ਭਾਰੀ ਮੀਂਹ ਪੈਣ ਕਾਰਨ ਗੋਆ ਵਿਚ ਹੜ੍ਹ ਵਰਗੀ ਸਥਿਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸੇ ਦਾ ਜਾਨੀ ਨੁਕਸਾਨ ਹੋਣ ਤੋਂ ਰਿਹਾ ਬਚਾਅ

Flood-like situation in Goa due to heavy rains

ਪਣਜੀ: ਗੋਆ ਦੇ ਉੱਤਰ ਵਿਚ ਸ਼ਤਾਰੀ  ਅਤੇ ਬਿਚੋਲਿਮ ਤਹਿਸੀਲਾਂ ਅਤੇ ਦੱਖਣ ਵਿਚ ਧਰਮਬੰਧੋਰਾ ਸਮੇਤ ਗੋਆ ਦੇ ਕਈ ਹਿੱਸਿਆਂ ਵਿਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ, ਜਿਥੇ ਭਾਰੀ ਬਾਰਸ਼ ਤੋਂ ਬਾਅਦ ਕੁਝ ਨਦੀਆਂ ਦਾ ਪਾਣੀ ਦਾ ਪੱਧਰ ਵਧਣ ਨਾਲ ਕਈ ਘਰ ਪਾਣੀ ਵਿਚ ਡੁੱਬ ਗਏ ਹਨ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਹਾਲਾਂਕਿ, ਉਹਨਾਂ ਨੇ ਕਿਹਾ ਕਿ ਇਸ ਕਾਰਨ ਅਜੇ ਤੱਕ ਕਿਸੇ ਦੀ ਮੌਤ ਦੀ ਖਬਰ ਨਹੀਂ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ, “ਪਿਛਲੇ ਇਕ ਹਫਤੇ ਤੋਂ ਭਾਰੀ ਬਾਰਸ਼ ਤੋਂ ਬਾਅਦ ਮਹੱਦਾਈ ਨਦੀ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਵੀਰਵਾਰ ਦੀ ਰਾਤ ਤੋਂ ਸ਼ਤਾਰੀ ਤਹਿਸੀਲ ਵਿਚ ਘੱਟੋ ਘੱਟ 100 ਘਰ ਪਾਣੀ ਵਿਚ ਡੁੱਬ ਗਏ।

“ਇੱਥੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਹੜ੍ਹ ਵਰਗੀ ਸਥਿਤੀ ਹੈ। ਉਹ ਲੋਕ ਜਿਨ੍ਹਾਂ ਦੇ ਘਰ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬੇ ਹੋਏ ਹਨ, ਉਹ ਆਪਣੇ ਆਪ ਹੀ ਸੁਰੱਖਿਅਤ ਥਾਵਾਂ ਤੇ ਚਲੇ ਗਏ ਹਨ।