ਸਰਕਾਰ ’ਤੇ ਛੱਡ ਦਿਉ ਸਰਹੱਦ ਦੀ ਰਖਿਆ ਦਾ ਕੰਮ : ਮਾਇਆਵਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਹੁਜਨ ਸਮਾਜ ਪਾਰਟੀ ਪ੍ਰਧਾਨ ਮਾਇਆਵਤੀ ਨੇ ਚੀਨ ਨਾਲ ਜਾਰੀ ਟਕਰਾਅ ਦੇ ਮਾਮਲੇ ’ਤੇ ਸਰਕਾਰ ਅਤੇ ਵਿਰੋਧੀ ਧਿਰਾਂ ਨੂੰ ਇਕਜੁਟ ਹੋਣ

Mayawati

ਲਖ਼ਨਊ, 22 ਜੂਨ : ਬਹੁਜਨ ਸਮਾਜ ਪਾਰਟੀ ਪ੍ਰਧਾਨ ਮਾਇਆਵਤੀ ਨੇ ਚੀਨ ਨਾਲ ਜਾਰੀ ਟਕਰਾਅ ਦੇ ਮਾਮਲੇ ’ਤੇ ਸਰਕਾਰ ਅਤੇ ਵਿਰੋਧੀ ਧਿਰਾਂ ਨੂੰ ਇਕਜੁਟ ਹੋਣ ਅਤੇ ਦੇਸ਼ਹਿਤ ਅਤੇ ਸਰਹਦ ਦੀ ਰਖਿਆ ਦਾ ਕੰਮ ਸਰਕਾਰ ’ਤੇ ਛੱਡਣ ਲਈ ਕਿਹਾ ਹੈ।  ਮਾਇਆਵਤੀ ਨੇ ਸੋਮਵਾਰ ਨੂੰ ਕੀਤੇ ਲੜੀਵਾਰ ਟਵੀਟ ਵਿਚ ਕਿਹਾ,‘‘ਹਾਲ ਹੀ ਵਿਚ 15 ਜੂਨ ਨੂੰ ਲਦਾਖ਼ ਵਿਚ ਚੀਨੀ ਫ਼ੌਜ ਨਾਲ ਟਕਰਾਅ ਵਿਚ ਕਰਨਲ ਸਹਿਤ 20 ਭਾਰਤੀ ਫ਼ੌਜੀਆਂ ਦੀ ਮੌਤ ਨਾਲ ਪੂਰਾ ਦੇਸ਼ ਕਾਫ਼ੀ ਦੁਖੀ, ਚਿੰਤਤ ਅਤੇ ਗੁੱਸੇ ਵਿਚ ਹੈ। ਇਸ ਦੇ ਹਲ ਲਈ ਸਰਕਾਰ ਅਤੇ ਵਿਰੋਧੀ ਦੋਹਾਂ ਨੂੰ ਪੂਰੀ ਤਰ੍ਹਾਂ ਇਕਜੁਟ ਹੋ ਕੇ ਕੰਮ ਕਰਨਾ ਹੈ।’

’ ਉਨ੍ਹਾਂ ਨੇ ਇਕ ਹੋਰ ਟਵੀਟ ਵਿਚ ਕਿਹਾ,‘‘ਅਜਿਹੇ ਔਖੇ ਅਤੇ ਚੁਣੌਤੀਪੂਰਨ ਸਮੇਂ ਵਿਚ ਭਾਰਤ ਸਰਕਾਰ ਦੀ ਅਗਲੀ ਕਾਰਵਾਈ ਸਬੰਧੀ ਲੋਕਾਂ ਅਤੇ ਮਾਹਰਾਂ ਦੀ ਰਾਏ ਵੱਖ ਵੱਖ ਹੋ ਸਕਦੀ ਹੈ ਪਰ ਮੂਲ ਰੂਪ ਵਿਚ ਇਹ ਸਰਕਾਰ ’ਤੇ ਛੱਡ ਦੇਣਾ ਚੰਗਾ ਹੈ ਕਿ ਉਹ ਦੇਸ਼ਹਿਤ ਅਤੇ ਸਰਹਦ ਦੀ ਰਖਿਆ ਹਰ ਹਾਲ ਵਿਚ ਕਰੇ, ਜੋ ਕਿ ਹਰ ਸਰਕਾਰ ਦੀ ਜ਼ਿੰਮੇਵਾਰੀ ਵੀ ਹੈ।’’ (ਪੀਟੀਆਈ)