ਕੋਰੋਨਾ ਮਹਾਂਮਾਰੀ - ਦੇਸ਼ ’ਚ 14,821 ਨਵੇਂ ਮਾਮਲੇ ਸਾਹਮਣੇ ਆਏ, ਕੁਲ ਮਾਮਲੇ ਚਾਰ ਲੱਖ ਤੋਂ ਪਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਸੋਮਵਾਰ ਨੂੰ ਕੋਵਿਡ-19 ਦੇ 14,821 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਘਾਤਕ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਵਾਲਿਆਂ ਦੀ

Corona Virus

ਨਵੀਂ ਦਿੱਲੀ, 22 ਜੂਨ : ਦੇਸ਼ ਵਿਚ ਸੋਮਵਾਰ ਨੂੰ ਕੋਵਿਡ-19 ਦੇ 14,821 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਘਾਤਕ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 4,25,282 ਹੋ ਗਈ ਹੈ। ਉਥੇ ਹੀ ਵਾਇਰਸ ਨਾਲ 445 ਹੋਰ ਲੋਕਾਂ ਦੀ ਮੌਤ ਹੋਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 13,699 ਹੋ ਗਈ। ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿਚ ਲਗਾਤਾਰ 11ਵੇਂ ਦਿਨ 10,000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।

ਅਧਿਕਾਰਤ ਅੰਕੜਿਆਂ ਅਨੁਸਾਰ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ ਅਤੇ ਹੁਣ ਤਕ 2,37,195 ਮਰੀਜ਼ ਠੀਕ ਹੋ ਚੁੱਕੇ ਹਨ ਜਦੋਂਕਿ 1,74,387 ਅਜਿਹੇ ਲੋਕ ਹਨ ਜੋ ਹੁਣ ਵੀ ਵਾਇਰਸ ਦੀ ਲਪੇਟ ਵਿਚ ਹਨ। ਸੋਮਵਾਰ ਸਵੇਰ ਤਕ ਜਿਨ੍ਹਾਂ 445 ਲੋਕਾਂ ਦੀ ਮੌਤ ਹੋਈ ਹੈ ਉਨ੍ਹਾਂ ਵਿਚੋਂ 186 ਮਹਾਂਰਾਸ਼ਟਰ, 63 ਦਿੱਲੀ, 53 ਤਾਮਿਲਨਾਡੂ, 43 ਉਤਰ ਪ੍ਰਦੇਸ਼, 25 ਗੁਜਰਾਤ, 15 ਪਛਮੀ ਬੰਗਾਲ, 14 ਮੱਧ ਪ੍ਰਦੇਸ਼, 12 ਰਾਜਸਥਾਨ, 11 ਹਰਿਆਣਾ, 7 ਤੇਲੰਗਾਨਾ ਅਤੇ 5-5 ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਤੋਂ ਹਨ। ਉਥੇ ਹੀ ਉਡੀਸਾ ਦੇ ਦੋ, ਬਿਹਾਰ, ਜੰਮੂ ਕਸ਼ਮੀਰ, ਪਾਂਡੂਚੇਰੀ ਅਤੇ ਪੰਜਾਬ ਦੇ ਵੀ ਇਕ ਇਕ ਵਿਅਕਤੀ ਦੀ ਮੌਤ ਹੋਈ ਹੈ।         (ਪੀਟੀਆਈ)