ਕੁੱਲੂ ਮਨਾਲੀ 'ਚ ਲਾਪਤਾ ਹੋਈ PRTC ਬੱਸ ਦਾ ਮਿਲਿਆ ਮਲਬਾ, ਡਰਾਈਵਰ ਤੇ ਕੰਡਕਟਰ ਦੀ ਕੀਤੀ ਜਾ ਰਹੀ ਭਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੱਸ 'ਚ ਹੋਰ ਸਵਾਰੀਆਂ ਹੋਣ ਦਾ ਵੀ ਖਦਸ਼ਾ!

photo

 

ਮਨਾਲੀ: ਹਿਮਾਚਲ ਪ੍ਰਦੇਸ਼ ਦੇ ਮਨਾਲੀ 'ਚ ਪਿਛਲੇ ਦਿਨੀਂ ਬਿਆਸ ਦਰਿਆ 'ਚ ਆਏ ਭਿਆਨਕ ਹੜ੍ਹ 'ਚ ਵਹਿ ਗਏ ਵਾਹਨ ਹੁਣ ਪਾਣੀ ਘੱਟਣ ਤੋਂ ਬਾਅਦ ਦਿਖਾਈ ਦੇ ਰਹੇ ਹਨ। ਪੀ.ਆਰ.ਟੀ.ਸੀ ਦੀ ਲਾਪਤਾ ਹੋਈ ਬੱਸ ਦਾ ਮਲਬਾ ਮਨਾਲੀ ਚੋਂ ਮਿਲਿਆ ਹੈ।

 ਇਹ ਵੀ ਪੜ੍ਹੋ: ਬਿਹਾਰ 'ਚ 150 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ 4 ਸਾਲਾ ਬੱਚਾ

ਜੇਸੀਬੀ ਰਾਹੀਂ ਬੱਸ ਨੂੰ  ਮਲਬੇ 'ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਗਈ, ਪਰ ਕਾਮਯਾਬ ਨਹੀਂ ਹੋ ਸਕੇ। ਨਦੀ ਦੇ ਪਾਣੀ ਦਾ ਪੱਧਰ ਘਟਣ ਅਤੇ ਮੌਸਮ ਠੀਕ ਹੋਣ ਤੋਂ ਬਾਅਦ ਬੱਸ ਨੂੰ ਮੁੜ ਤੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪਟਿਆਲਾ ਰੋਡਵੇਜ਼ ਦੀ ਇਕ ਬੱਸ ਸਮੇਤ ਕੁੱਲ 37 ਵਾਹਨ ਹੜ੍ਹ ਵਿਚ ਵਹਿ ਗਈ ਸੀ। ਬੱਸ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ।। ਬੱਸ ਵਿਚ ਇੱਕੋ ਪਰਿਵਾਰ ਦੇ 11 ਲੋਕ ਸਵਾਰ ਸਨ।

 ਇਹ ਵੀ ਪੜ੍ਹੋ: ਫਰੀਦਕੋਟ ਜਿਲ੍ਹੇ ਦੇ ਨੌਜਵਾਨਾਂ ਨੇ ਗੱਡੇ ਝੰਡੇ, ਦੁਬਈ 'ਚ ਜਿੱਤੇ ਦੋ ਸੋਨ ਤਮਗੇ

ਇਸ ਤੋਂ ਇਲਾਵਾ ਕੁਝ ਹੋਰ ਸਵਾਰੀਆਂ ਦੇ ਵੀ ਬੱਸ ਨਾਲ ਰੁੜ੍ਹ ਜਾਣ ਦਾ ਖਦਸ਼ਾ ਹੈ। ਬਿਆਸ ਦਰਿਆ ਦੇ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਮਨਾਲੀ ਵੱਲ ਇੱਕ ਚੱਟਾਨ ਕੋਲ ਬੱਸ ਦੇ ਟਾਇਰ ਦੇਖੇ ਗਏ। ਐਸਡੀਐਮ ਮਨਾਲੀ ਰਮਨ ਕੁਮਾਰ ਸ਼ਰਮਾ ਅਤੇ ਡੀਐਸਪੀ ਮਨਾਲੀ ਕੇਡੀ ਸ਼ਰਮਾ ਨੇ ਦਸਿਆ ਕਿ ਉਨ੍ਹਾਂ ਨੇ ਬੱਸ ਨੂੰ ਟਰੇਸ ਕਰ ਲਿਆ ਹੈ। ਬੱਸ ਮਲਬੇ ਵਿਚ ਦੱਬੀ ਹੋਈ ਹੈ। ਇਸ ਕਾਰਨ ਉਸ ਨੂੰ ਮਲਬੇ 'ਚੋਂ ਕੱਢਿਆ ਨਹੀਂ ਜਾ ਸਕਿਆ। ਇਹ ਮੌਸਮ ਸਾਫ਼ ਹੋਣ ਅਤੇ ਪਾਣੀ ਦਾ ਪੱਧਰ ਘੱਟ ਹੋਣ ਤੋਂ ਬਾਅਦ ਮਲਬੇ ਚੋਂ ਬਾਹਰ ਕੱਢੀ ਜਾਵੇਗੀ। ਬੱਸ ਦੇ ਨਾਲ ਲਾਪਤਾ ਲੋਕਾਂ ਦਾ ਵੀ ਇਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ।

ਹੜ੍ਹ 'ਚ ਰੁੜ੍ਹੇ ਲੋਕਾਂ ਦੀ ਗਿਣਤੀ ਵੀ ਵਧ ਰਹੀ ਹੈ। ਮਨਾਲੀ ਥਾਣੇ 'ਚ ਹੁਣ ਤੱਕ 21 ਲੋਕਾਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਨ੍ਹਾਂ ਵਿਚੋਂ 11 ਲੋਕ ਉਹ ਹਨ ਜੋ ਪੀਆਰਟੀਸੀ ਦੀ ਬੱਸ ਵਿਚ ਸਫ਼ਰ ਕਰ ਰਹੇ ਸਨ। ਇਸ ਤੋਂ ਇਲਾਵਾ ਟੈਂਪੂ ਟਰੈਵਲਰ ਅਤੇ ਹੋਰ ਛੋਟੇ ਵਾਹਨਾਂ ਦੇ ਨਾਲ ਲੋਕਾਂ ਦੇ ਵਹਿਣ ਦਾ ਵੀ ਖਦਸ਼ਾ ਹੈ। ਮਨਾਲੀ ਥਾਣੇ ਅਧੀਨ 21 ਵਿੱਚੋਂ ਹੁਣ ਤੱਕ ਤਿੰਨ ਲਾਸ਼ਾਂ ਬਰਾਮਦ ਹੋਈਆਂ ਹਨ।