ਅਲਵਰ ਮੋਬ ਲਿੰਚਿੰਗ ਮਾਮਲੇ 'ਤੇ ਰਾਹੁਲ ਦਾ ਗੁੱਸਾ ਨਿਕਲਿਆ ਮੋਦੀ 'ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਸਥਾਨ ਦੇ ਅਲਵਰ ਵਿਚ ਇੱਕ 31 ਸਾਲ ਦੇ ਜਵਾਨ ਰਕਬਰ ਦੀ ਕਥਿਤ ਤੌਰ 'ਤੇ ਗਊ ਰੱਖਿਆ ਦਲ ਦੀ ਭੀੜ ਵਲੋਂ ਕੁੱਟ - ਕੁੱਟ ਕੇ ਹੱਤਿਆ

Rahul's anger on Modi

ਨਵੀਂ ਦਿੱਲੀ, ਰਾਜਸਥਾਨ ਦੇ ਅਲਵਰ ਵਿਚ ਇੱਕ 31 ਸਾਲ ਦੇ ਜਵਾਨ ਰਕਬਰ ਦੀ ਕਥਿਤ ਤੌਰ 'ਤੇ ਗਊ ਰੱਖਿਆ ਦਲ ਦੀ ਭੀੜ ਵਲੋਂ ਕੁੱਟ - ਕੁੱਟ ਕੇ ਹੱਤਿਆ ਦੇ ਮਾਮਲੇ ਵਿਚ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਸਵਾਲ ਚੁੱਕੇ ਜਾ ਰਹੇ ਹਨ। ਇਸ ਮਾਮਲੇ 'ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਨਿਊਜ਼ ਰਿਪੋਰਟ ਨੂੰ ਸ਼ੇਅਰ ਕਰਦੇ ਹੋਏ ਰਾਜਸਥਾਨ ਪੁਲਿਸ ਉੱਤੇ ਸਵਾਲ ਚੁੱਕਦਿਆਂ ਪੀਐਮ ਮੋਦੀ ਉੱਤੇ ਤਿੱਖਾ ਹਮਲਾ ਬੋਲਿਆ ਹੈ। ਵਿਰੋਧੀ ਪੱਖ ਨੇ ਸੋਮਵਾਰ ਨੂੰ ਸੰਸਦ ਵਿਚ ਵੀ ਅਲਵਰ ਮਾਬ ਲਿੰਚਿੰਗ ਦਾ ਮਾਮਲਾ ਚੁੱਕਿਆ ਅਤੇ ਕੇਂਦਰ ਉੱਤੇ ਨਿਸ਼ਾਨਾ ਸਾਧਿਆ ਸੀ। 

ਅਲਵਰ ਕਾਂਡ 'ਤੇ ਓਵੈਸੀ ਨੇ ਕਿਹਾ ਕਿ ਰਾਜਸਥਾਨ ਪੁਲਿਸ ਦੀ ਕਰਤੂਤ ਤੋਂ ਮੈਨੂੰ ਕੋਈ ਹੈਰਾਨੀ ਨਹੀਂ ਹੋਈ, ਉਨ੍ਹਾਂ ਨੇ ਪਹਲੂ ਖਾਨ ਮਰਡਰ ਕੇਸ ਵਿਚ ਵੀ ਅਜਿਹਾ ਹੀ ਕੀਤਾ ਸੀ। ਉਨ੍ਹਾਂ ਕਿਹਾ ਕਿ ਰਾਜਸਥਾਨ ਪੁਲਿਸ ਗਊ ਰੱਖਿਅਕਾਂ ਦਾ ਸਮਰਥਨ ਕਰ ਰਹੀ ਹੈ। ਦੱਸ ਦਈਏ ਕਿ ਚਸ਼ਮਦੀਦ ਗਵਾਹਾਂ ਦੇ ਮੁਤਾਬਕ ਪੁਲਿਸ ਨੇ ਜ਼ਖਮੀ ਰਕਬਰ ਉਰਫ ਅਕਬਰ ਖਾਨ ਨੂੰ ਹਸਪਤਾਲ ਪਹੁੰਚਾਉਣ ਵਿਚ ਦੇਰ ਕੀਤੀ, ਜਦਕਿ ਮੌਕੇ 'ਤੇ ਮਿਲੀਆਂ ਗਊਆਂ ਨੂੰ ਸਭ ਤੋਂ ਪਹਿਲਾਂ ਗਊ ਸ਼ਾਲਾ ਪਹੁੰਚਾਇਆ ਗਿਆ।