ਜੰਮੂ ਕਸ਼ਮੀਰ: ਪੁਲਿਸ ਨੇ ਵੱਡੀ ਸਾਜ਼ਿਸ ਕੀਤੀ ਨਾਕਾਮ, ਪਾਕਿ ਡਰੋਨ ਤੋਂ ਬਰਾਮਦ ਕੀਤੀ ਵਿਸਫੋਟਕ ਸਮੱਗਰੀ
ਡਰੋਨ ਅੰਤਰਰਾਸ਼ਟਰੀ ਸਰਹੱਦ ਤੋਂ 8 ਕਿਲੋਮੀਟਰ ਦੂਰ ਮਿਲਿਆ
ਜੰਮੂ: ਜੰਮੂ ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ। ਇਥੇ ਅਖਨੂਰ ਵਿਚ ਪੁਲਿਸ ਨੇ ਡਰੋਨ ਨੂੰ ਗੋਲੀ ਮਾਰ ਕੇ ਹੇਠਾਂ ਸੁੱਟ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਡਰੋਨ ਤੋਂ ਆਈਈਡੀ ਵੀ ਬਰਾਮਦ ਕੀਤੀ ਹੈ।
ਜੰਮੂ-ਕਸ਼ਮੀਰ ਵਿਚ ਪਿਛਲੇ ਇਕ ਮਹੀਨੇ ਤੋਂ ਡਰੋਨ ਦੀਆਂ ਗਤੀਵਿਧੀਆਂ ਤੇਜ਼ ਹੋ ਗਈਆਂ ਸਨ। 27 ਜੂਨ ਨੂੰ ਇੱਥੋਂ ਦੇ ਏਅਰ ਫੋਰਸ ਸਟੇਸ਼ਨ 'ਤੇ ਵਿਸਫੋਟਕ ਸੁੱਟਣ ਲਈ ਇਕ ਡਰੋਨ ਦੀ ਵਰਤੋਂ ਕੀਤੀ ਗਈ ਸੀ।
ਜਾਣਕਾਰੀ ਅਨੁਸਾਰ ਡਰੋਨ ਤੋਂ 5 ਕਿੱਲੋ ਦਾ ਆਈਈਡੀ ਬਰਾਮਦ ਹੋਇਆ ਹੈ। ਇਸ ਨੂੰ ਇਕੱਠਾ ਕਰਕੇ ਅੱਤਵਾਦੀਆਂ ਨੇ ਇਸ ਦੀ ਇਸਤੇਮਾਲ ਕਰਨਾ ਸੀ। ਦੱਸਿਆ ਜਾ ਰਿਹਾ ਹੈ ਕਿ ਡਰੋਨ ਅੰਤਰਰਾਸ਼ਟਰੀ ਸਰਹੱਦ ਤੋਂ 8 ਕਿਲੋਮੀਟਰ ਦੂਰ ਮਿਲਿਆ।
ਦੱਸ ਦੇਈਏ ਕਿ ਪਿਛਲੇ ਕਈ ਦਿਨਾਂ ਤੋਂ ਸਰਹੱਦ ‘ਤੇ ਡਰੋਨ ਦੇਖਣ ਦੀ ਖਬਰਾਂ ਆ ਰਹੀਆਂ ਹਨ। ਖੁਫੀਆ ਏਜੰਸੀਆਂ ਪਹਿਲਾਂ ਹੀ ਖ਼ਦਸ਼ਾ ਜ਼ਾਹਰ ਕਰ ਚੁੱਕੀਆਂ ਹਨ ਕਿ ਅੱਤਵਾਦੀ ਡਰੋਨ ਦੇ ਜ਼ਰੀਏ ਕੋਈ ਵੱਡੀ ਸਾਜਿਸ਼ ਰਚਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਨਾਲ ਹੀ ਸੁਰੱਖਿਆ ਬਲਾਂ ਨੇ ਵੀ ਇਸ ਚੁਣੌਤੀ ਨਾਲ ਨਜਿੱਠਣ ਲਈ ਰਣਨੀਤੀ ਬਣਾਈ ਹੈ।