ਮੋਦੀ ਦੇ ‘ਰੇਡਰਾਜ’ ਤੋਂ ਨਹੀਂ ਡਰਨ ਵਾਲੀ ਰਾਜਸਥਾਨ ਦੀ ਜਨਤਾ : ਸੁਰਜੇਵਾਲਾ
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਭਰਾ ਅਗ੍ਰਸੇਨ ਗਹਿਲੋਤ ਦੇ ਫਾਰਮ ਹਾਊਸ ਤੇ ਹੋਰ ਰਿਹਾਇਸ਼ਾਂ ’ਤੇ ਇਨਫ਼ੋਰਸਮੈਂਟ
ਜੈਪੁਰ, 22 ਜੁਲਾਈ : ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਭਰਾ ਅਗ੍ਰਸੇਨ ਗਹਿਲੋਤ ਦੇ ਫਾਰਮ ਹਾਊਸ ਤੇ ਹੋਰ ਰਿਹਾਇਸ਼ਾਂ ’ਤੇ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ) ਦੇ ਛਾਪਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ’ਤੇ ਹਮਲਾ ਕਰਦੇ ਹੋਏ ਕਾਂਗਰਸ ਨੇ ਬੁਧਵਾਰ ਨੂੰ ਕਿਹਾ ਕਿ ਉਨ੍ਹਾਂ ‘ਰੇਡਰਾਜ’ ਤੋਂ ਰਾਜਸਥਾਨ ਦੀ ਜਨਤਾ ਡਰਨ ਵਾਲੀ ਨਹੀਂ ਹੈ ਅਤੇ ਇਸ ਤਰ੍ਹਾਂ ਦੀ ਕਾਰਵਾਈ ਤੋਂ ਸੂਬੇ ਦੀ ਕਾਂਗਰਸ ਸਰਕਾਰ ਨਹੀਂ ਡਿੱਗੇਗੀ।
ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਪੈ੍ਰਸ ਕਾਨਫਰੰਸ ’ਚ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੁਸੀਂ ਇਸ ਦੇਸ਼ ’ਚ ‘ਰੇਡਰਾਜ’ ਪੈਦਾ ਕੀਤਾ ਹੋਇਆ ਹੈ। ਤੁਹਾਡੇ ਇਸ ਰੇਡਰਾਜ ਤੋਂ ਰਾਜਸਥਾਨ ਡਰਨ ਵਾਲਾ ਨਹੀਂ ਹੈ। ਤੁਹਾਡੇ ਰੇਡਰਾਜ ਤੋਂ ਰਾਜਸਥਾਨ ਦੀ ਅੱਠ ਕਰੋੜ ਜਨਤਾ ਘਬਰਾਉਣ ਵਾਲੀ ਨਹੀਂ।’’ ਅਧਿਕਾਰੀਆਂ ਮੁਤਾਬਕ ਈ.ਡੀ. ਨੇ ਖਾਦ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ ’ਚ ਰਾਜਸਥਾਨ ਦੇ ਮੁੱਖ ਮੰਤਰੀ ਦੇ ਭਰਾ ਦੀਆਂ ਰਿਹਾਇਸ਼ਾਂ ਅਤੇ ਦੇਸ਼ ’ਚ ਕਈ ਹੋਰ ਸਥਾਨਾਂ ’ਤੇ ਛਾਪੇਮਾਰੀ ਕੀਤੀ।
ਸੁਰਜੇਵਾਲਾ ਨੇ ਕਿਹਾ, ‘‘ਜਿਵੇਂ ਹੀ ਭਾਜਪਾ ਦੀ ਰਾਜਸਥਾਨ ਦੀ ਚੁਣੀ ਹੋਈ ਸਰਕਾਰ ਨੂੰ ਡੇਗੱਣ ਦੀ ਸਾਜਿਸ਼ ਸ਼ੁਰੂ ਹੋਈ ਉਦੋਂ ਤੋਂ ਹੀ ਕੇਂਦਰ ਸਰਕਾਰ ਵਲੋਂ ਟੈਕਸ, ਈ.ਡੀ. ਅਤੇ ਸੀ.ਬੀ.ਆਈ. ਤੋਂ ਇਸ ਤਰ੍ਹਾਂ ਦੇ ਕੰਮ ਕਰਵਾਏ ਜਾ ਰਹੇ ਹਨ। ਜਦੋਂ ਉਹ ਇਨ੍ਹਾਂ ਸਾਰਿਆਂ ਹੀ ਚਾਲਾਂ ’ਚ ਫੇਲ ਹੋ ਗਏ ਤਾਂ ਉਹ ਛਾਪੇਮਾਰੀ ਦਾ ਕੰਮ ਕਰ ਰਹੇ ਹਨ।’’ ਸੁਰਜੇਵਾਲਾ ਮੁਤਾਬਕ ਅਗ੍ਰਸੇਨ ਗਹਿਲੋਤ ਦਾ ਦੋਸ਼ ਸਿਰਫ਼ ਇਨਾਂ ਹੈ ਕਿ ਉਹ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਵੱਡੇ ਭਰਾ ਹਨ। ਉਹ ਨਾਲ ਸਿਆਸਤ ’ਚ ਹਨ, ਨਾ ਹੀ ਸਿਆਸਤ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਹੈ। (ਪੀਟੀਆਈ)