ਕੋਰੋਨਾ ਮਰੀਜ਼ਾਂ ਦੀ ਸੁੰਘਣ ਸ਼ਕਤੀ ਕਿਉਂ ਹੋ ਜਾਂਦੀ ਹੈ ਖ਼ਤਮ? ਵਿਗਿਆਨੀਆਂ ਨੇ ਕੀਤੀ ਰਿਸਰਚ 

ਏਜੰਸੀ

ਖ਼ਬਰਾਂ, ਰਾਸ਼ਟਰੀ

ਜਾਨ ਹਾਪਕਿੰਸ ਯੂਨੀਵਰਸਿਟੀ ਦੇ ਕੁੱਝ ਵਿਗਿਆਨੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਪਤਾ ਲਗਾਇਆ ਹੈ ਕਿ ਕਿਉਂ ਕੋਰੋਨਾ ਮਰੀਜ਼ਾ ਦੀ ਸੁੰਘਣ ਸਮਰੱਥਾ ਖ਼ਤਮ ਹੋ ਜਾਂਦੀ ਹੈ।

Why people with COVID-19 may lose sense of smell, study reveals

ਨਵੀਂ ਦਿੱਲੀ - ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਆਪਣੀ ਚਪੇਟ ਵਿਚ ਲਿਆ ਹੋਇਆ ਹੈ। ਹੁਣ ਤੱਕ ਇਸ ਵਾਇਰਸ ਦੀ ਚਪੇਟ ਵਿੱਚ ਆ ਕੇ ਲੱਖਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ। ਆਮ ਤੌਰ ਉੱਤੇ ਕੋਵਿਡ-19 ਅਤੇ ਇੱਕੋ ਜਿਹੇ ਫਲੂ ਵਿਚ ਅੰਤਰ ਲੱਭਣਾ ਮੁਸ਼ਕਿਲ ਹੁੰਦਾ ਹੈ। ਕੋਰੋਨਾ ਵਾਇਰਸ ਦੇ ਲੱਛਣ ਵੀ ਆਮ ਫਲੂ ਦੀ ਤਰ੍ਹਾਂ ਬੁਖ਼ਾਰ ਅਤੇ ਸੁੱਕੀ ਖੰਘ ਹੁੰਦੀ ਹੈ ਪਰ ਦੁਨੀਆਂ ਭਰ ਵਿਚ ਇਹ ਵੀ ਵੇਖਿਆ ਜਾ ਰਿਹਾ ਹੈ ਕਿ ਕੋਰੋਨਾ ਦੇ ਮਰੀਜ਼ਾ ਦੀ ਸੁੰਘਣ ਸਮਰੱਥਾ ਵੀ ਖ਼ਤਮ ਹੋ ਜਾਂਦੀ ਹੈ।

ਜਦੋਂ ਕਿ ਬਾਕੀ ਕੋਈ ਲੱਛਣ ਅਜਿਹੇ ਮਰੀਜ਼ਾ ਵਿਚ ਨਹੀਂ ਦਿਸਦੇ। ਅਜਿਹਾ ਕਿਉਂ ਹੋ ਰਿਹਾ, ਇਸ ਨੂੰ ਲੈ ਕੇ ਦੁਨੀਆਂ ਭਰ ਦੇ ਵਿਗਿਆਨੀ ਅਤੇ ਡਾਕਟਰ ਰਿਸਰਚ ਕਰ ਰਹੇ ਹਨ। ਇਸ ਵਿਚ ਅਮਰੀਕਾ ਦੇ ਜਾਨ ਹਾਪਕਿੰਸ ਯੂਨੀਵਰਸਿਟੀ ਦੇ ਕੁੱਝ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਇਸ ਗੱਲ ਦਾ ਪਤਾ ਲਗਾਇਆ ਹੈ ਕਿ ਆਖ਼ਰ ਕਿਉਂ ਕੋਰੋਨਾ ਮਰੀਜ਼ਾ ਵਿਚ ਸੁੰਘਣ ਦੀ ਸਮਰੱਥਾ ਖ਼ਤਮ ਹੋ ਜਾਂਦੀ ਹੈ।

ਰਿਸਰਚ ਵਿਚ ਕੀ ਮਿਲਿਆ - ਖੋਜਕਾਰਾਂ ਨੇ ਪਾਇਆ ਕਿ ਨੱਕ ਦਾ ਜੋ ਹਿੱਸਾ ਸੁੰਘਣ ਵਿਚ ਮਦਦ ਕਰਦਾ ਹੈ, ਉੱਥੇ ਐਜਯੋਟੇਨਸਿਨ (angiotensin - converting enzyme II (ACE - 2) ਦਾ ਲੈਵਲ ਕਾਫ਼ੀ ਜ਼ਿਆਦਾ ਵੱਧ ਜਾਂਦਾ ਹੈ। ਆਮ ਤੌਰ ਉੱਤੇ ਇਸ ਐਨਜਾਈਮ ਨੂੰ ਕੋਰੋਨਾ ਵਾਇਰਸ ਦਾ ਐਂਟਰੀ ਪਵਾਇੰਟ ਮੰਨਿਆ ਜਾਂਦਾ ਹੈ। ਇੱਥੋਂ ਹੀ ਕੋਰੋਨਾ ਵਾਇਰਸ ਸਰੀਰ ਦੀਆਂ ਕੋਸ਼ਿਕਾਵਾਂ ਵਿਚ ਜਾ ਕੇ ਲਾਗ ਫੈਲਾਉਂਦਾ ਹੈ।

