ਰਾਜਸਥਾਨ 'ਚ ਔਰਤਾਂ ਸੁਰੱਖਿਅਤ ਨਹੀਂ : ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ
ਇਸ ਮੁਹਿੰਮ ਤਹਿਤ ਪਾਰਟੀ ਵਲੋਂ ਸ਼ਨੀਵਾਰ ਸ਼ਾਮ ਜੈਪੁਰ ਵਿਚ ਕੈਂਡਲ ਮਾਰਚ ਵੀ ਕੱਢਿਆ ਗਿਆ।
ਜੈਪੁਰ : ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਰਾਜਸਥਾਨ ਚੋਣ ਇੰਚਾਰਜ ਪ੍ਰਹਿਲਾਦ ਜੋਸ਼ੀ ਨੇ ਸ਼ਨੀਵਾਰ ਨੂੰ ਔਰਤਾਂ 'ਤੇ ਅੱਤਿਆਚਾਰਾਂ ਸਮੇਤ ਕਈ ਮੁੱਦਿਆਂ 'ਤੇ ਸੂਬਾ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਦੋਸ਼ ਲਗਾਇਆ ਕਿ ਰਾਜਸਥਾਨ ਵਿਚ ਔਰਤਾਂ ਸੁਰੱਖਿਅਤ ਨਹੀਂ ਹਨ।
ਜੋਸ਼ੀ ਪਾਰਟੀ ਦੀ 'ਨਹੀਂ ਸਹੇਗਾ ਰਾਜਸਥਾਨ' ਮੁਹਿੰਮ ਦੇ ਤਹਿਤ ਸ਼ਨੀਵਾਰ ਨੂੰ ਅਜਮੇਰ 'ਚ ਸਨ। ਉਥੇ ਪਾਰਟੀ ਦੀ ਮੰਡਲ ਬੈਠਕ 'ਚ ਉਨ੍ਹਾਂ ਕਿਹਾ, "ਰਾਜਸਥਾਨ 'ਚ ਔਰਤਾਂ ਸੁਰੱਖਿਅਤ ਨਹੀਂ ਹਨ, ਔਰਤਾਂ ਨਾਲ ਹਰ ਰੋਜ਼ ਅੱਤਿਆਚਾਰ ਹੋ ਰਹੇ ਹਨ।"
ਪਾਰਟੀ ਦੇ ਬਿਆਨ ਮੁਤਾਬਕ ਇਕ ਹੋਰ ਮੀਟਿੰਗ ਦੌਰਾਨ ਜੋਸ਼ੀ ਨੇ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਰਾਜਸਥਾਨ ਨੂੰ ਵਿਕਾਸ ਅਤੇ ਸੁਰੱਖਿਆ ਦੇ ਮਾਮਲੇ 'ਚ ਪੱਛੜ ਕੇ ਉਸ ਦੀ ਪਛਾਣ ਨੂੰ ਢਾਹ ਲਾਉਣ ਦਾ ਕੰਮ ਕੀਤਾ ਹੈ।
ਇਸ ਮੌਕੇ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ, ਸੰਸਦ ਮੈਂਬਰ ਭਗੀਰਥ ਚੌਧਰੀ, ਵਿਧਾਇਕ ਵਾਸੂਦੇਵ ਦੇਵਨਾਨੀ ਵੀ ਮੌਜੂਦ ਸਨ।
ਇਸ ਮੁਹਿੰਮ ਤਹਿਤ ਪਾਰਟੀ ਵਲੋਂ ਸ਼ਨੀਵਾਰ ਸ਼ਾਮ ਜੈਪੁਰ ਵਿਚ ਕੈਂਡਲ ਮਾਰਚ ਵੀ ਕੱਢਿਆ ਗਿਆ।