103 ਰੁਪਏ ’ਚ ਕੋਰੋਨਾ ਦੀ ਦਵਾਈ ਬਣਾਉਣ ਵਾਲੀ ਇਹ ਕੰਪਨੀ ਹੋਈ ਮਾਲੋਮਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗਲੈਨਮਾਰਕ ਫ਼ਾਰਮਾਸਿਊਟੀਕਲ ਕੰਪਨੀ ਨੇ ਸਨਿਚਰਵਾਰ ਨੂੰ ਅਪਣੀ ਐਂਟੀ ਵਾਇਰਲ ਡਰੱਗ ਫ਼ੈਵੀਪਿਰਾਵਿਰ 6 ਫ਼ੈਬੀਫ਼ਲੂ ਬਰੈਂਡ ਦੇ ਨਾਂ

Glenmark’

ਨਵੀਂ ਦਿੱਲੀ, 22 ਜੂਨ: ਗਲੈਨਮਾਰਕ ਫ਼ਾਰਮਾਸਿਊਟੀਕਲ ਕੰਪਨੀ ਨੇ ਸਨਿਚਰਵਾਰ ਨੂੰ ਅਪਣੀ ਐਂਟੀ ਵਾਇਰਲ ਡਰੱਗ ਫ਼ੈਵੀਪਿਰਾਵਿਰ 6 ਫ਼ੈਬੀਫ਼ਲੂ ਬਰੈਂਡ ਦੇ ਨਾਂ ਨਾਲ ਲਾਂਚ ਕੀਤੀ। ਇਸ ਦੀ ਇਕ ਟੈਬਲੇਟ 103 ਰੁ ਦੀ ਮਿਲੇਗੀ। ਇਹ ਦਵਾਈ ਕੋਰੋਨਾ ਦੇ ਹਲਕੇ ਅਸਰ ਵਾਲੇ ਕੇਸਾਂ ਉਤੇ ਕਾਰਗਰ ਹੋਵੇਗੀ। ਇਸ ਤੋਂ ਬਾਅਦ ਸੋਮਵਾਰ ਨੂੰ ਗਲੇਨਮਾਰਕ ਫ਼ਾਰਮਾ ਦੇ ਸ਼ੇਅਰਾਂ ਵਿਚ 30 ਫ਼ੀ ਸਦੀ ਵਾਧਾ ਹੋਇਆ। ਸ਼ੁੱਕਰਵਾਰ ਨੂੰ ਕੰਪਨੀ ਨੇ ਡਰੱਗ ਰੈਗੂਲੇਟਰ 4379 ਤੋਂ ਫ਼ੈਵੀਪਿਰਾਵੀਰ ਦਵਾਈ ਭਾਰਤ ਵਿੱਚ ਲਾਂਚ ਕਰਨ ਦੀ ਇਜਾਜ਼ਤ ਮਿਲੀ ਸੀ। ਕੰਪਨੀ ਨੇ ਇਸ ਦਵਾਈ ਨੂੰ ਫ਼ੈਬੀਫ਼ਲੂ 6 ਨਾਮ ਨਾਲ ਬਾਜ਼ਾਰ ਵਿਚ ਲਾਂਚ ਕੀਤਾ ਹੈ, ਜਿਸ ਦੀ ਵਰਤੋਂ ਕੋਵਿਡ -19 ਦੇ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਲਈ ਕੀਤੀ ਜਾਏਗੀ।

ਇਸ ਦਵਾਈ ਦੇ ਤਜਰਬੇ ਅਜੇ ਵੀ 150 ਵਿਅਕਤੀਆਂ ਉਤੇ ਚੱਲ ਰਹੇ ਹਨ। ਇਸ ਦਵਾਈ ਦੀ ਵਰਤੋਂ ਨਾਲ ਕੋਵਿਡ -19 ਦੇ 88 ਫ਼ੀ ਸਦੀ ਮਰੀਜ਼ਾਂ ਦੀ ਸਿਹਤ ਵਿਚ ਸੁਧਾਰ ਦਰਸਾਇਆ ਹੈ। 4 ਦਿਨਾਂ ਦੇ ਅੰਦਰ ਮਰੀਜ਼ਾਂ ਵਿਚ ਵਾਇਰਲ ਲੋਡ ਤੇਜ਼ੀ ਨਾਲ ਘਟਿਆ ਹੈ। ਇਨ੍ਹਾਂ ਰਿਪੋਰਟਾਂ ਵਿਚਕਾਰ ਸੋਮਵਾਰ ਨੂੰ ਗਲੇਨਮਾਰਕ ਫ਼ਾਰਮਾ ਦੇ ਸ਼ੇਅਰਾਂ ਵਿਚ 30 ਫ਼ੀ ਸਦੀ ਵਾਧਾ ਹੋਇਆ। ਇਕ ਸਮੇਂ ਇਹ ਸਟਾਕ 40 ਫ਼ੀ ਸਦੀ ਤਕ ਪਹੁੰਚ ਗਿਆ ਸੀ। ਇਸ ਤੋਂ ਬਾਅਦ ਕੰਪਨੀ ਦੀ ਮਾਰਕੀਟ ਕੈਪ 3,800 ਕਰੋੜ ਰੁਪਏ ਤੋਂ ਵਧ ਕੇ 14,800 ਕਰੋੜ ਰੁਪਏ ਹੋ ਗਈ।

