ਚੂੜੀ ਵੇਚਣ ਵਾਲੇ ਨਾਲ ਸਮੂਹ ਨੇ ਕੀਤੀ ਬੁਰੀ ਤਰ੍ਹਾਂ ਕੁੱਟਮਾਰ, ਵਰਤੇ ਭੱਦੇ ਸ਼ਬਦ, ਮਾਮਲਾ ਦਰਜ
ਪੀੜਤ ਕੋਲੋਂ ਨਕਦੀ, ਮੋਬਾਈਲ ਫ਼ੋਨ, ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ ਦੇ ਨਾਲ ਕਰੀਬ 25,000 ਰੁਪਏ ਦੀਆਂ ਚੂੜੀਆਂ ਲੈ ਕੇ ਫਰਾਰ ਹੋਏ ਦੋਸ਼ੀ
ਇੰਦੌਰ - ਇਦੌਰ ਵਿਚ ਰੱਖੜੀ ਦੇ ਤਿਉਹਾਰ ਮੌਕੇ ਇਕ 25 ਸਾਲਾਂ ਵਿਅਕਤੀ ਜੋ ਫੇਰੀ ਲਗਾ ਕੇ ਚੂੜੀਆਂ ਵੇਚਦਾ ਸੀ ਉਸ ਦੀ ਇਕ 5-6 ਵਿਅਕਤੀਆਂ ਦੇ ਸਮੂਹ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਘਟਨਾ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ ਤੇ ਕਈ ਯੂਜ਼ਰਸ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕਰ ਰਹੇ ਹਨ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਦੁਪਹਿਰ ਦੀ ਹੈ, ਵਾਇਰਲ ਵੀਡੀਓ ਵਿਚ ਸਮੂਹ ਦੇ ਲੋਕ ਚੂੜੀ ਵੇਚਣ ਵਾਲੇ ਦੀ ਕੁੱਟਮਾਰ ਕਰਦੇ ਹੋਏ ਦਿਖਾਈ ਦੇ ਰਹੇ ਹਨ, ਜਦੋਂ ਕਿ ਪੀੜਤ ਉਹਨਾਂ ਨੂੰ ਛੱਡ ਦੇਣ ਦੀ ਅਪੀਲ ਕਰਦਾ ਹੈ।
ਸ਼ਹਿਰ ਦੇ ਗੋਵਿੰਦ ਨਗਰ ਇਲਾਕੇ ਵਿਚ ਇੱਕ ਵਿਅਕਤੀ ਚੂੜੀ ਵਾਲੇ ਦੀ ਕੁੱਟਮਾਰ ਕਰਦਾ ਹੋਇਆ ਉਸ 'ਤੇ ਮਹਿਲਾ ਨੂੰ ਛੇੜਣ ਦੇ ਇਲਜ਼ਾਮ ਲਗਾ ਰਿਹਾ ਹੈ, ਜਦਕਿ ਆਸ-ਪਾਸ ਖੜ੍ਹੇ ਲੋਕ ਦੋਸ਼ੀ ਨੂੰ ਹੋਰ ਕੁੱਟਣ ਲਈ ਉਕਸਾ ਰਹੇ ਹਨ। ਵੀਡੀਓ ਵਿਚ ਆਦਮੀ ਚੂੜੀ ਵੇਚਣ ਵਾਲੇ ਨੂੰ ਗਾਲ੍ਹਾਂ ਕੱਢਦਾ ਅਤੇ ਧਮਕੀ ਦਿੰਦੇ ਸੁਣਿਆ ਜਾ ਸਕਦਾ ਹੈ ਨਾਲ ਹੀ ਉਹ ਇਹ ਵੀ ਕਹਿ ਰਿਹਾ ਹੈ ਕਿ ਉਹ ਦੁਬਾਰਾ ਇਸ ਇਲਾਕੇ ਵਿਚ ਨਹੀਂ ਦਿਖਣਾ ਚਾਹੀਦਾ।
ਇੱਕ ਪੁਲਿਸ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੇ ਰਹਿਣ ਵਾਲੇ ਇੱਕ ਚੂੜੀ ਵੇਚਣ ਵਾਲੇ ਤਸਲੀਮ ਅਲੀ (25) ਨੇ ਐਤਵਾਰ ਦੇਰ ਰਾਤ ਕੇਂਦਰੀ ਕੋਤਵਾਲੀ ਪੁਲਿਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ ਕਿ ਗੋਵਿੰਦ ਨਗਰ ਵਿਚ ਪੰਜ-ਛੇ ਲੋਕਾਂ ਨੇ ਉਸ ਦਾ ਨਾਮ ਪੁੱਛਿਆ ਅਤੇ ਜਦੋਂ ਉਸ ਨੇ ਆਪਣਾ ਨਾਮ ਦੱਸਿਆ ਤਾਂ ਉਨ੍ਹਾਂ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ - ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਅੱਜ ਭਾਰਤ ਪਹੁੰਚਣਗੇ ਅਫ਼ਗਾਨੀ ਹਿੰਦੂ ਤੇ ਸਿੱਖ
