ਪਰਮਵੀਰ ਚੱਕਰ ਜੇਤੂ ਕੈਪਟਨ ਬਾਨਾ ਸਿੰਘ ਦਾ ਬਿਆਨ, ਅਗਨੀਪਥ ਯੋਜਨਾ ਦੀ ਚੁਕਾਉਣੀ ਪਵੇਗੀ ਭਾਰੀ ਕੀਮਤ 

ਏਜੰਸੀ

ਖ਼ਬਰਾਂ, ਰਾਸ਼ਟਰੀ

"ਚਾਰ ਸਾਲਾਂ ਦੀ ਅਗਨੀਪਥ ਯੋਜਨਾ ਭਾਰਤੀ ਫੌਜ ਨੂੰ ਬਰਬਾਦ ਅਤੇ ਤਬਾਹ ਕਰ ਦੇਵੇਗੀ। ਇਸ ਨੂੰ ਬਿਲਕੁਲ ਲਾਗੂ ਨਹੀਂ ਕਰਨਾ ਚਾਹੀਦਾ।"

Capt. Bana Singh

 

ਨਵੀਂ ਦਿੱਲੀ - ਕੇਂਦਰ ਸਰਕਾਰ ਦੀ ਅਗਨੀਪਥ ਸਕੀਮ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਕਈ ਵੱਡੇ ਲੀਡਰ ਸਰਕਾਰ ਦੀ ਆਲੋਚਨਾ ਵੀ ਕਰ ਰਹੇ ਹਨ। ਹੁਣ ਪਰਮਵੀਰ ਚੱਕਰ ਜੇਤੂ ਕੈਪਟਨ ਬਾਨਾ ਸਿੰਘ ਨੇ ਵੀ ਇਸ ਸਕੀਮ ਨੂੰ ਲੈ ਕੇ ਅਪਣੀ ਪ੍ਰਤੀਕਿਰਿਆ ਦਿੱਤੀ ਹੈ। ਕੈਪਟਨ ਬਾਨਾ ਸਿੰਘ ਨੇ ਕਿਹਾ ਕਿ ਅਗਨੀਪਥ ਯੋਜਨਾ ਦੀ "ਭਾਰੀ ਕੀਮਤ" ਚੁਕਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਇਹ ਯੋਜਨਾ ਫੌਜ ਨੂੰ ਤਬਾਹ ਕਰ ਦੇਵੇਗੀ ਅਤੇ ਇਸ ਨਾਲ ਪਾਕਿਸਤਾਨ-ਚੀਨ ਨੂੰ ਫਾਇਦਾ ਹੋਵੇਗਾ।

ਉਨ੍ਹਾਂ ਕਿਹਾ ਕਿ "ਚਾਰ ਸਾਲਾਂ ਦੀ ਅਗਨੀਪਥ ਯੋਜਨਾ ਭਾਰਤੀ ਫੌਜ ਨੂੰ ਬਰਬਾਦ ਅਤੇ ਤਬਾਹ ਕਰ ਦੇਵੇਗੀ। ਇਸ ਨੂੰ ਬਿਲਕੁਲ ਲਾਗੂ ਨਹੀਂ ਕਰਨਾ ਚਾਹੀਦਾ।"

ਕੈਪਟਨ ਬਾਨਾ ਸਿੰਘ ਨੇ ਅਪਣੇ ਟਵੀਟ ਵਿਚ ਕਿਹਾ ਕਿ ਦੇਸ਼ ਨੂੰ ਬਚਾਓ, ਅਗਨੀਪਥ ਸਕੀਮ ਸਾਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਏਗੀ। ਭਾਰਤ ਸੰਕਟ ਦੇ ਦੌਰ ਨਾਲ ਗੁਜਰ ਰਿਹਾ ਹੈ, ਨੌਜਵਾਨ ਸਾਡੇ ਦੇਸ਼ ਦਾ ਭਵਿੱਖ ਹਨ।