ਬਦਮਾਸ਼ਾਂ ਦੀ ਗੋਲੀ ਦਾ ਸ਼ਿਕਾਰ ਹੋਏ ਪੱੱਤਰਕਾਰ ਦੀ ਇਲਾਜ ਦੌਰਾਨ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿਚ ਬਦਮਾਸ਼ਾਂ ਵਲੋਂ ਗੋਲੀ ਮਾਰਨ ਕਾਰਨ ਜ਼ਖ਼ਮੀ ਪੱਤਰਕਾਰ ਵਿਕਰਮ ਜੋਸ਼ੀ ਦੀ ਅੱਜ ਸਵੇਰੇ ਹਸਪਤਾਲ ’ਚ

Journalist Shot In Ghaziabad Passes Away

ਗਾਜ਼ੀਆਬਾਦ,: ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿਚ ਬਦਮਾਸ਼ਾਂ ਵਲੋਂ ਗੋਲੀ ਮਾਰਨ ਕਾਰਨ ਜ਼ਖ਼ਮੀ ਪੱਤਰਕਾਰ ਵਿਕਰਮ ਜੋਸ਼ੀ ਦੀ ਅੱਜ ਸਵੇਰੇ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਜੋਸ਼ੀ ਨੂੰ ਬਦਮਾਸ਼ਾਂ ਨੇ ਉਨ੍ਹਾਂ ਦੇ ਘਰ ਦੇ ਨੇੜੇ ਵਿਜੇਨਗਰ ਖੇਤਰ ’ਚ ਸੋਮਵਾਰ ਦੀ ਰਾਤ ਕਰੀਬ ਸਾਢੇ 10 ਵਜੇ ਸਿਰ ’ਚ ਗੋਲੀ ਮਾਰੀ ਸੀ। ਉਹ ਗਾਜ਼ੀਆਬਾਦ ਦੇ ਨਹਿਰੂ ਨਗਰ ਸਥਿਤ ਯਸ਼ੋਦਾ ਹਸਪਤਾਲ ’ਚ ਦਾਖ਼ਲ ਸਨ, ਜਿਥੇ ਅੱਜ ਤੜਕੇ ਉਨ੍ਹਾਂ ਦੀ ਮੌਤ ਹੋ ਗਈ।

ਉਨ੍ਹਾਂ 16 ਜੁਲਾਈ ਨੂੰ ਅਪਣੀ ਭਾਣਜੀ ਨਾਲ ਛੇੜਛਾੜ ਕਰਨ ਵਾਲੇ ਨੌਜਵਾਨਾਂ ਵਿਰੁਧ ਪੁਲਿਸ ’ਚ ਸ਼ਿਕਾਇਤ ਦਿਤੀ ਸੀ। ਜੋਸ਼ੀ ਨੂੰ ਜਦੋਂ ਗੋਲੀ ਮਾਰੀ ਗਈ, ਉਸ ਸਮੇਂ ਉਹ ਆਪਣੀਆਂ ਦੋਹਾਂ ਬੇਟੀਆਂ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਕਿਤੇ ਜਾ ਰਹੇ ਸਨ। ਇਸ ਦੌਰਾਨ ਬਦਮਾਸ਼ਾਂ ਨੇ ਉਨ੍ਹਾਂ ਨੂੰ ਘੇਰ ਕੇ ਵਿਚ ਸੜਕ ਦੇ ਗੋਲੀ ਮਾਰ ਦਿਤੀ। ਗੋਲੀ ਮਾਰਨ ਦੀ ਇਹ ਪੂਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਸੀ।

ਇਸੇ ਫੁਟੇਜ ਦੇ ਆਧਾਰ ’ਤੇ ਹੀ ਇਸ ਮਾਮਲੇ ਵਿਚ ਪੁਲਿਸ 9 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਯਾਨਾਥ ਨੇ ਗਾਜ਼ੀਆਬਾਦ ਦੇ ਪੱਤਰਕਾਰ ਵਿਕਰਮ ਜੋਸ਼ੀ ਦੀ ਮੌਤ ’ਤੇ ਡੂੰਘਾ ਦੁਖ ਜਤਾਇਆ। ਸੀ.ਐੱਮ. ਯੋਗੀ ਨੇ ਪ੍ਰਵਾਰ ਵਾਲਿਆਂ ਨੂੰ ਤੁਰੰਤ 10 ਲੱਖ ਰੁਪਏ ਦੀ ਆਰਥਿਕ ਮਦਦ, ਪਤਨੀ ਨੂੰ ਸਰਕਾਰੀ ਨੌਕਰੀ ਅਤੇ ਬੱਚਿਆਂ ਨੂੰ ਮੁਫ਼ਤ ਸਿਖਿਆ ਦੇਣ ਦਾ ਐਲਾਨ ਕੀਤਾ।

ਗਾਜ਼ੀਆਬਾਦ ’ਚ ਪੱਤਰਕਾਰ ਵਿਕਰਮ ਜੋਸ਼ੀ ਨੂੰ 20 ਜੁਲਾਈ ਨੂੰ ਵਿਜੇ ਨਗਰ ਇਲਾਕੇ ’ਚ ਬਦਮਾਸ਼ਾਂ ਨੇ ਉਸ ਸਮੇਂ ਗੋਲੀ ਮਾਰ ਦਿਤੀ ਸੀ, ਜਦੋਂ ਆਪਣੀਆਂ 2 ਧੀਆਂ ਨਾਲ ਘਰ ਆ ਰਹੇ ਸਨ।