ਘਰ ਬੈਠੇ ਮੰਗਵਾ ਸਕੋਗੇ ਕੋਰੋਨਾ ਦੀ ਦਵਾਈ 'Coronil' , ਲਾਂਚ ਹੋਵੇਗੀ ਐਪ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਵਾਈ ਆਰਡਰ ਕਰਨ ਦੇ ਕੁਝ ਘੰਟਿਆਂ ਬਾਅਦ ਦੇ ਦਿੱਤੀ ਜਾਵੇਗੀ

Coronil

ਨਵੀਂ ਦਿੱਲੀ - ਪਤੰਜਲੀ ਨੇ ਅੱਜ ਕੋਰੋਨਾ ਵਾਇਰਸ ਦੇ ਇਲਾਜ ਲਈ ਆਯੁਰਵੈਦਿਕ ਡਰੱਗ ਕੋਰੋਨਿਲ ਲਾਂਚ ਕੀਤੀ ਹੈ। ਪਤੰਜਲੀ ਦੇ ਮੈਨੇਜਿੰਗ ਡਾਇਰੈਕਟਰ ਆਚਾਰੀਆ ਬਾਲਕ੍ਰਿਸ਼ਨ ਨੇ ਦਾਅਵਾ ਕੀਤਾ ਕਿ ਇਹ ਦਵਾਈ ਕੋਰੋਨਾ ਨਾਲ ਪੀੜਤ ਮਰੀਜ਼ਾਂ ਦਾ 3-14 ਦਿਨਾਂ ਦੇ ਅੰਦਰ ਇਲਾਜ ਕਰ ਦੇਵੇਗੀ।

ਹਰਿਦੁਆਰ ਵਿਚ ਪਤੰਜਲੀ ਯੋਗਪੀਠ ਵਿਖੇ ਲਾਂਚਿੰਗ ਦੇ ਸਮੇਂ, ਬਾਬਾ ਰਾਮਦੇਵ ਨੇ ਕਿਹਾ ਕਿ ਕੋਰੋਨਿਲ ਦਵਾਈ ਲਈ ਟੈਸਟ ਕੀਤੇ ਗਏ ਕੋਰੋਨਾ ਮਰੀਜ਼ਾਂ ਵਿਚੋਂ 69% ਮਰੀਜ਼ ਸਿਰਫ ਤਿੰਨ ਦਿਨਾਂ ਵਿਚ ਪੀਜ਼ੀਟਿਵ ਤੋਂ ਨੈਗੇਟਿਵ ਹੋ ਗਏ ਅਤੇ 100% ਮਰੀਜ਼ 7 ਦਿਨਾਂ ਵਿਚ ਲਾਗ ਮੁਕਤ ਹੋ ਗਏ। 

ਲੋਕ ਕੋਰੋਨਾ ਨੂੰ ਠੀਕ ਕਰਨ ਦੇ ਲਈ ਕੋਰੋਨਿਲ ਦਵਾਈ ਘਰ ਬੈਠੇ ਵੀ ਪ੍ਰਾਪਤ ਕਰ ਸਕਣਗੇ। ਦਵਾਈ ਆਰਡਰ ਕਰਨ ਦੇ ਕੁਝ ਘੰਟਿਆਂ ਬਾਅਦ ਦੇ ਦਿੱਤੀ ਜਾਵੇਗੀ। ਪਤੰਜਲੀ ਨੇ ਕਿਹਾ ਹੈ ਕਿ ਅਗਲੇ ਸੋਮਵਾਰ ਨੂੰ ਇੱਕ ਮੋਬਾਈਲ ਐਪ 'ਆਰਡਰ ਮੀ' ਦਵਾਈ ਦੀ ਆੱਨਲਾਈਨ ਆਰਡਰਿੰਗ ਲਈ ਲਾਂਚ ਕੀਤੀ ਜਾਵੇਗੀ, ਜਿਸਦੇ ਜ਼ਰੀਏ ਦਵਾਈ ਖਰੀਦੀ ਜਾ ਸਕਦੀ ਹੈ।

ਇਸ ਦੇ ਨਾਲ ਹੀ, ਜੋ ਲੋਕ ਇਸ ਨੂੰ ਸਟੋਰ ਤੋਂ ਖਰੀਦਣਾ ਚਾਹੁੰਦੇ ਹਨ, ਉਹ ਇਸ ਨੂੰ ਇਕ ਹਫਤੇ ਬਾਅਦ ਪਤੰਜਲੀ ਦੇ ਸਟੋਰ ਤੋਂ ਖਰੀਦ ਸਕਣਗੇ। ਦਵਾਈ ਦੀ ਸ਼ੁਰੂਆਤ ਦੇ ਸਮੇਂ, ਆਚਾਰੀਆ ਬਾਲਕ੍ਰਿਸ਼ਨ ਨੇ ਦੱਸਿਆ ਕਿ ਅਸੀਂ ਇਸ ਦਵਾਈ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਜੜ੍ਹੀਆਂ ਬੂਟੀਆਂ ਦੇ ਨਾਲ ਖਣਿਜਾਂ ਦੀ ਵਰਤੋਂ ਕੀਤੀ ਹੈ।

ਉਨ੍ਹਾਂ ਕਿਹਾ ਕਿ ਕੋਰੋਨਾ ਕਿੱਟਾਂ ਰਾਹੀਂ ਵੀ ਕੋਰੋਨਾ ਵਿਸ਼ਾਣੂ ਨੂੰ ਰੋਕਿਆ ਜਾ ਸਕਦਾ ਹੈ। ਇਕ ਕੋਰੋਨਾ ਕਿੱਟ ਦੀ ਕੀਮਤ ਸਿਰਫ 545 ਰੁਪਏ ਹੋਵੇਗੀ ਅਤੇ ਇਹ ਕਿੱਟ 30 ਦਿਨਾਂ ਲਈ ਹੋਵੇਗੀ। ਪਤੰਜਲੀ ਨੇ ਕਿਹਾ ਕਿ ਕੰਪਨੀ ਪਿਛਲੇ ਸਾਲ ਦਸੰਬਰ ਤੋਂ ਕੋਰੋਨਾ ਵਾਇਰਸ ਦਵਾਈ 'ਤੇ ਕੰਮ ਕਰ ਰਹੀ ਹੈ।

ਇਹ ਦਵਾਈ ਦਿਵਿਆ ਫਾਰਮੇਸੀ ਅਤੇ ਪਤੰਜਲੀ ਆਯੁਰਵੈਦ ਲਿਮਟਿਡ ਹਰਿਦੁਆਰ ਵਿਖੇ ਤਿਆਰ ਕੀਤੀ ਜਾ ਰਹੀ ਹੈ। ਪਤੰਜਲੀ ਨੇ ਕਿਹਾ ਕਿ ਕੋਰੋਨਾ ਟੈਬਲੇਟ 'ਤੇ ਕੀਤੀ ਗਈ ਖੋਜ ਪਤੰਜਲੀ ਰਿਸਰਚ ਇੰਸਟੀਚਿਊਟ ਹਰਿਦੁਆਰ ਅਤੇ ਨੈਸ਼ਨਲ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਜੈਪੁਰ ਦੇ ਸਾਂਝੇ ਯਤਨਾਂ ਦਾ ਨਤੀਜਾ ਹੈ।