ਭਾਰਤ ’ਚ ਕੋਵਿਡ 19 ਦੇ ਕੁਲ ਮਾਮਲੇ 12 ਲੱਖ ਦੇ ਨੇੜੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ’ਚ ਕੋਵਿਡ 19 ਦੇ 37, 724 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਬੁਧਵਾਰ ਨੂੰ ਦੇਸ਼ ’ਚ ਪੀੜਤਾਂ ਦੀ ਗਿਣਤੀ ਵੱਧ ਕੇ

Corona

ਨਵੀਂ ਦਿੱਲੀ, 22 ਜੁਲਾਈ : ਭਾਰਤ ’ਚ ਕੋਵਿਡ 19 ਦੇ 37, 724 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਬੁਧਵਾਰ ਨੂੰ ਦੇਸ਼ ’ਚ ਪੀੜਤਾਂ ਦੀ ਗਿਣਤੀ ਵੱਧ ਕੇ 11,92,915 ਹੋ ਗਈ। ਉਥੇ ਹੀ, ਇਲਾਜ ਦੇ ਬਾਅਦ 7,53,049 ਮਰੀਜ਼ ਹੁਣ ਤਕ ਕੋਰੋਨਾ ਮੁਕਤ ਹੋ ਚੁੱਕੇ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਦਸਿਆ ਕਿ ਕੱਲ ਇਕ ਦਿਨ ’ਚ ਸਭ ਤੋਂ ਵੱਧ 28, 472 ਮਰੀਜ਼ ਠੀਕ ਹੋਏ ਸਨ। ਮੰਤਰਾਲੇ ਵਲੋਂ ਸਵੇਰੇ ਅੱਠ ਵਜੇ ਤਕ ਜਾਰੀ ਕੀਤੇ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ’ਚ 648 ਹੋਰ ਲੋਕਾਂ ਦੀ ਮੌਤ ਦੇ ਬਾਅਦ ਮ੍ਰਿਤਕ ਗਿਣਤੀ ਵੱਧ ਕੇ 28, 732 ਹੋ ਗਈ।

ਅੰਕੜਿਆਂ ਮੁਤਾਬਕ ਦੇਸ਼ ’ਚ 4,11,133 ਲੋਕਾਂ ਦਾ ਕੋਰੋਨਾ ਵਾਇਰਸ ਇਲਾਜ ਜਾਰੀ ਹੈ ਅਤੇ ਅਜੇ ਤਕ 7,53,049 ਲੋਕ ਵਾਇਰਸ ਮੁਕਤ ਹੋਏ ਹਨ। ਮੰਤਰਾਲੇ ਮੁਤਾਬਕ ਮਰੀਜ਼ਾਂ ਦੇ ਠੀਕ ਹੋਣ ਦੀ ਦਰ 63.13 ਫ਼ੀ ਸਦੀ ਹੈ। ਉਥੇ ਹੀ, ਕੁੱਲ ਮਾਮਲਿਆਂ ’ਚ ਪੀੜਤ ਪਾਏ ਗਏ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਦੇਸ਼ ’ਚ ਲਗਾਤਾਰ ਸੱਤਵੇਂ ਦਿਨ ਕੋਵਿਡ 19 ਦੇ 30,000 ਤੋਂ ਵੱਧ ਨਵੇਂ ਮਮਾਲੇ ਸਾਹਮਣੇ ਆਏ ਹਨ।  ਮੰਤਰਾਲੇ ਦੇ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ’ਚ ਜਿਨ੍ਹਾਂ 648 ਲੋਕਾਂ ਦੀ ਜਾਨ ਗਈ, ਉਨ੍ਹਾਂ ਵਿਚੋਂ ਸਭ ਤੋਂ ਵੱਧ 246 ਲੋਕ ਮਹਾਰਾਸ਼ਟਰ ਦੇ ਸਨ।

ਇਸ ਦੇ ਬਾਅਦ ਤਾਮਿਲਨਾਡੁ ’ਚ 75, ਆਂਧਰਾ ਪ੍ਰਦੇਸ਼ ’ਚ 62, ਕਰਨਾਟਕ ’ਚ 61, ਉਤਰ ਪ੍ਰਦੇਸ਼ ’ਚ 37, ਪਛਮੀ ਬੰਗਾਲ ’ਚ 35, ਗੁਜਰਾਤ ’ਚ 34, ਦਿੱਲੀ ’ਚ 27, ਮੱਧ ਪ੍ਰਦੇਸ਼ ’ਚ 18, ਹਰਿਆਣਾ, ਜੰਮੂ ਕਸ਼ਮੀਰ ਅਤੇ ਰਾਜਸਥਾਨ ’ਚ 9-9, ਤਿਲੰਗਾਨਾ ’ਚ 7, ਉੜੀਸਾ ’ਚ 6, ਛੱਤੀਸਗੜ੍ਹ ’ਚ 4, ਗੋਆ ’ਚ ਤਿੰਨ, ਝਾਰਖੰਡ ’ਚ ਦੋ, ਕੇਰਲਾ, ਪੁਡੁਚੇਰੀ, ਪੰਜਾਬ ਅਤੇ ਤ੍ਰਿਪੁਰਾ ’ਚ ਇਕ-ਇਕ ਵਿਅਕਤੀ ਦੀ ਜਾਨ ਗਈ ਹੈ। 
    (ਪੀਟੀਆਈ)