SBI ਦੇ ਗਾਹਕਾਂ ਲਈ ਖੁਸ਼ਖਬਰੀ, ਹੁਣ ਡਿਜੀਲਾਕਰ ਵਿਚ ਰੱਖ ਸਕੋਗੇ ਅਪਣੇ ਦਸਤਾਵੇਜ਼ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਸੇ ਵੀ ਸਮੇਂ ਅਪਣੇ  ਦਸਤਾਵੇਜ਼ ਤਕ ਕਰ ਸਕਦੇ ਹੋ ਪਹੁੰਚ 

representational Image

ਨਵੀਂ ਦਿੱਲੀ : ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ SBI ਨੇ ਗਾਹਕਾਂ ਲਈ ਆਨਲਾਈਨ ਡਿਜੀਲਾਕਰ ਦੀ ਸੁਵਿਧਾ ਲਿਆਂਦੀ ਹੈ। ਤੁਸੀਂ ਐਸ.ਬੀ.ਆਈ. ਔਨਲਾਈਨ ਰਾਹੀਂ ਡਿਜੀਲਾਕਰ ਵਿਚ ਸਾਰੇ ਦਸਤਾਵੇਜ਼ ਆਸਾਨੀ ਨਾਲ ਸਟੋਰ ਕਰ ਸਕਦੇ ਹੋ।ਡਿਜੀਲਾਕਰ ਦੀ ਮਦਦ ਨਾਲ ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ ਅਤੇ ਪੈਨ ਕਾਰਡ ਵਰਗੇ ਮਹੱਤਵਪੂਰਨ ਕਾਗ਼ਜ਼ਾਤ ਸਟੋਰ ਕੀਤੇ ਜਾ ਸਕਦੇ ਹਨ।

ਐਸ.ਬੀ.ਆਈ. ਵਲੋਂ ਕਿਹਾ ਗਿਆ ਹੈ ਕਿ ਗਾਹਕ ਇਸ ਰਾਹੀਂ ਖਾਤਾ ਸਟੇਟਮੈਂਟ, ਫਾਰਮ 15A ਅਤੇ ਹੋਮ ਲੋਨ ਵਿਆਜ ਸਰਟੀਫਿਕੇਟ ਸਟੋਰ ਕਰ ਸਕਣਗੇ। ਇੰਨਾ ਹੀ ਨਹੀਂ, ਤੁਸੀਂ ਇਸ ਰਾਹੀਂ ਕਿਸੇ ਵੀ ਸਮੇਂ, ਅਪਣੇ ਕਿਸੇ ਵੀ ਦਸਤਾਵੇਜ਼ ਤਕ ਪਹੁੰਚ ਕਰ ਸਕਦੇ ਹੋ।

ਡਿਜੀਲਾਕਰ ਖਾਤੇ ਲਈ ਸਾਈਨ ਅੱਪ ਕਰਦੇ ਸਮੇਂ ਦਸਤਾਵੇਜ਼ਾਂ ਨੂੰ ਅੱਪਲੋਡ ਅਤੇ ਸਟੋਰ ਕਰ ਸਕਦੇ ਹੋ। ਤੁਹਾਨੂੰ ਇੱਕ ਸਮਰਪਿਤ ਕਲਾਉਡ ਸਟੋਰੇਜ ਸਪੇਸ ਮਿਲਦੀ ਹੈ ਜੋ ਤੁਹਾਡੇ ਆਧਾਰ ਨੰਬਰ ਨਾਲ ਲਿੰਕ ਹੁੰਦੀ ਹੈ।

ਕੀ ਹੈ ਡਿਜੀਟਲ ਲਾਕਰ
ਭਾਰਤ ਸਰਕਾਰ ਡਿਜੀਟਲ ਇੰਡੀਆ ਬਣਾਉਣ ਲਈ ਪਹਿਲ ਕਰ ਰਹੀ ਹੈ। ਇਸ ਦਾ ਉਦੇਸ਼ ਭਾਰਤ ਵਿਚ ਕਾਗ਼ਜ਼ ਰਹਿਤ ਪ੍ਰਣਾਲੀ ਬਣਾਉਣਾ ਹੈ। ਅਜਿਹੇ 'ਚ ਹੁਣ ਈ-ਦਸਤਾਵੇਜ਼ਾਂ ਦਾ ਆਦਾਨ-ਪ੍ਰਦਾਨ ਕੀਤਾ ਜਾਵੇਗਾ। ਕੋਈ ਸਮਾਂ ਸੀ ਕਿ ਜਦੋਂ ਕੋਈ ਦਸਤਾਵੇਜ਼ ਗੁੰਮ ਹੋ ਜਾਂਦਾ ਸੀ, ਤਾਂ ਉਸ ਨੂੰ ਦੁਬਾਰਾ ਬਣਾਉਣ ਵਿਚ ਲੰਬਾ ਸਮਾਂ ਲੱਗਦਾ ਸੀ। ਹੁਣ ਇਹ ਸਮੱਸਿਆ ਡਿਜੀਟਲਾਈਜ਼ੇਸ਼ਨ ਰਾਹੀਂ ਖ਼ਤਮ ਹੋ ਗਈ ਹੈ। ਇਸ 'ਚ ਤੁਸੀਂ ਅਪਣੇ ਜ਼ਰੂਰੀ ਦਸਤਾਵੇਜ਼ ਸਟੋਰ ਕਰ ਸਕਦੇ ਹੋ। ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਲਾਕਰ ਤੁਹਾਡੇ ਆਧਾਰ ਕਾਰਡ 4ਡੀ ਨਾਲ ਜੁੜਿਆ ਹੋਇਆ ਹੈ।