ਵਿਦਿਆਰਥਣਾਂ ਲਈ ਖੁਸ਼ਖ਼ਬਰੀ! ਕਾਲਜ ’ਚ ਦਾਖਲਾ ਲੈਣ ’ਤੇ MP ਸਰਕਾਰ ਦੇਵੇਗੀ 20 ਹਜ਼ਾਰ ਰੁਪਏ

ਏਜੰਸੀ

ਖ਼ਬਰਾਂ, ਰਾਸ਼ਟਰੀ

CM ਨੇ ਕਿਹਾ, ਔਰਤਾਂ ਦੇ ਸਵੈ-ਸਹਾਇਤਾ ਸਮੂਹਾਂ ਨੂੰ ਸਰਕਾਰੀ ਗਾਰੰਟੀ ਅਤੇ ਘੱਟ ਵਿਆਜ ਵਾਲੇ ਕਰਜ਼ੇ ਦੇਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ।

MP govt to give Rs 20000 for admission in college to female students

 

ਨਵੀਂ ਦਿੱਲੀ: ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ (MP CM Shivraj Singh Chouhan) ਨੇ ਰੱਖੜੀ ਮੌਕੇ ਸੂਬੇ ਦੀਆਂ ਧੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਮੁੱਖ ਮੰਤਰੀ ਸ਼ਿਵਰਾਜ ਨੇ ਕਿਹਾ ਕਿ ਕਾਲਜ ਵਿਚ ਦਾਖਲਾ ਲੈਣ ’ਤੇ, ਧੀਆਂ ਨੂੰ ਲਾਡਲੀ ਲਕਸ਼ਮੀ ਯੋਜਨਾ (Ladli Laxmi Yojana) ਦੇ ਤਹਿਤ 20 ਹਜ਼ਾਰ ਰੁਪਏ ਦੀ ਇੱਕਮੁਸ਼ਤ ਰਾਸ਼ੀ ਦੇਣ ਦੀ ਘੋਸ਼ਣਾ ਕੀਤੀ ਹੈ।

ਸ਼ਿਵਰਾਜ ਸਿੰਘ ਨੇ ਟਵੀਟ (Tweet) ਕਰਕੇ ਕਿਹਾ, “ਅਸੀਂ ਫੈਸਲਾ ਕੀਤਾ ਹੈ ਕਿ ਜੇ ਧੀਆਂ ਕਾਲਜ ਵਿਚ ਦਾਖਲ (On taking admission in college) ਹੁੰਦੀਆਂ ਹਨ, ਤਾਂ ਅਸੀਂ ਲਾਡਲੀ ਲਕਸ਼ਮੀ ਯੋਜਨਾ ਦੇ ਤਹਿਤ 20,000 ਰੁਪਏ (Give Rs 20,000 to female students) ਦੀ ਇੱਕਮੁਸ਼ਤ ਰਕਮ ਮੁਹੱਈਆ ਕਰਾਵਾਂਗੇ। ਮੈਂ ਆਪਣੀਆਂ ਧੀਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਉਨ੍ਹਾਂ ਦੀ ਉੱਚ ਸਿੱਖਿਆ ਦਾ ਵੀ ਪੂਰਾ ਪ੍ਰਬੰਧ ਕੀਤਾ ਜਾਵੇਗਾ। ਇਸਦੇ ਲਈ ਲੋੜੀਂਦੇ ਵਿੱਤੀ ਪ੍ਰਬੰਧ ਵੀ ਕੀਤੇ ਜਾਣਗੇ।”

ਉਨ੍ਹਾਂ ਕਿਹਾ ਕਿ ਔਰਤਾਂ ਦੇ ਸਵੈ-ਸਹਾਇਤਾ ਸਮੂਹਾਂ (Women's Self Help Groups) ਨੂੰ ਸਰਕਾਰੀ ਗਾਰੰਟੀ ਅਤੇ ਘੱਟ ਵਿਆਜ ਵਾਲੇ ਕਰਜ਼ੇ ਦੇਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ, ਅਜਿਹੇ ਪ੍ਰਬੰਧ ਕੀਤੇ ਗਏ ਹਨ ਕਿ ਜੇਕਰ ਸੰਪਤੀ ਨੂੰ ਭੈਣਾਂ ਦੇ ਨਾਂ ਤੇ ਰਜਿਸਟਰਡ ਕਰਵਾਉਣਾ ਹੈ, ਤਾਂ ਫੀਸ ਸਿਰਫ 1% ਹੋਵੇਗੀ। ਸੀਐਮ ਸ਼ਿਵਰਾਜ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ 1% ਰਜਿਸਟਰੀ ਫੀਸ ਦੇ ਕਾਰਨ, ਭੈਣਾਂ ਦੇ ਪੱਖ ਵਿਚ 10% ਰਜਿਸਟਰੀ ਵਧੀ ਹੈ।