰਿਹਾਅ ਵੀ ਕੀਤਾ ਜਾਵੇ ਅਤੇ ਉਨ੍ਹਾਂ ਨੇ ਦਰਜ ਕੀਤੇ ਮਾਮਲੇ ਵਾਪਸ ਲਏ ਜਾਣ।

ਉਨ੍ਹਾਂ ਨੇ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣ 'ਚ ਦੇਰੀ ਹੋਈ ਤਾਂ ਜਲਦੀ ਹੀ ਬਹੁਤ ਵੱਡਾ ਅੰਦੋਲਨ ਸ਼ੁਰੂ ਕਰਨਗੇ। ਇਸ ਮੌਕੇ ਵਿਰਕਮ ਸਿੰਘ, ਸੁਨੀਲ, ਸੋਮੂ , ਰਾਜੇਸ਼ ਕੁਮਾਰ, ਕੇਦਾਰ ਸਿੰਘ, ਰੋਹਤਾਸ਼ ਰਾਠੀ, ਜਗਦੀਸ਼, ਬੀਰਾ, ਵਿਸ਼ਾਲ, ਸੰਦੀਪ, ਪ੍ਰੀਤਮ ਸਿੰਘ, ਅਨਿਲ, ਮਿਆਂ ਸਿੰਘ, ਮੰਗਤ ਰਾਮ, ਬੰਟੀ, ਦੀਪਕ, ਭੀਮ ੰਿਸੰਘ ਆਦਿ ਸ਼ਾਮਲ ਸਨ।