ਗਲੇਨਮਾਰਕ ਦੇ ਸਟਾਕਾਂ ਵਿਚ ਪਿਛਲੇ ਤਿੰਨ ਮਹੀਨਿਆਂ ਵਿਚ 180 ਫ਼ੀ ਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ ਹੈ। ਸੋਮਵਾਰ ਨੂੰ ਕਾਰੋਬਾਰ ਦੀ ਸਮਾਪਤੀ ਦੇ ਦੌਰਾਨ ਗਲੇਨਮਾਰਕ ਦਾ ਮਾਰਕੀਟ ਕੈਪ 14,668.76 ਕਰੋੜ ਰੁਪਏ ਰਿਹਾ। ਇਸ ਤਰ੍ਹਾਂ, ਕੰਪਨੀ ਮਾਰਕੀਟ ਕੈਪ ਵਿਚ 10,868.76 ਕਰੋੜ ਰੁਪਏ ਦਾ ਵਾਧਾ ਹੋਇਆ ਹੈ।
 ਫ਼ੈਬੀਫ਼ਲੂ ਦੀ 200 ਮਿਲੀਗ੍ਰਾਮ ਦੀ 34 ਟੈਬਲੇਟ ਦੀ ਸਟਰਿੱਪ 3,500 ਰੁ ਐਮ.ਆਰ.ਪੀ ’ਤੇ ਮਿਲੇਗੀ, ਕੰਪਨੀ ਦੇ ਬੁਲਾਰੇ ਨੇ ਦਸਿਆ ਕਿ ਫ਼ੈਬੀ ਫ਼ਲੂ ਕੋਰੋਨਾ ਦੇ ਇਲਾਜ ਲਈ ਭਾਰਤ ਵਿਚ ਪਹਿਲੀ ਓਰਲ ਮਾਨਤਾ ਪ੍ਰਾਪਤ ਫ਼ੈਵੀਪਿਰਾਵਿਰ ਦਵਾਈ ਹੈ।

ਬੁਲਾਰੇ ਨੇ ਦਸਿਆ ਕਿ ਇਹ ਪ੍ਰਿਸਕ੍ਰਿਪਸ਼ਨ ਅਨੁਸਾਰ ਲੈਣ ਵਾਲੀ ਦਵਾਈ ਹੈ। ਇਸ ਦੀ ਡੋਜ਼ ਇਲਾਜ ਦੇ ਪਹਿਲੇ ਦਿਨ ਦਿਨ ’ਚ ਦੋ ਵਾਰ 1800 ਐਮ ਜੀ ਤੇ ਇਸ ਤੋਂ ਬਾਅਦ ਅਗਲੇ 14 ਦਿਨਾਂ ਲਈ 800 ਐਮ ਜੀ ਦੀ ਸਲਾਹ ਦਿਤੀ ਜਾਂਦੀ ਹੈ। ਬੁਲਾਰੇ ਨੇ ਦਸਿਆ ਕਿ ਗਲੈਨਮਾਰਕ ਇਕ ਮਹੀਨੇ ਵਿਚ 82,500 ਮਰੀਜ਼ਾਂ ਲਈ ਫ਼ੈਬੀਫਲੂ ਦਵਾਈ ਪਹਿਲੇ ਮਹੀਨੇ ਵਿਚ ਹੀ ਬਣਾ ਸਕੇਗਾ। ਅਸੀਂ ਹਾਲਾਤ ’ਤੇ ਨਜ਼ਰ ਬਣਾਈ ਹੋਈ ਹੈ। ਅਸੀਂ ਦੇਸ਼ ਦੀ ਸਿਹਤ ਸਬੰਧੀ ਲੋੜਾਂ ਨੂੰ ਧਿਆਨ ’ਚ ਰਖਦੇ ਹੋਏ ਕੰਮ ਕਰਾਂਗੇ।  (ਏਜੰਸੀ)