ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਤਿੰਨ ਅਤਿਵਾਦੀ ਹਲਾਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੁਲਗਾਮ ਜ਼ਿਲ੍ਹੇ ਵਿਚ ਪੁਲਿਸ ਕਾਂਸਟੇਬਲ ਨੂੰ ਅਗ਼ਵਾ ਕਰ ਕੇ ਉਸ ਦੀ ਹਤਿਆ ਕਰਨ ਦੇ ਮਾਮਲੇ ਵਿਚ ਸ਼ਾਮਲ ਤਿੰਨ ਅਤਿਵਾਦੀ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ...

Army

ਸ੍ਰੀਨਗਰ, ਕੁਲਗਾਮ ਜ਼ਿਲ੍ਹੇ ਵਿਚ ਪੁਲਿਸ ਕਾਂਸਟੇਬਲ ਨੂੰ ਅਗ਼ਵਾ ਕਰ ਕੇ ਉਸ ਦੀ ਹਤਿਆ ਕਰਨ ਦੇ ਮਾਮਲੇ ਵਿਚ ਸ਼ਾਮਲ ਤਿੰਨ ਅਤਿਵਾਦੀ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਮਾਰੇ ਗਏ। ਜੰਮੂ -ਕਸ਼ਮੀਰ ਦੇ ਕੁਲਗਾਮ ਇਲਾਕੇ ਵਿਚ ਅੱਜ ਤੜਕੇ ਸੁਰੱਖਿਆ ਬਲਾਂ ਨੇ ਕੁੱਝ ਅਤਿਵਾਦੀਆਂ ਨੂੰ ਘੇਰਾ ਪਾ ਲਿਆ ਅਤੇ ਤਿੰਨ ਅਤਿਵਾਦੀਆਂ ਨੂੰ ਮਾਰ-ਮੁਕਾਇਆ।

ਇਹ ਉਹੀ ਅਤਿਵਾਦੀ ਸਨ ਜਿਨ੍ਹਾਂ ਨੇ ਪੁਲਿਸ ਮੁਲਾਜ਼ਮ ਮੁਹੰਮਦ ਸਲੀਮ ਨੂੰ ਅਗ਼ਵਾ ਕਰ ਕੇ ਉਸ ਦੀ ਹਤਿਆ ਕਰ ਦਿਤੀ ਸੀ। ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਅਤਿਵਾਦੀਆਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ। ਇਹ ਮੁਕਾਬਲਾ ਕੁਲਗਾਮ ਦੇ ਖੁਦਵਾਨੀ ਇਲਾਕੇ ਦੇ ਵਾਨੀ ਮਹਲਾ ਵਿਚ ਹੋਇਆ।ਮੁਕਾਬਲੇ ਤੋਂ ਪਹਿਲਾਂ ਇਲਾਕੇ ਨੂੰ ਪੂਰੀ ਤਰ੍ਹਾਂ ਖ਼ਾਲੀ ਕਰਵਾ ਲਿਆ ਗਿਆ ਸੀ। ਸੁਰੱਖਿਆ ਬਲਾਂ ਨੂੰ ਇਲਾਕੇ ਵਿਚ ਅਤਿਵਾਦੀਆਂ ਦੇ ਲੁਕੇ ਹੋਣ ਦੀ ਖ਼ੁਫ਼ੀਆ ਜਾਣਕਾਰੀ ਮਿਲੀ ਸੀ।  

ਕਲ ਅਤਿਵਾਦੀਆਂ ਨੇ ਸਲੀਮ ਸ਼ਾਹ ਨੂੰ ਅਗ਼ਵਾ ਕਰਨ ਤੋਂ ਬਾਅਦ ਉਸ ਦੀ ਹਤਿਆ ਕਰ ਦਿੱਤੀ ਸੀ। ਛੁੱਟੀ ਉੱਤੇ ਚਲ ਰਿਹਾ ਜੰਮੂ-ਕਸ਼ਮੀਰ ਪੁਲਿਸ ਦਾ ਕਾਂਸਟੇਬਲ ਸਲੀਮ ਸ਼ਾਹ ਦਖਣੀ ਕਸ਼ਮੀਰ ਦੇ ਕੁਲਗਾਮ ਦਾ ਰਹਿਣ ਵਾਲੇ ਸੀ। ਉਸ ਨੂੰ ਘਰੋਂ ਹੀ ਅਗ਼ਵਾ ਕਰ ਲਿਆ ਸੀ। ਤੇ ਗੋਲੀਆਂ ਨਾਲ ਭੁੰਨੀ ਹੋਈ ਉਸ ਦੀ ਲਾਸ਼ ਕੁਲਗਾਮ ਵਿਚ ਮਿਲੀ ਸੀ। (ਏਜੰਸੀ)