ਭਾਰਤੀ ਮੂਲ ਦੀ ਨਰਸ ਸਿੰਗਾਪੁਰ ਦੇ ਵੱਕਾਰੀ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਤ
ਸਿੰਗਾਪੁਰ ਵਿਚ 53 ਸਾਲਾ ਭਾਰਤੀ ਮੂਲ ਦੀ ਇਕ ਨਰਸ ਨੂੰ ਕੋਵਿਡ-19 ਦੀ ਲੜਾਈ ਵਿਚ ਪਹਿਲੇ ਮੋਰਚੇ ’ਤੇ ਅਪਣੀਆਂ ਸੇਵਾਵਾਂ ਦੇਣ ਲਈ
ਸਿੰਗਾਪੁਰ, 22 ਜੁਲਾਈ : ਸਿੰਗਾਪੁਰ ਵਿਚ 53 ਸਾਲਾ ਭਾਰਤੀ ਮੂਲ ਦੀ ਇਕ ਨਰਸ ਨੂੰ ਕੋਵਿਡ-19 ਦੀ ਲੜਾਈ ਵਿਚ ਪਹਿਲੇ ਮੋਰਚੇ ’ਤੇ ਅਪਣੀਆਂ ਸੇਵਾਵਾਂ ਦੇਣ ਲਈ ਵੱਕਾਰੀ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ। ਸਿਹਤ ਮੰਤਰਾਲਾ ਨੇ ਮੰਗਲਵਾਰ ਨੂੰ ਦਸਿਆ ਕਿ ਕਲਾ ਨਾਰਾਇਣਸਾਮੀ ਉਨਾਂ 5 ਨਰਸਾਂ ਵਿਚ ਸ਼ਾਮਲ ਹੈ, ਜਿਨਾਂ ਨੂੰ ਸਨਮਾਨਤ ਕੀਤਾ ਗਿਆ। ਇਨ੍ਹਾਂ ਸਾਰਿਆਂ ਨੂੰ ਰਾਸ਼ਟਰਪਤੀ ਹਲੀਮਾ ਯਾਕੂਬ ਵਲੋਂ ਦਸਤਖ਼ਤ ਪ੍ਰਮਾਣ ਪੱਤਰ, ਇਕ ਟਰਾਫੀ ਅਤੇ 10,000 ਸਿੰਗਾਪੁਰੀ ਡਾਲਰ ਦਿਤੇ ਗਏ।
ਨਾਰਾਇਣਸਾਮੀ ‘ਵੁਡਲੈਂਡਜ਼ ਹੈਲਥ ਕੈਂਪਸ ਆਫ਼ ਨਰਸਿੰਗ’ ਦੀ ਉਪ ਨਿਰਦੇਸ਼ਕ ਹੈ ਅਤੇ ਉਨ੍ਹਾਂ ਨੂੰ ਵਾਇਰਸ ਦੇ ਫ਼ਲਾਅ ਨੂੰ ਕਾਬੂ ਕਰਨ ਦੇ ਤਰੀਕਿਆਂ ਦੀ ਵਰਤੋਂ ਕਰਨ ਲਈ ਸਨਮਾਨਤ ਕੀਤਾ ਗਿਆ ਹੈ। ਇਨ੍ਹਾਂ ਤਰੀਕਿਆਂ ਨੂੰ ਉਨ੍ਹਾਂ ਨੇ 2003 ਵਿਚ ਸੀਵਿਅਰ ਐਕਿਊਟ ਰੈਸਪੀਰੇਟਰੀ ਸਿੰਡਰੋਮ (ਸਾਰਸ) ਫ਼ੈਲਣ ਦੌਰਾਨ ਸਿਖਿਆ ਸੀ। ਨਾਰਾਇਣਸਵਾਮੀ ਨੇ ਕਿਹਾ,‘‘ਅਸੀਂ ਜੋ ਵੀ ਸਾਰਸ ਦੌਰਾਨ ਸਿਖਿਆ, ਉਸ ਦਾ ਇਸਤੇਮਾਲ ਹੁਣ ਕਰ ਸਕਦੇ ਹਾਂ।’’ (ਪੀਟੀਆਈ)
ਸਿਹਤ ਮੰਤਰਾਲੇ ਅਨੁਸਾਰ ਦੇਸ਼ ਵਿਚ ਕੋਵਿਡ-19 ਦੇ 48,744 ਮਾਮਲੇ ਹਨ ਅਤੇ ਇਸ ਨਾਲ 27 ਲੋਕਾਂ ਦੀ ਜਾਨ ਜਾ ਚੁੱਕੀ ਹੈ। (ਪੀਟੀਆਈ)