ਮੋਦੀ ਨੇ ਆਰਥਕ ਵਾਧਾ ਦਰ ਦਹਾਈ ਅੰਕ 'ਤੇ ਲਿਜਾਣ 'ਤੇ ਜ਼ੋਰ ਦਿਤਾ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ 5000 ਅਰਬ ਡਾਲਰ ਦੀਆਂ ਅਰਥਵਿਵਸਥਾਵਾਂ ਦੀ ਸ਼੍ਰੇਣੀ ਵਿਚ ਪਹੁੰਚਾਉਣ ਲਈ ਕੁਲ ਘਰੇਲੂ ਉਤਪਾਦ......

Inauguration of the New Office Commerce Ministry

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ 5000 ਅਰਬ ਡਾਲਰ ਦੀਆਂ ਅਰਥਵਿਵਸਥਾਵਾਂ ਦੀ ਸ਼੍ਰੇਣੀ ਵਿਚ ਪਹੁੰਚਾਉਣ ਲਈ ਕੁਲ ਘਰੇਲੂ ਉਤਪਾਦ (ਜੀਡੀਪੀ) ਦੀ ਆਰਥਕ ਵਾਧਾ ਦਰ ਨੂੰ ਦਹਾਈ ਅੰਕ ਵਿਚ ਲਿਜਾਣ ਅਤੇ ਵਿਸ਼ਵ ਵਪਾਰ ਵਿਚ ਦੇਸ਼ ਦੀ ਹਿੱਸੇਦਾਰੀ ਦੁਗਣੀ ਕਰ ਕੇ 3.4 ਫ਼ੀ ਸਦੀ ਤਕ ਕਰਨ ਦੇ ਟੀਚੇ 'ਤੇ ਜ਼ੋਰ ਦਿਤਾ ਹੈ। ਰਾਜਧਾਨੀ ਵਿਚ ਵਣਜ ਮੰਤਰਾਲੇ ਦੇ ਨਵੇਂ ਦਫ਼ਤਰੀ ਵਿਹੜੇ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਦੇਸ਼ ਵਿਚ ਕਾਰੋਬਾਰੀ ਕਰਨ ਦੀ ਕਵਾਇਦ ਨੂੰ ਸਰਲ ਬਣਾਉਣ ਵਾਸਤੇ ਚਾਰ ਸਾਲਾਂ ਵਿਚ ਕਈ ਕਦਮ ਚੁੱਕੇ ਹਨ।

ਨਾਲ ਹੀ ਚਾਲੂ ਖਾਤੇ ਜਿਹੇ ਬੇਹੱਦ ਆਰਥਕ ਸੰਕੇਤਕਾਂ ਨੂੰ ਵੀ ਕਾਬੂ ਵਿਚ ਰਖਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਵਿੱਤੀ ਸਾਲ ਦੀ ਅੰਤਮ ਤਿਮਾਹੀ ਵਿਚ ਦੇਸ਼ ਦੀ ਜੀਡੀਪੀ ਵਾਧਾ ਦਰ 7.7 ਫ਼ੀ ਸਦੀ 'ਤੇ ਪਹੁੰਚ ਗਹੀ ਹੈ। ਉਨ੍ਹਾਂ ਇਸ ਨੂੰ ਨਾਕਾਫ਼ੀ ਮੰਨਦਿਆਂ ਕਿਹਾ ਕਿ ਹੁਣ 7 ਤੋਂ 8 ਫ਼ੀ ਸਦੀ ਦੀ ਵਾਧਾ ਦਰ ਦੇ ਦਾਇਰੇ ਤੋਂ ਉਪਰ ਨਿਕਲ ਕੇ ਇਸ ਨੂੰ ਦਹਾਈ ਅੰਕ ਵਿਚ ਦਸ ਫ਼ੀ ਸਦੀ ਜਾਂ ਇਸ ਤੋਂ ਉਪਰ ਲਿਜਾਣ ਦਾ ਸਮਾਂ ਆ ਗਿਆ ਹੈ।

ਉਨ੍ਹਾਂ ਕਿਹਾ ਕਿ ਦੁਨੀਆਂ ਇਹ ਵੇਖ ਰਹੀ ਹੈ ਕਿ ਭਾਰਤ ਅਪਣੀ ਅਰਥਵਿਵਸਥਾ ਨੂੰ ਦੁਗਣੀ ਕਰ ਕੇ 5000 ਅਰਬ ਡਾਲਰ ਜਾਂ ਇਸ ਤੋਂ ਉਪਰਲੀ ਅਰਥਵਿਵਸਥਾ ਵਲੇ ਦੇਸ਼ਾਂ ਦੀ ਕਤਾਰ ਵਿਚ ਕਦ ਸ਼ਾਮਲ ਹੁੰਦਾ ਹੈ। ਮੋਦੀ ਨੇ ਤੇਲ ਦਾ ਘਰੇਲੂ ਉਤਪਾਦਨ ਅਤੇ ਘਰੇਲੂ ਉਤਪਾਦਨ ਨੂੰ ਹੱਲਾਸ਼ੇਰੀ ਦੇ ਕੇ ਆਯਾਤ 'ਤੇ ਨਿਰਭਰਤਾ ਘੱਟ ਕਰਨ 'ਤੇ ਜ਼ੋਰ ਦਿਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਵਿਸ਼ਵ ਵਪਾਰ ਵਿਚ ਭਾਰਤ ਦੀ ਹਿੱਸੇਦਾਰੀ ਦੁਗਣੀ ਕਰ ਕੇ 3.4 ਫ਼ੀ ਸਦੀ ਕਰਨ ਦਾ ਟੀਚਾ ਰਖਿਆ ਹੈ। (ਏਜੰਸੀ)