ਅਧਿਕਾਰੀ ਨੇ ਦੱਸਿਆ ਕਿ ਚੂੜੀ ਵੇਚਣ ਵਾਲੇ ਨੇ ਆਪਣੀ ਸ਼ਿਕਾਇਤ ਵਿਚ ਇਹ ਵੀ ਦੋਸ਼ ਲਾਇਆ ਕਿ ਲੋਕਾਂ ਨੇ ਉਸ ਲਈ ਫਿਰਕੂ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਅਤੇ ਉਸ ਕੋਲੋਂ ਨਕਦੀ, ਮੋਬਾਈਲ ਫ਼ੋਨ, ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ ਦੇ ਨਾਲ ਕਰੀਬ 25,000 ਰੁਪਏ ਦੀਆਂ ਚੂੜੀਆਂ ਵੀ ਲੈ ਗਏ।
ਅਧਿਕਾਰੀ ਨੇ ਦੱਸਿਆ ਕਿ ਚੂੜੀ ਵੇਚਣ ਵਾਲੇ ਦੀ ਸ਼ਿਕਾਇਤ 'ਤੇ ਪੁਲਿਸ ਨੇ ਧਾਰਾ 120-ਬੀ (ਅਪਰਾਧਕ ਸਾਜ਼ਿਸ਼), ਧਾਰਾ 141 (ਲੋਕਾਂ ਦੁਆਰਾ ਗੈਰਕਾਨੂੰਨੀ ਇਕੱਠ), ਧਾਰਾ 147 (ਦੰਗੇਬਾਜ਼ੀ), ਧਾਰਾ 153-ਏ (ਫਿਰਕੂ ਸਦਭਾਵਨਾ' ਤੇ) ਦਾਇਰ ਕੀਤੀ ਹੈ।
ਇਹ ਵੀ ਪੜ੍ਹੋ - ਅਕਸ਼ੈ ਕੁਮਾਰ ਨੂੰ ਕਿਸਾਨਾਂ ਖਿਲਾਫ਼ ਬੋਲਣਾ ਪਿਆ ਮਹਿੰਗਾ, ਹੋ ਰਿਹਾ ਫਿਲਮ Bell bottom ਦਾ ਵਿਰੋਧ
ਭਾਰਤੀ ਦੰਡ ਸੰਹਿਤਾ ਦੀ ਧਾਰਾ 298 (ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਜਾਣਬੁੱਝ ਕੇ ਵਰਤੇ ਸ਼ਬਦ), ਧਾਰਾ 395 (ਡਕੈਤੀ) ਅਤੇ ਹੋਰ ਸੰਬੰਧਤ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚੂੜੀ ਵੇਚਣ ਵਾਲੇ ਦੀ ਕੁੱਟਮਾਰ ਕਰਨ ਵਾਲੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਇਹ ਵੀ ਕਿਹਾ ਕਿ ਚੂੜੀ ਵੇਚਣ ਵਾਲੇ ਦੇ ਨਾਲ ਵੱਡੀ ਗਿਣਤੀ ਵਿਚ ਲੋਕ ਐਤਵਾਰ ਦੇਰ ਰਾਤ ਕੇਂਦਰੀ ਕੋਤਵਾਲੀ ਪੁਲਿਸ ਸਟੇਸ਼ਨ ਪਹੁੰਚੇ ਅਤੇ ਕਥਿਤ ਤੌਰ 'ਤੇ ਨਾਅਰੇ ਲਗਾ ਕੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਨੇ ਕਿਹਾ, "ਇਨ੍ਹਾਂ ਲੋਕਾਂ ਦੇ ਖਿਲਾਫ ਦੰਗੇ ਕਰਨ, ਸੜਕ ਨੂੰ ਜਾਮ ਕਰਨ ਅਤੇ ਹੋਰ ਸੰਬੰਧਤ ਦੋਸ਼ਾਂ ਦੇ ਤਹਿਤ ਇੱਕ ਵੱਖਰੀ ਐਫਆਈਆਰ ਵੀ ਦਰਜ ਕੀਤੀ ਗਈ ਹੈ।" ਚਸ਼ਮਦੀਦਾਂ ਨੇ ਦੱਸਿਆ ਕਿ ਐਤਵਾਰ ਰਾਤ ਨੂੰ ਚੂੜੀ ਵੇਚਣ ਵਾਲੇ ਦੇ ਹੱਕ ਵਿਚ ਜੁਟੇ ਲੋਕਾਂ ਦੇ ਭਾਰੀ ਹੰਗਾਮੇ ਦੇ ਮੱਦੇਨਜ਼ਰ ਸੈਂਟਰਲ ਕੋਤਵਾਲੀ ਕੇਤਰ ਵਿਚ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਗਈ ਸੀ ਅਤੇ ਉਸ ਦੇ ਨਾਲ ਹੀ ਪੁਲਿਸ ਅਧਿਕਾਰੀ ਵੀ ਉੱਥੇ ਮੌਜੂਦ ਸਨ।