Union Budget 2024: ਖੁੱਲ ਗਿਆ ਬਜਟ ਦਾ ਪਿਟਾਰਾ, ਇਸ ਮੰਤਰਾਲੇ ਨੂੰ ਮਿਲੇ ਇੰਨੇ ਫੰਡ
Union Budget 2024:ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ 'ਚ ਬਜਟ ਪੇਸ਼ ਕੀਤਾ ਹੈ।
Union Budget 2024 by Nirmala Sitharaman in Punjabi: ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ 'ਚ ਬਜਟ ਪੇਸ਼ ਕੀਤਾ ਹੈ। ਵਿੱਤ ਮੰਤਰੀ ਦਾ ਇਹ ਲਗਾਤਾਰ 7ਵਾਂ ਬਜਟ ਹੈ।
ਵਿੱਤ ਮੰਤਰੀ ਨੇ ਸਭ ਤੋਂ ਪਹਿਲਾਂ ਮੰਤਰਾਲੇ ਪਹੁੰਚ ਕੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਤੋਂ ਬਾਅਦ ਉਹ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਮਿਲਣ ਲਈ ਰਾਸ਼ਟਰਪਤੀ ਭਵਨ ਪਹੁੰਚੀ, ਜਿੱਥੇ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਦਹੀਂ ਅਤੇ ਚੀਨੀ ਖੁਆਈ। ਇਸ ਤੋਂ ਬਾਅਦ ਉਹ ਸੰਸਦ ਭਵਨ ਪਹੁੰਚੀ। ਵਿੱਤ ਮੰਤਰੀ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਦਾ ਬਜਟ ਵੀ ਪੇਸ਼ ਕਰਨਗੇ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲੋਕ ਸਭਾ ਵਿੱਚ ਬਜਟ ਪੇਸ਼ ਕਰ ਰਹੀ ਹੈ। ਵਿੱਤ ਮੰਤਰੀ ਦਾ ਇਹ ਲਗਾਤਾਰ 7ਵਾਂ ਬਜਟ ਹੈ। ਉਨ੍ਹਾਂ ਸਵੇਰੇ 11.03 ਵਜੇ ਆਪਣਾ ਭਾਸ਼ਣ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ 'ਭਾਰਤ ਦੀ ਅਰਥਵਿਵਸਥਾ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਹੀ ਹੈ, ਅਤੇ ਭਵਿੱਖ ਵਿੱਚ ਵੀ ਇਸ ਦੇ ਜਾਰੀ ਰਹਿਣ ਦੀ ਉਮੀਦ ਹੈ। ਮਹਿੰਗਾਈ ਲਗਾਤਾਰ ਕਾਬੂ ਹੇਠ ਹੈ। ਖਾਣ-ਪੀਣ ਦੀਆਂ ਵਸਤੂਆਂ ਵੀ ਉਪਲਬਧ ਹਨ। ਜਿਵੇਂ ਕਿ ਅਸੀਂ ਅੰਤਰਿਮ ਬਜਟ ਵਿੱਚ ਕਿਹਾ ਸੀ - ਗਰੀਬ, ਔਰਤਾਂ, ਨੌਜਵਾਨ ਅਤੇ ਅੰਨਦਾਤਾ - ਅਸੀਂ ਇਹਨਾਂ ਚਾਰ ਜਾਤੀਆਂ 'ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਾਂ।
ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਵਧਾਈ ਗਈ
ਵਿੱਤ ਮੰਤਰੀ ਵਿੱਤ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਨੂੰ 5 ਸਾਲਾਂ ਲਈ ਵਧਾ ਦਿੱਤਾ ਗਿਆ ਹੈ।
ਕੇਂਦਰੀ ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਨੇ ਖੇਤੀਬਾੜੀ ਸੈਕਟਰ ਲਈ ਅਹਿਮ ਐਲਾਨ
ਖੇਤੀਬਾੜੀ ਅਤੇ ਸਹਾਇਕ ਖੇਤਰਾਂ ਲਈ 1.52 ਲੱਖ ਕਰੋੜ ਰੁਪਏ ਕੀਤੇ ਜਾਰੀ
ਇਨਕਮ ਟੈਕਸ ਸਲੈਬ ਵਿਚ ਵੱਡੇ ਬਦਲਾਅ
0 ਤੋਂ 3 ਲੱਖ ਤੱਕ ਦੀ ਆਮਦਨ ਉੱਪਰ ਕੋਈ ਟੈਕਸ ਨਹੀਂ ਲੱਗੇਗਾ
3 ਲੱਖ ਤੋਂ 7 ਲੱਖ ਦੀ ਆਮਦਨ 'ਤੇ 5 ਫੀਸਦ ਟੈਕਸ ਲੱਗੇਗਾ
7 ਲੱਖ ਤੋਂ 10 ਲੱਖ ਰੁਪਏ ਦੀ ਆਮਦਨ 'ਤੇ 10 ਫੀਸਦ ਟੈਕਸ ਲੱਗੇਗਾ|
10-12 ਲੱਖ ਰੁਪਏ ਦੀ ਆਮਦਨ 15 ਫੀਸਦ ਟੈਕਸ ਲੱਗੇਗਾ
12-15 ਲੱਖ ਰੁਪਏ ਦੀ ਆਮਦਨ 20 ਫੀਸਦ ਟੈਕਸ ਲੱਗੇਗਾ
15 ਲੱਖ ਤੋਂ ਜ਼ਿਆਦਾ ਦੀ ਆਮਦਨ 30% ਫੀਸਦ ਟੈਕਸ ਲੱਗੇਗਾ
ਸੂਰਜਘਰ ਮੁਫ਼ਤ ਬਿਜਲੀ ਯੋਜਨਾ ਸ਼ੁਰੂ
ਛੱਤਾਂ ’ਤੇ ਲਗਾਏ ਜਾਣਗੇ ਸੋਲਰ ਪੈਨਲ
1 ਕਰੋੜ ਪਰਿਵਾਰਾਂ ਨੂੰ ਹਰ ਮਹੀਨੇ 300 ਯੂਨਿਟ ਤੱਕ ਮੁਫ਼ਤ ਬਿਜਲੀ ਮਿਲੇਗੀ
ਬਜਟ ਵਿਚ ਬਿਹਾਰ ਨੂੰ ਦਿਲ ਖੋਲ ਕੇ ਪੈਕੇਜ
ਬਿਹਾਰ ਲਈ ਬਜਟ 'ਚ 26 ਹਜ਼ਾਰ ਕਰੋੜ ਰੁਪਏ ਦੀ ਵਿਵਸਥਾ ਹੋਵੇਗੀ
ਬਿਹਾਰ ਵਿਚ ਬਣੇਗਾ ਇਕ ਨਵਾਂ ਹਵਾਈ ਅੱਡਾ ਅਤੇ ਨਵੇਂ ਮੈਡੀਕਲ ਕਾਲਜ
ਮੁਦਰਾ ਲੋਨ ਦੀ ਸੀਮਾ ਵਿਚ ਹੋਇਆ ਵਾਧਾ
ਮੁਦਰਾ ਲੋਨ ਦੀ ਸੀਮਾ 10 ਲੱਖ ਤੋਂ ਵਧਾ ਕੇ 20 ਲੱਖ ਕੀਤੀ