ਵਿਗਿਆਨੀਆਂ ਦਾ ਮੰਨਣਾ ਹੈ ਕਿ ਐਨਜਯੋਟੇਨਸਿਨ ਦਾ ਲੈਵਲ ਇਸ ਜਗ੍ਹਾ ਬਾਕੀ ਹਿੱਸਿਆਂ ਦੇ ਮੁਕਾਬਲੇ 200 ਤੋਂ 700 ਗੁਣਾ ਵੱਧ ਜਾਂਦਾ ਹੈ। ਰਿਸਰਚ ਕਰ ਰਹੇ ਵਿਗਿਆਨੀਆਂ ਨੇ ਨੱਕ ਦੇ ਪਿਛਲੇ ਹਿੱਸੇ ਤੋਂ 23 ਮਰੀਜ਼ਾ ਦੇ ਸੈਂਪਲ ਲਏ ਸਨ। ਇਹ ਸੈਂਪਲ ਮੁੱਖ ਤੌਰ ਉੱਤੇ ਨੱਕ ਦੇ ਉਸ ਹਿੱਸੇ ਤੋਂ ਲਏ ਗਏ ਸਨ, ਜਿਸ ਨੂੰ ਇੰਡੋਸਕੋਪਿਕ ਸਰਜਰੀ ਦੇ ਦੌਰਾਨ ਹਟਾਇਆ ਜਾਂਦਾ ਹੈ।

ਇਹ ਸਾਰੇ ਮਰੀਜ਼ ਕੋਰੋਨਾ ਵਾਇਰਸ ਨਾਲ ਸੰਕਰਮਿਤ ਨਹੀਂ ਸਨ। ਇਸ ਤੋਂ ਬਾਅਦ ਕੁੱਝ ਸੈਂਪਲ ਕੋਰੋਨਾ ਸਥਾਪਤ ਮਰੀਜ਼ਾ ਦੇ ਵੀ ਲਈ ਗਏ। ਦੋਨਾਂ ਦੀ ਤੁਲਨਾ ਕਰਨ ਤੋਂ ਬਾਅਦ ਪਤਾ ਚਲਿਆ ਕਿ ਜੋ ਲੋਕ ਕੋਰੋਨਾ ਨਾਲ ਗ੍ਰਸਤ ਹਨ, ਉਨ੍ਹਾਂ ਵਿੱਚ ਐਨਜਯੋਟੇਨਸਿਨ ਦਾ ਪੱਧਰ 200 ਤੋਂ 700 ਗੁਣਾ ਜ਼ਿਆਦਾ ਹੈ।

ਰਿਸਰਚ ਦੇ ਫ਼ਾਇਦੇ - ਡਾਕਟਰ ਲੇਨ ਦਾ ਕਹਿਣਾ ਹੈ ਕਿ ਹੁਣ ਤੱਕ ਦੀ ਰਿਸਰਚ ਤੋਂ ਇਹ ਪਤਾ ਲੱਗਿਆ ਹੈ ਕਿ ਨੱਕ ਦੇ ਇਸ ਹਿੱਸੇ ਤੋਂ ਕੋਰੋਨਾ ਵਾਇਰਸ ਦੀ ਐਂਟਰੀ ਸਰੀਰ ਦੇ ਦੂਜੇ ਹਿੱਸਿਆ ਵਿਚ ਹੁੰਦੀ ਹੈ। ਪ੍ਰੋਫੈਸਰ ਲੇਨ ਨੇ ਕਿਹਾ ਹੈ ਕਿ ਹੁਣ ਅਸੀਂ ਲੈਬ ਵਿੱਚ ਜ਼ਿਆਦਾ ਪ੍ਰਯੋਗ ਕਰ ਰਹੇ ਹਾਂ, ਇਹ ਦੇਖਣ ਲਈ ਕਿ ਕੀ ਵਾਇਰਸ ਵਾਸਤਵ ਵਿੱਚ ਇਹਨਾਂ ਕੋਸ਼ਿਕਾਵਾਂ ਦੀ ਵਰਤੋਂ ਸਰੀਰ ਤੱਕ ਪੁੱਜਣ ਅਤੇ ਸਥਾਪਤ ਕਰਨ ਲਈ ਕਰ ਰਿਹਾ ਹੈ।