ਪ੍ਰਿਯੰਕਾ ਗਾਂਧੀ ਨੇ ਸਰਕਾਰ 'ਤੇ ਲਗਾਇਆ ਰਸੋਈ ਗੈਸ ਦੇ ਮਾਮਲੇ 'ਚ ਔਰਤਾਂ ਦਾ ਦਰਦ ਨਾ ਸਮਝਣ ਦਾ ਦੋਸ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਮਹਿੰਗਾਈ ਵਧ ਰਹੀ ਹੈ, ਸਿਲੰਡਰ ਭਰਵਾਉਣ ਲਈ ਪੈਸੇ ਨਹੀਂ ਕਾਰੋਬਾਰ ਬੰਦ ਹੈ। ਇਹ ਆਮ ਔਰਤਾਂ ਦਾ ਦਰਦ ਹੈ। ਉਹਨਾਂ ਦੇ ਦਰਦ ਬਾਰੇ ਕਦੋਂ ਗੱਲ ਕੀਤੀ ਜਾਵੇਗੀ? ਮਹਿੰਗਾਈ ਘਟਾਓ। 

Priyanka Gandhi Vadra

ਨਵੀਂ ਦਿੱਲੀ: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿਚ ਵਾਧੇ ਦੇ ਮੁੱਦੇ 'ਤੇ ਕੇਂਦਰ ਸਰਕਾਰ' ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਇੱਕ ਟਵੀਟ ਵਿਚ ਸਰਕਾਰ 'ਤੇ ਰਸੋਈ ਗੈਸ ਦੇ ਮਾਮਲੇ ਵਿੱਚ ਔਰਤਾਂ ਦੇ ਦਰਦ ਨੂੰ ਨਾ ਸਮਝਣ ਦਾ ਦੋਸ਼ ਲਗਾਇਆ ਹੈ। ਪ੍ਰਿਯੰਕਾ ਨੇ ਲਿਖਿਆ, 'ਮਹਿੰਗਾਈ ਵਧ ਰਹੀ ਹੈ। ਸਿਲੰਡਰ ਭਰਵਾਉਣ ਲਈ ਪੈਸੇ ਨਹੀਂ ਹਨ, ਕਾਰੋਬਾਰ ਬੰਦ ਹੈ। ਇਹ ਆਮ ਔਰਤਾਂ ਦਾ ਦਰਦ ਹੈ। ਉਹਨਾਂ ਦੇ ਦਰਦ ਬਾਰੇ ਕਦੋਂ ਗੱਲ ਕੀਤੀ ਜਾਵੇਗੀ? ਮਹਿੰਗਾਈ ਘਟਾਓ। 

ਦੱਸ ਦਈਏ ਕਿ ਇਸ ਤੋਂ ਪਹਿਲਾਂ ਪ੍ਰਿਯੰਕਾ ਨੇ ਉਜਵਲਾ ਯੋਜਨਾ ