ਮੁੰਬਈ 'ਚ ਮੀਂਹ ਨਾਲ ਡਿੱਗੀ ਇਮਾਰਤ, 7 ਲੋਕਾਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਹਾਰਾਸ਼ਟਰ ਵਿਚ ਇਸ ਸਮੇਂ ਮੀਂਹ ਨਾਲ ਬੁਰਾ ਹਾਲ ਹੈ

building collapse in Mumbai due to rain

ਮੁੰਬਈ: ਮਹਾਰਾਸ਼ਟਰ  ਵਿਚ ਇਸ ਸਮੇਂ ਮੀਂਹ ਨਾਲ ਬੁਰਾ ਹਾਲ ਹੈ। ਇਸ ਦੌਰਾਨ ਮੁੰਬਈ ਦੇ ਗੋਵੰਡੀ ਖੇਤਰ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਇਥੇ ਇਕ ਇਮਾਰਤ ਦੇ ਢਹਿ ਜਾਣ ਕਾਰਨ  ਤਿੰਨ ਲੋਕਾਂ ਦੀ ਮੌਤ ਹੋ ਗਈ ਹੈ।

ਮੁੰਬਈ ਪੁਲਿਸ ਦੇ ਅਨੁਸਾਰ ਗੋਵੰਡੀ ਦੇ ਸ਼ਿਵਾਜੀ ਨਗਰ ਖੇਤਰ ਵਿੱਚ ਮਕਾਨ ਡਿੱਗਣ ਦੀ ਇੱਕ ਘਟਨਾ ਵਾਪਰੀ ਹੈ। ਇਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਦਸ ਲੋਕ ਗੰਭੀਰ ਜ਼ਖਮੀ ਹੋ ਗਏ ਹਨ।

ਹਾਦਸੇ ਤੋਂ ਬਾਅਦ ਬੀਐਮਸੀ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ, ਜਦਕਿ ਹੋਰ ਟੀਮਾਂ ਵੀ ਰਾਹਤ ਕਾਰਜ ਕਰਨ ਲਈ ਪਹੁੰਚੀਆਂ। ਅਜਿਹੀ ਹੀ ਇਕ ਘਟਨਾ ਪਿਛਲੇ ਦਿਨੀਂ ਸਤਾਰਾ ਜ਼ਿਲੇ ਵਿੱਚ ਵਾਪਰੀ, ਜਿੱਥੇ ਪਹਾੜ ਤੋਂ ਮਲਬਾ ਡਿੱਗਣ ਕਾਰਨ ਬਹੁਤ ਸਾਰੇ ਲੋਕ ਫਸ ਗਏ ਸਨ। ਹੁਣ ਤੱਕ ਇੱਥੇ ਤਕਰੀਬਨ 10 ਲੋਕਾਂ ਨੂੰ ਬਾਹਰ ਕੱਢਿਆ ਜਾ ਚੁੱਕਾ ਹੈ, ਜਦੋਂ ਕਿ ਪੰਜ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।