IndiGo Flight diverted: ਆਬੂ ਧਾਬੀ ਤੋਂ ਦਿੱਲੀ ਜਾ ਰਹੀ ਇੰਡੀਗੋ ਫਲਾਈਟਵ ਵਿੱਚ ਆਈ ਤਕਨੀਕੀ ਖਰਾਬੀ, ਮਸਕਟ ਵੱਲ ਕੀਤਾ ਡਾਇਵਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

IndiGo Flight diverted: ਯਾਤਰੀ ਮੁਤਾਬਿਕ ਟੇਕ-ਆਫ ਦੇ ਸਮੇਂ ਵੀ ਜਹਾਜ਼ 'ਚ ਕਾਫੀ ਵਾਈਬ੍ਰੇਸ਼ਨ ਸੀ

indigo flight abu dhabi to delhi diverted to muscat

IndiGo Flight diverted: ਅਬੂ ਧਾਬੀ ਤੋਂ ਦਿੱਲੀ ਆ ਰਹੀ ਇੰਡੀਗੋ ਦੀ ਫਲਾਈਟ ਨੂੰ ਸੋਮਵਾਰ (22 ਜੁਲਾਈ) ਸਵੇਰੇ ਤਕਨੀਕੀ ਖਰਾਬੀ ਤੋਂ ਬਾਅਦ ਓਮਾਨ ਦੀ ਰਾਜਧਾਨੀ ਮਸਕਟ ਵੱਲ ਸੁਰੱਖਿਅਤ ਮੋੜ ਦਿੱਤਾ ਗਿਆ ਹੈ। ਯਾਤਰੀਆਂ ਦੇ ਅਨੁਸਾਰ, ਜਹਾਜ਼ ਨੇ ਉਡਾਣ ਭਰਨ ਤੋਂ ਤੁਰੰਤ ਬਾਅਦ ਵਾਈਬ੍ਰੇਟ ਕਰਨਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ: Punjab Weather Update : ਪੰਜਾਬ ਵਿਚ ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ, ਅੱਜ ਕਈ ਇਲਾਕਿਆਂ ਵਿਚ ਭਾਰੀ ਮੀਂਹ ਪੈਣ ਦਾ ਅਲਰਟ ਜਾਰੀ  

ਯਾਤਰੀਆਂ ਨੂੰ ਇੱਕ ਹੋਟਲ ਵਿੱਚ ਠਹਿਰਾਇਆ ਗਿਆ ਅਤੇ ਸੋਮਵਾਰ ਦੁਪਹਿਰ ਨੂੰ ਉਨ੍ਹਾਂ ਕਿਹਾ ਕਿ ਉਹ ਦਿੱਲੀ ਲਈ ਇੱਕ ਹੋਰ ਫਲਾਈਟ ਦੀ ਉਡੀਕ ਕਰ ਰਹੇ ਸਨ। ਫਲਾਈਟ ਦੇ ਕਰੂ ਮੈਂਬਰ ਨੇ ਯਾਤਰੀਆਂ ਨੂੰ ਦੱਸਿਆ ਕਿ ਜਹਾਜ਼ 'ਚ ਤਕਨੀਕੀ ਖਰਾਬੀ ਸੀ। ਇਸ ਲਈ ਇਸ ਦੀ ਦਿੱਲੀ ਨੇੜੇ ਐਮਰਜੈਂਸੀ ਲੈਂਡਿੰਗ ਕਰਵਾਈ ਜਾ ਰਹੀ ਹੈ।

ਇਹ ਵੀ ਪੜ੍ਹੋ: Mansa News: ਜ਼ਿੱਦ ਕਰਕੇ ਤਾਏ ਨਾਲ ਖੇਤ ਗਏ ਮਾਸੂਮ ਦੀ ਰੋਟਾਵੇਟਰ 'ਚ ਆਉਣ ਨਾਲ ਹੋਈ ਦਰਦਨਾਕ ਮੌਤ  

ਜਹਾਜ਼ 'ਚ ਸਵਾਰ ਇਕ ਯਾਤਰੀ ਨੇ ਦੱਸਿਆ ਕਿ ਫਲਾਈਟ ਨੰਬਰ 6ਈ 1406 ਨੇ ਸਵੇਰੇ 12.20 ਵਜੇ ਯੂਏਈ ਤੋਂ ਉਡਾਣ ਭਰਨੀ ਸੀ। ਇਸ ਜਹਾਜ਼ 'ਚ ਸਵਾਰ ਇਕ ਯਾਤਰੀ ਮੁਤਾਬਕ, "ਅਸੀਂ 129 ਯਾਤਰੀਆਂ ਅਤੇ ਚਾਲਕ ਦਲ ਦੇ ਛੇ ਮੈਂਬਰਾਂ ਨਾਲ 40 ਮਿੰਟ ਦੀ ਦੇਰੀ ਨਾਲ ਉਡਾਣ ਭਰੀ। ਟੇਕ-ਆਫ ਦੇ ਸਮੇਂ ਵੀ ਜਹਾਜ਼ 'ਚ ਕਾਫੀ ਵਾਈਬ੍ਰੇਸ਼ਨ ਸੀ। 

ਤਾਜ਼ਾ ਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from indigo flight abu dhabi to delhi diverted to muscat, stay tuned to Rozana Spokesman)