ਮੁੱਖ ਮੰਤਰੀ ਮਨੋਹਰ ਲਾਲ ਵਲੋਂ ਮਰਹੂਮ ਵਾਜਪਾਈ ਨੂੰ ਸ਼ਰਧਾਂਜਲੀ ਭੇਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਬਕਾ ਪ੍ਰਧਾਨ ਮੰਤਰੀ ਤੇ ਭਾਰਤ ਰਤਨ ਸ੍ਰੀ ਅਟਲ ਬਿਹਾਰੀ ਵਾਜਪੇਈ ਦੀ ਅਸਤੀ ਵਿਸਰਜਨ ਯਾਤਰਾ ਦੇ ਬਹਾਦੁਰਗੜ੍ਹ (ਹਰਿਆਣਾ) ਵਿਚ ਪਹੁੰਚਣ.............

Manohar Lal Khattar

ਚੰਡੀਗੜ੍ਹ : ਸਾਬਕਾ ਪ੍ਰਧਾਨ ਮੰਤਰੀ ਤੇ ਭਾਰਤ ਰਤਨ ਸ੍ਰੀ ਅਟਲ ਬਿਹਾਰੀ ਵਾਜਪੇਈ ਦੀ ਅਸਤੀ ਵਿਸਰਜਨ ਯਾਤਰਾ ਦੇ ਬਹਾਦੁਰਗੜ੍ਹ (ਹਰਿਆਣਾ) ਵਿਚ ਪਹੁੰਚਣ 'ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਦਿਵੰਗਤ ਵਾਜਪੇਈ ਜੀ ਨੁੰ ਸ਼ਰਧਾ ਭਾਵ ਨਾਲ ਸ਼ਰਧਾਂਜਲੀ ਦਿੱਤੀ। ਹਰਿਆਣਾ ਮੰਤਰੀ ਪਰਿਸ਼ਦ ਦੇ ਜਿਆਦਾਤਰ ਮੈਂਬਰਾਂ ਸਮੇਤ ਹਰਿਆਣਾ ਸਰਕਾਰ ਵਿਚ ਵੱਖ-ਵੱਖ ਬੋਰਡ ਅਤੇ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਆਮਜਨਤਾ ਦਾ ਸੈਲਾਬ ਸਾਬਕਾ ਪ੍ਰਧਾਨ ਮੰਤਰੀ ਦੇ ਲਈ ਆਪਣੇ ਸ਼ਰਧਾ ਸੁਮਨ ਅਰਪਿਤ ਕਰਨ ਦੇ ਲਈ ਬਹਾਦੁਰਗੜ੍ਹ ਵਿਚ ਉਮੜ ਪਿਆ।

ਜਿਵੇਂ ਹੀ ਇਸ ਗੱਲ ਦੀ ਖਬਰ ਲੱਗੀ ਕਿ ਅਟਲ ਜੀ ਦੀ ਅਸਥੀ ਵਿਸਰਜਨ ਯਾਤਰਾ ਬਹਾਦੁਰਗੜ੍ਹ ਦੇ ਰਸਤੇ ਹਰਿਆਣਾ ਵਿਚ ਪ੍ਰਵੇਸ਼ ਕਰੇਗੀ, ਸਵੇਰੇ ਤੋਂ ਹੀ ਲੋਕਾਂ ਦਾ ਭਾਰੀ ਗਿਣਤੀ ਵਿਚ ਸ਼ਰਧਾਂਜਲੀ ਦੇਣ ਲਈ ਲੋਕ ਆਉਣੇ ਸ਼ੁਰੂ ਹੋ ਗਏ। ਬਹਾਦੁਰਗੜ੍ਹ ਦੇ ਸੈਕਟਰ ਨੌ 'ਤੇ ਸਥਿਤ ਦਿੱਲੀ-ਹਰਿਆਣਾ ਬਾਡਰ 'ਤੇ ਮੁੱਖ ਮੰਤਰੀ ਮਨੋਹਰ ਲਾਲ ਸਵੈਂ ਅਸਥੀ ਵਿਸਰਜਨ ਦੀ ਅਗਵਾਈ ਤੇ ਸ਼ਰਧਾ ਸੁਮਨ ਅਰਪਿਤ ਕਰਨ ਦੇ ਲਈ ਪਹੁੰਚੇ। ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਮੁੱਖ ਰੂਪ ਤੋਂ ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਓਮ ਪ੍ਰਕਾਸ਼ ਧਨਖੜ, ਸਿਹਤ ਮੰਤਰੀ ਅਨਿਲ ਵਿਜ,

