Union Budget 2024: ਦੇਸ਼ ਵਿਚ ਸਸਤਾ ਹੋਵੇਗਾ ਸੋਨੇ

ਏਜੰਸੀ

ਖ਼ਬਰਾਂ, ਵਪਾਰ

Union Budget 2024: ਸੋਨੇ ’ਤੇ ਕਸਟਮ ਡਿਊਟੀ 6 ਫੀਸਦੀ ਘਟਾਈ

Union Budget 2024: Gold will be cheaper in the country

 

Union Budget 2024: - ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਆਪਣੇ ਲਗਾਤਾਰ ਸੱਤਵਾਂ ਬਜਟ ਪੇਸ਼ ਕੀਤਾ ਹੈ। ਉਸ ਦੌਰਾਨ ਉਨ੍ਹਾਂ ਨੇ ਦੇਸ਼ ਲਈ ਵੱਡੇ-ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਕਿਹਾ ਕਿ ਮੋਬਾਈਲ ਫ਼ੋਨਾਂ ਅਤੇ ਉਪਕਰਨਾਂ ਦਾ ਘਰੇਲੂ ਉਤਪਾਦਨ ਵਧਿਆ ਹੈ, ਇਸ ਲਈ ਮੋਬਾਈਲ ਫ਼ੋਨਾਂ ਅਤੇ ਮੋਬਾਈਲ ਚਾਰਜਰਾਂ ’ਤੇ ਕਸਟਮ ਡਿਊਟੀ ਘਟਾਈ ਜਾਵੇਗੀ।

ਇਸ ਦੇ ਨਾਲ ਹੀ ਕੈਂਸਰ ਦੇ ਮਰੀਜ਼ਾਂ ਲਈ ਤਿੰਨ ਹੋਰ ਦਵਾਈਆਂ ਨੂੰ ਕਸਟਮ ਡਿਊਟੀ ਤੋਂ ਪੂਰੀ ਤਰ੍ਹਾਂ ਛੋਟ ਦਿੱਤੀ ਜਾਵੇਗੀ। ਐਕਸ-ਰੇ ਟਿਊਬਾਂ ਅਤੇ ਫਲੈਟ ਪੈਨਲ ਡਿਟੈਕਟਰਾਂ ’ਤੇ ਵੀ ਕਸਟਮ ਡਿਊਟੀ ਘਟਾਈ ਜਾਵੇਗੀ। ਸੋਨੇ ਅਤੇ ਚਾਂਦੀ ’ਤੇ ਕਸਟਮ ਡਿਊਟੀ 6 ਫ਼ੀਸਦੀ ਅਤੇ ਪਲੈਟੀਨਮ ’ਤੇ 6.4 ਫ਼ੀਸਦੀ ਘਟਾਈ ਜਾਵੇਗੀ।