CBSE ਦਾ ਇਤਿਹਾਸਕ ਫੈਸਲਾ, 12ਵੀਂ ਤੱਕ ਖੇਤਰੀ ਭਾਸ਼ਾਵਾਂ 'ਚ ਹੋਵੇਗੀ ਸਿੱਖਿਆ, ਨੋਟਿਸ ਜਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

NCERT ਵਲੋਂ ਖੇਤਰੀ ਭਾਸ਼ਾਵਾਂ ’ਚ ਤਿਆਰ ਕੀਤੀਆਂ ਜਾ ਰਹੀਆਂ ਪਾਠ ਪੁਸਤਕਾਂ

PHOTO

 


ਨਵੀਂ ਦਿੱਲੀ : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐਸ.ਈ.) ਬਹੁ-ਭਾਸ਼ਾਈ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਇਤਿਹਾਸਕ ਫੈਸਲਾ ਲੈਣ ਜਾ ਰਿਹਾ ਹੈ। ਸੀਬੀਐਸਈ ਨੇ ਅਪਣੇ ਸਕੂਲਾਂ ਨੂੰ ਬਹੁ-ਭਾਸ਼ਾਈ ਸਿੱਖਿਆ ਨੂੰ ਹਕੀਕਤ ਬਣਾਉਣ ਲਈ ਭਾਰਤੀ ਭਾਸ਼ਾਵਾਂ ਨੂੰ ਸਿੱਖਿਆ ਦੇ ਬਦਲਵੇਂ ਮਾਧਿਅਮ ਵਜੋਂ ਵਰਤਣ ਬਾਰੇ ਵਿਚਾਰ ਕਰਨ ਲਈ ਕਿਹਾ ਹੈ। ਸੀਬੀਐਸਈ ਨਾਲ ਸਬੰਧਤ ਸਕੂਲਾਂ ਵਿਚ ਹੁਣ ਪ੍ਰੀ-ਪ੍ਰਾਇਮਰੀ ਤੋਂ ਲੈ ਕੇ 12ਵੀਂ ਜਮਾਤ ਤੱਕ ਖੇਤਰੀ ਭਾਸ਼ਾਵਾਂ ਵਿਚ ਪੜ੍ਹਾਉਣ ਦਾ ਵਿਕਲਪ ਹੋ ਸਕਦਾ ਹੈ। ਸੀਬੀਐਸਈ ਨੇ ਕਿਹਾ ਕਿ ਇਹ ਪਹਿਲਕਦਮੀ ਸਕੂਲਾਂ ਲਈ ਬਹੁ-ਭਾਸ਼ਾਈ ਸਿੱਖਿਆ ਦੀ ਨੀਂਹ ਨੂੰ ਹੋਰ ਮਜ਼ਬੂਤ​ਕਰੇਗੀ।

ਬਹੁ-ਭਾਸ਼ੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ, ਸਿੱਖਿਆ ਮੰਤਰਾਲੇ ਅਤੇ ਰਾਸ਼ਟਰੀ ਸਿੱਖਿਆ, ਖੋਜ ਅਤੇ ਸਿਖਲਾਈ ਪ੍ਰੀਸ਼ਦ (ਐੱਨ.ਸੀ.ਈ.ਈ.ਆਰ.ਟੀ.) ਨੇ ਰਾਸ਼ਟਰੀ ਸਿੱਖਿਆ ਨੀਤੀ, 2020 ਦੇ ਤਹਿਤ ਕਈ ਭਾਸ਼ਾਵਾਂ ਵਿਚ ਸਿੱਖਿਆ ਸ਼ੁਰੂ ਕਰਨ ਲਈ ਕਈ ਕਦਮ ਚੁੱਕੇ ਹਨ, ਜਿਸ ਤੋਂ ਬਾਅਦ ਬੋਰਡ ਨੇ ਆਪਣੇ ਸਕੂਲਾਂ ਨੂੰ ਉਪਲਬਧ ਸਰੋਤਾਂ ਦੀ ਵਰਤੋਂ ਕਰਨ ਅਤੇ ਬਹੁ-ਭਾਸ਼ਾਈ ਸਿੱਖਿਆ ਦਾ ਸਰਵੋਤਮ ਲਾਭ ਉਠਾਉਣ ਲਈ ਇੱਕ ਦੂਜੇ ਨਾਲ ਸਹਿਯੋਗ ਕਰਨ ਲਈ ਕਿਹਾ ਹੈ। ਪਹਿਲਾਂ 6ਵੀਂ ਜਮਾਤ ਤੱਕ ਖੇਤਰੀ ਭਾਸ਼ਾਵਾਂ 'ਚ ਪੜ੍ਹਾਈ ਕਰਵਾਉਣ 'ਤੇ ਵਿਚਾਰ ਕੀਤਾ ਜਾ ਰਿਹਾ ਸੀ ਪਰ ਹੁਣ ਇਸ ਨੂੰ 12ਵੀਂ ਜਮਾਤ ਤੱਕ ਪੜ੍ਹਾਈ 'ਚ ਲਾਗੂ ਕੀਤਾ ਜਾ ਸਕਦਾ ਹੈ।

ਸਕੂਲਾਂ ਨੂੰ ਲਿਖੇ ਇੱਕ ਪੱਤਰ ਵਿਚ, ਸੀਬੀਐਸਈ ਦੇ ਨਿਰਦੇਸ਼ਕ (ਅਕਾਦਮਿਕ) ਜੋਸਫ਼ ਇਮੈਨੁਅਲ ਨੇ ਕਿਹਾ, "ਭਾਰਤੀ ਭਾਸ਼ਾਵਾਂ ਦੇ ਮਾਧਿਅਮ ਰਾਹੀਂ ਸਿੱਖਿਆ ਦੀ ਸਹੂਲਤ ਲਈ ਕੀਤੀ ਪਹਿਲਕਦਮੀ ਦੇ ਮੱਦੇਨਜ਼ਰ, ਸੀਬੀਐਸਈ ਨਾਲ ਸਬੰਧਤ ਸਕੂਲ ਭਾਰਤ ਦੇ ਸੰਵਿਧਾਨ ਦੀ ਅਨੁਸੂਚੀ 8 ਵਿਚ ਸੂਚੀਬੱਧ 22 ਭਾਰਤੀ ਭਾਸ਼ਾਵਾਂ ਨੂੰ ਸ਼ਾਮਲ ਕਰਨ 'ਤੇ ਵਿਚਾਰ ਕਰ ਸਕਦੇ ਹਨ। ਜੋ ਕਿ ਫਾਊਂਡੇਸ਼ਨ ਸਟੇਜ ਤੋਂ ਸੈਕੇਡਰ ਸਟੇਜ ਯਾਨੀ ਪ੍ਰੀ-ਪ੍ਰਾਇਮਰੀ ਤੋਂ 12ਵੀਂ ਜਮਾਤ ਤੱਕ ਇਕ ਵਿਕਲਪ ਮਾਧਿਅਮ ਹਨ।