ਇਸ ਇਲਾਕੇ ਵਿਚ ਡਿੱਗਿਆ ਅਸਮਾਨ ਤੋਂ 15 ਕਿਲੋ ਦਾ ਪੱਥਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਹ ਪੱਥਰ ਦੁਪਹਿਰ ਤੋਂ ਬਾਅਦ ਡਿੱਗਿਆ

stone fallen from sky

ਬਿਹਾਰ- ਬਿਹਾਰ ਦੇ ਮਧੂਬਨੀ ਜ਼ਿਲ੍ਹੇ ਦੇ ਲੌਕਹੀ ਪ੍ਰਖੰਡ ਦੇ ਪਿੰਡ ਵਿਚ ਇਕ ਖੇਤ ਵਿਚ ਅਸਮਾਨ ਤੋਂ ਇਕ ਅਜੀਬੋ ਗਰੀਬ ਪੱਥਰ ਡਿੱਗਿਆ ਹੈ ਅਤੇ ਪੱਥਰ ਡਿੱਗਣ ਤੋਂ ਬਾਅਦ ਇਲਾਕੇ ਵਿਚ ਭਗਦੜ ਮੱਚ ਗਈ। ਇਸ ਪੱਥਰ ਦਾ ਭਾਰ ਕਰੀਬ 15 ਕਿਲੋ ਦੱਸਿਆ ਜਾ ਰਿਹਾ ਹੈ। ਫਿਲਹਾਲ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਇਸ ਪੱਥਰ ਨੂੰ ਜ਼ਿਲ੍ਹੇ ਦੇ ਖ਼ਜਾਨਾ ਘਰ ਵਿਚ ਰੱਖ ਦਿੱਤਾ ਹੈ। ਜ਼ਿਲ੍ਹਾ ਅਧਿਕਾਰੀ ਕਪਿਲ ਅਸ਼ੋਕ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਇਸ ਨੂੰ ਫਿਜ਼ੀਕਲ ਜਾਂਚ ਲਈ ਲਬਾਰਟਰੀ ਭੇਜਿਆ ਜਾਵੇਗਾ।

 



 

 

ਇਹ ਪੱਥਰ ਦੁਪਹਿਰ ਤੋਂ ਬਾਅਦ ਡਿੱਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲੌਕਹੀ ਪ੍ਰਖੰਡ ਦੇ ਪਿੰਡ ਦੇ ਖੇਤ ਵਿਚ ਕੁੱਝ ਕਿਸਾਨ ਕੰਮ ਕਰ ਰਹੇ ਸਨ ਇਸ ਦੌਰਾਨ ਇਸ ਭਾਰੀ ਪੱਥਰ ਦੇ ਡਿੱਗਣ ਦੀ ਆਵਾਜ਼ ਆਈ। ਜਾਣਕਾਰੀ ਅਨੁਸਾਰ ਜਿਸ ਜਗ੍ਹਾ 'ਤੇ ਇਹ ਪੱਥਰ ਡਿੱਗਿਆ ਸੀ ਉਸ ਜਗ੍ਹਾ 'ਤੇ 4 ਫੱਟ ਡੁੰਘਾ ਟੋਆ ਪੈ ਗਿਆ। ਜਿਸ ਸਮੇਂ ਇਹ ਪੱਥਰ ਡਿੱਗਿਆ ਉਸ ਸਮੇਂ ਥੋੜ੍ਹੀ-ਥੋੜ੍ਹੀ ਬਾਰਿਸ਼ ਹੋ ਰਹੀ ਸੀ ਅਤੇ ਇਹ ਪੱਥਰ ਗਰਮ ਸੀ।

ਪੱਥਰ ਦੇ ਖੇਤ ਵਿਚ ਡਿੱਗਣ ਤੋਂ ਬਾਅਦ ਉਸ ਵਿਚੋਂ ਧੂੰਆਂ ਨਿਕਲਣ ਲੱਗਾ ਇਸ ਪੱਥਰ ਵਿਚ ਆਇਰਨ ਦੀ ਕੋਰ ਵੀ ਹੈ ਕਿਉਂਕਿ ਜਦੋਂ ਇਸ ਪੱਥਰ ਨਾਲ ਚੁੰਬਕ ਨੂੰ ਲਗਾਇਆ ਜਾਂਦਾ ਹੈ ਤਾਂ ਚੁੰਬਕ ਪੱਥਰ ਨਾਲ ਚਿਪਕ ਜਾਂਦੀ ਹੈ। ਜਦੋਂ ਇਸ ਪੱਥਰ ਡਿੱਗਣ ਦੀ ਖ਼ਬਰ ਪੂਰੇ ਇਲਾਕੇ ਵਿਚ ਫੈਲ ਗਈ ਤਾਂ ਸਾਰੇ ਲੋਕ ਇਸ ਨੂੰ ਦੇਖਣ ਲਈ ਉਸ ਖੇਤ ਵਿਚ ਗ ਜਿੱਥੇ ਇਹ ਪੱਥਰ ਡਿੱਗਿਆ ਸੀ ਅਤੇ ਨਾਲ ਹੀ ਇਲਾਕੇ ਦੀ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। 

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