Union Budget 2024 : ਹੁਣ ਸਸਤੇ ਹੋਣਗੇ ਸਮਾਰਟਫ਼ੋਨ ਤੇ ਚਾਰਜਰ , ਕਸਟਮ ਡਿਊਟੀ ਘਟਾਉਣ ਦਾ ਐਲਾਨ
ਬਜਟ 2024 ਵਿੱਚ ਸਰਕਾਰ ਨੇ ਮੋਬਾਈਲ ਅਤੇ ਸਹਾਇਕ ਉਪਕਰਣਾਂ 'ਤੇ ਮੂਲ ਕਸਟਮ ਡਿਊਟੀ ਨੂੰ ਘਟਾ ਕੇ 15 ਪ੍ਰਤੀਸ਼ਤ ਕਰ ਦਿੱਤਾ ਹੈ
Union Budget 2024 : ਮੋਦੀ ਸਰਕਾਰ ਨੇ ਆਪਣੇ ਤੀਜੇ ਕਾਰਜਕਾਲ ਦਾ ਪਹਿਲਾ ਬਜਟ ਪੇਸ਼ ਕੀਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਬਜਟ 'ਚ ਕਈ ਵੱਡੇ ਐਲਾਨ ਕੀਤੇ ਹਨ, ਜਿਸ 'ਚ ਮੋਬਾਇਲ ਫੋਨ ਨੂੰ ਲੈ ਕੇ ਵੀ ਵੱਡੀ ਰਾਹਤ ਦਿੱਤੀ ਗਈ ਹੈ। ਭਾਰਤ ਵਿੱਚ ਮੋਬਾਈਲ ਫੋਨ ਨਿਰਮਾਣ ਪਿਛਲੇ ਕੁਝ ਸਾਲਾਂ ਵਿੱਚ ਤੇਜ਼ੀ ਨਾਲ ਵਧਿਆ ਹੈ।
ਭਾਰਤ ਵਿੱਚ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੇ ਕਸਟਮ ਡਿਊਟੀ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ। ਇਹ ਕਟੌਤੀ ਮੋਬਾਈਲ ਫੋਨ ਅਤੇ ਹੋਰ ਕਈ ਹਿੱਸਿਆਂ 'ਤੇ ਕੀਤੀ ਗਈ ਹੈ। ਇਸ ਦਾ ਉਦਯੋਗ 'ਤੇ ਸਕਾਰਾਤਮਕ ਪ੍ਰਭਾਵ ਪਵੇਗਾ ਅਤੇ ਫੋਨਾਂ ਦੀ ਕੀਮਤ ਵੀ ਘਟ ਸਕਦੀ ਹੈ।
ਬਜਟ 'ਚ ਕੀ ਕੀਤਾ ਐਲਾਨ?
ਬਜਟ 2024 ਵਿੱਚ ਸਰਕਾਰ ਨੇ ਮੋਬਾਈਲ ਅਤੇ ਸਹਾਇਕ ਉਪਕਰਣਾਂ 'ਤੇ ਮੂਲ ਕਸਟਮ ਡਿਊਟੀ ਨੂੰ ਘਟਾ ਕੇ 15 ਪ੍ਰਤੀਸ਼ਤ ਕਰ ਦਿੱਤਾ ਹੈ। ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਣ ਵਿੱਚ ਕਿਹਾ ਕਿ ਭਾਰਤੀ ਮੋਬਾਈਲ ਇੰਡਸਟਰੀ ਹੁਣ ਪਰਿਪੱਕ ਹੋ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਬੇਸਿਕ ਕਸਟਮ ਡਿਊਟੀ ਘਟਾਉਣ ਦਾ ਐਲਾਨ ਕੀਤਾ ਹੈ।
ਬੇਸਿਕ ਕਸਟਮ ਡਿਊਟੀ ਨੂੰ ਮੋਬਾਈਲ ਫੋਨ, ਮੋਬਾਈਲ PCDA (ਪ੍ਰਿੰਟਿਡ ਸਰਕਟ ਡਿਜ਼ਾਈਨ ਅਸੈਂਬਲੀ) ਅਤੇ ਮੋਬਾਈਲ ਚਾਰਜਿੰਗ 'ਤੇ ਘਟਾਈ ਗਈ ਹੈ। ਇਨ੍ਹਾਂ ਸਾਰੇ ਹਿੱਸਿਆਂ 'ਤੇ ਬੇਸਿਕ ਕਸਟਮ ਡਿਊਟੀ ਘਟਾ ਕੇ 15 ਫੀਸਦੀ ਕਰ ਦਿੱਤੀ ਗਈ ਹੈ।
ਇਸ ਤਬਦੀਲੀ ਦਾ ਕੀ ਪ੍ਰਭਾਵ ਹੋਵੇਗਾ?
ਕਸਟਮ ਡਿਊਟੀ ਘਟਣ ਨਾਲ ਨਿਰਮਾਣ ਲਾਗਤ ਘਟੇਗੀ, ਜਿਸ ਨਾਲ ਖਪਤਕਾਰਾਂ ਨੂੰ ਫਾਇਦਾ ਹੋਵੇਗਾ। ਸਧਾਰਨ ਸ਼ਬਦਾਂ ਵਿੱਚ ਇਸ ਨਾਲ ਸਮਾਰਟਫੋਨ ਦੀ ਕੀਮਤ ਘੱਟ ਜਾਵੇਗੀ। ਮੋਬਾਈਲ ਪੀਸੀਡੀਏ ਅਤੇ ਚਾਰਜਰ 'ਤੇ ਬੀਸੀਡੀ ਵਿੱਚ ਕਟੌਤੀ ਨਾਲ ਸਮੁੱਚੀ ਉਤਪਾਦਨ ਲਾਗਤ ਵਿੱਚ ਕਮੀ ਆਵੇਗੀ, ਜਿਸ ਕਾਰਨ ਡਿਵਾਈਸਾਂ ਨੂੰ ਹੋਰ ਕਿਫਾਇਤੀ ਬਣਾਇਆ ਜਾ ਸਕਦਾ ਹੈ।
ਮੋਬਾਈਲ ਫੋਨ ਅਤੇ ਸਹਾਇਕ ਉਪਕਰਣ ਸਸਤੇ ਹੋਣ ਨਾਲ ਵੱਧ ਤੋਂ ਵੱਧ ਲੋਕ ਇਨ੍ਹਾਂ ਦੀ ਵਰਤੋਂ ਕਰਨ ਦੇ ਯੋਗ ਹੋਣਗੇ। ਇਸ ਨਾਲ ਖਪਤਕਾਰ ਨਵੀਂ ਤਕਨੀਕ ਨੂੰ ਅਪਗ੍ਰੇਡ ਕਰ ਸਕਣਗੇ। ਇਸ ਐਲਾਨ ਕਾਰਨ ਸਥਾਨਕ ਉਤਪਾਦਨ ਵਧੇਗਾ। ਮਤਲਬ ਭਾਰਤ 'ਚ ਫੋਨ ਦਾ ਨਿਰਮਾਣ ਵਧੇਗਾ। ਖਪਤਕਾਰਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਬ੍ਰਾਂਡ ਦੇਖਣ ਨੂੰ ਮਿਲਣਗੇ, ਜਿਸ ਨਾਲ ਬਾਜ਼ਾਰ 'ਚ ਮੁਕਾਬਲਾ ਵਧੇਗਾ। ਇਸ ਦਾ ਸਿੱਧਾ ਫਾਇਦਾ ਖਪਤਕਾਰਾਂ ਨੂੰ ਹੋਵੇਗਾ