ਟ੍ਰਾਂਸਪੋਰਟ ਮੰਤਰੀ ਕ੍ਰਿਸ਼ਣ ਲਾਲ ਪਵਾਰ, ਲੋਕ ਨਿਰਮਾਣ ਮੰਤਰੀ ਰਾਓ ਨਰਬੀਰ ਸਿੰਘ, ਉਦਯੋਗ ਮਤਰੀ ਵਿਪੁਲ ਗੋਇਲ, ਸਹਿਕਾਰਿਤਾ ਮੰਤਰੀ ਮਨੀਸ਼ ਗਰੋਵਰ, ਜਨ ਸਿਹਤ ਇੰਜੀਨੀਅਰਿੰਗ ਮੰਤਰੀ ਡਾ. ਬਨਵਾਰੀ ਲਾਲ, ਖੁਰਾਕ ਅਤੇ ਸਪਲਾਈ ਮੰਤਰੀ ਕਰਣਦੇਵ ਕੰਬੋਝ, ਸਾਂਸਦ ਧਰਮਵੀਰ, ਰਾਜਸਭਾ ਮੇਂਬਰ ਡੀ.ਪੀ. ਵਤਸ, ਬਹਾਦੁਰਗੜ੍ਹ ਦੇ ਵਿਧਾਇਕ ਨਰੇਸ਼ ਕੌਸ਼ਿਕ, ਵਿਧਾਇਕ ਸੀਮਾ ਤ੍ਰਿਖਾ, ਹਰਵਿੰਦਰ ਕਲਿਆਨ, ਪ੍ਰੇਮ ਲਤਾ, ਉਮੇਸ਼ ਅਗਰਵਾਲ, ਮੂਲਚੰਦ ਸ਼ਰਮਾ, ਟੇਕਚੰਦ ਸ਼ਰਮਾ, ਬਿਮਲਾ ਚੌਧਰੀ ਤੇ ਵਿਕਰਮ ਯਾਦਵ ਸਮੇਤ ਰਾਜ ਸਰਕਾਰ ਦੇ ਮੰਨੇ-ਪ੍ਰਮੰਨੇ ਨੁਮਾਇੰਦੇ ਅਤੇ ਉੱਚ ਅਧਿਕਾਰੀਆਂ ਨੇ ਅਟਲ ਜੀ ਨੂੰ ਸ਼ਰਧਾ ਭਾਵ

ਨਾਲ ਸ਼ਰਧਾਂਜਲੀ ਅਰਪਿਤ ਦਿੱਤੀ। ਹਰਿਆਣਾ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾਅਸਥੀ ਵਿਸਰਜਨ ਯਾਤਰਾ ਨੂੰ ਦਿੱਲੀ ਤੋਂ ਲੈ ਕੇ ਹਰਿਆਣਾ ਪਹੁੰਚੇ। ਮੁੱਖ ਮੰਤਰੀ ਮਨ’ੋਹਰ ਲਾਲ ਨੇ ਅਸਥੀ ਵਿਸਰਜਨ ਯਾਤਰਾ ਰੱਥ ਵਿਚ ਸਵੈਂ ਸਵਾਰ ਹ’ੋ ਕੇ ਅਟਲ ਜੀ ਨੂੰ ਯਾਦ ਕਰਦੇ ਹ’ੋਏ ਜਨਸਮੂਹ ਦੇ ਨਾਲ ਹੀ ਉਨ੍ਹਾਂ ਨੇ ਫ਼ੁੱਲ ਅਰਪਿਤ ਕੀਤੇ। ਅਸਥੀ ਵਿਸਰਜਨ ਯਾਤਰਾ ਦੇ ਬਹਾਦੁਰਗੜ੍ਹ ਪਹੁੰਚਣ 'ਤੇ ਮੁੱਖ ਮੰਤਰੀ ਦੇ ਰਾਜਨੀਤਿਕ ਸਲਾਹਾਕਾਰ ਦੀਪਕ ਮੰਗਲਾ,

ਮੁੱਖ ਮੰਤਰੀ ਦੇ ਮੀਡੀਆ ਸਲਾਹਾਕਾਰ ਅਮਿਤ ਆਰਿਆ, ਹਰਿਆਣਾ ਅਨੁਸੂਚਿਤ ਜਾਤੀ ਮਾਲ ਅਤੇ ਵਿਕਾਸ ਨਿਗਮ ਦੀ ਚੇਅਰਪਰਸਨ ਸੁਨੀਤਾ ਦੁਗੱਲ, ਹਰਿਆਣਾ ਖਾਦੀ ਗ੍ਰਾਮ ਉਦਯ’ੋਗ ਦੀ ਚੇਅਰਪਰਸਨ ਗਾਰਗੀ ਕੱਕੜ, ਹਰਕ’ੋ ਬੈਂਕ ਦੇ ਚੇਅਰਮੈਨ ਗੁਲਸ਼ਨ ਭਾਟਿਆ, ਹਰਿਆਣਾ ਦਿਵਆਂਗ ਆਯ’ੋਗ ਦੇ ਕਮਿਸ਼ਨਰ ਦਿਨੇਸ਼ ਸ਼ਾਸਤਰੀ ਆਦਿ  ਨੇ ਸ਼ਰਧਾਂਜਲੀ ਦਿੱਤੀ।