ਆਨਲਾਈਨ ਸੱਟੇਬਾਜ਼ੀ 'ਚ ਕਾਰੋਬਾਰੀ ਨਾਲ ਹੋਈ 58 ਕਰੋੜ ਰੁਪਏ ਦੀ ਠੱਗੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਵਲੋਂ ਮੁਲਜ਼ਮ ਦੇ ਘਰ ਛਾਪੇਮਾਰੀ, 17 ਕਰੋੜ ਦੀ ਨਕਦੀ, 4 ਕਿਲੋ ਸੋਨਾ ਅਤੇ 200 ਕਿਲੋ ਚਾਂਦੀ ਬਰਾਮਦ 

fraud

ਧੋਖਾਧੜੀ ਕਰਨ ਵਾਲਾ ਮੁਲਜ਼ਮ ਅਨੰਤ ਜੈਨ ਦੁਬਈ ਫਰਾਰ 

ਮਹਾਰਾਸ਼ਟਰ : ਮਹਾਰਾਸ਼ਟਰ ਦੇ ਗੋਂਡੀਆ 'ਚ ਇਕ ਕਾਰੋਬਾਰੀ ਨਾਲ ਆਨਲਾਈਨ ਸੱਟੇਬਾਜ਼ੀ 'ਚ 58 ਕਰੋੜ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ 'ਚ ਪੁਲਿਸ ਨੇ ਸ਼ਨੀਵਾਰ (22 ਜੁਲਾਈ) ਨੂੰ ਮੁਲਜ਼ਮ ਦੇ ਘਰ ਛਾਪਾ ਮਾਰਿਆ ਅਤੇ ਉਥੋਂ 17 ਕਰੋੜ ਦੀ ਨਕਦੀ, 4 ਕਿਲੋ ਸੋਨਾ ਅਤੇ 200 ਕਿਲੋ ਚਾਂਦੀ ਬਰਾਮਦ ਕੀਤੀ।

ਪੁਲਿਸ ਨੇ ਦਸਿਆ ਕਿ ਅਨੰਤ ਜੈਨ ਨਾਂਅ ਦੇ ਕ੍ਰਿਕਟ ਸੱਟੇਬਾਜ਼ ਨੇ ਆਨਲਾਈਨ ਜੂਏ ਦਾ ਪਲੇਟਫਾਰਮ ਬਣਾਇਆ ਸੀ। ਇਸ ਪਲੇਟਫਾਰਮ ਰਾਹੀਂ ਹੀ ਉਸ ਨੇ ਇਹ ਧੋਖਾਧੜੀ ਕੀਤੀ ਕੀਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਛਾਪੇਮਾਰੀ ਤੋਂ ਇਕ ਦਿਨ ਪਹਿਲਾਂ ਉਹ ਦੁਬਈ ਭੱਜ ਗਿਆ ਸੀ।

ਇਹ ਵੀ ਪੜ੍ਹੋ: ਇਟਲੀ ਵਿਖੇ ਦੂਜੇ ਵਿਸ਼ਵ ਯੁੱਧ 'ਚ ਸ਼ਹੀਦ ਹੋਏ ਭਾਰਤੀ ਫ਼ੌਜੀਆਂ ਦੀ ਯਾਦ 'ਚ ਬਣਾਈ ਗਈ ਸਮਾਰਕ

ਨਾਗਪੁਰ ਦੇ ਪੁਲਿਸ ਕਮਿਸ਼ਨਰ ਨੇ ਦਸਿਆ ਕਿ ਮੁਲਜ਼ਮ ਅਨੰਤ ਜੈਨ ਨੇ ਕਾਰੋਬਾਰੀ ਨੂੰ ਹੋਰ ਪੈਸੇ ਕਮਾਉਣ ਦਾ ਲਾਲਚ ਦੇ ਕੇ ਆਨਲਾਈਨ ਸੱਟੇਬਾਜ਼ੀ ਕਰਨ ਲਈ ਉਕਸਾਇਆ। ਪਹਿਲਾਂ ਕਾਰੋਬਾਰੀ ਨੇ ਹਵਾਲਾ ਏਜੰਟ ਰਾਹੀਂ ਅਨੰਤ ਜੈਨ ਨੂੰ 8 ਲੱਖ ਰੁਪਏ ਟਰਾਂਸਫਰ ਕੀਤੇ। ਜੈਨ ਨੇ ਵ੍ਹਟਸਐਪ 'ਤੇ ਕਾਰੋਬਾਰੀ ਨੂੰ ਆਨਲਾਈਨ ਜੂਆ ਖਾਤਾ ਖੋਲ੍ਹਣ ਲਈ ਲਿੰਕ ਭੇਜਿਆ ਸੀ। ਕਾਰੋਬਾਰੀ ਨੇ 8 ਲੱਖ ਰੁਪਏ ਲੈ ਕੇ ਸੱਟਾ ਖੇਡਣਾ ਸ਼ੁਰੂ ਕਰ ਦਿਤਾ।

ਜੂਏ ਦੀ ਸ਼ੁਰੂਆਤ 'ਚ ਕਾਰੋਬਾਰੀ ਨੂੰ ਫ਼ਾਇਦਾ ਹੋਇਆ ਪਰ ਬਾਅਦ 'ਚ ਹਾਰਨ ਲੱਗਾ। ਕੁੱਲ ਮਿਲਾ ਕੇ ਉਸ ਨੇ ਸਿਰਫ਼ 5 ਕਰੋੜ ਰੁਪਏ ਕਮਾਏ, ਜਦੋਂ ਕਿ ਉਸ ਨੂੰ 58 ਕਰੋੜ ਰੁਪਏ ਦਾ ਨੁਕਸਾਨ ਹੋਇਆ। ਕਾਰੋਬਾਰੀ ਨੂੰ ਅਹਿਸਾਸ ਹੋਇਆ ਕਿ ਉਸ ਦਾ ਜ਼ਿਆਦਾਤਰ ਨੁਕਸਾਨ ਹੋ ਰਿਹਾ ਹੈ ਅਤੇ ਉਹ ਠੱਗੀ ਦਾ ਸ਼ਿਕਾਰ ਹੋ ਰਿਹਾ ਹੈ। ਇਸ ਲਈ ਉਸ ਨੇ ਅਪਣੇ ਪੈਸੇ ਵਾਪਸ ਮੰਗੇ ਪਰ ਅਨੰਤ ਜੈਨ ਨੇ ਇਨਕਾਰ ਕਰ ਦਿਤਾ। ਇਸ ਤੋਂ ਬਾਅਦ ਕਾਰੋਬਾਰੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।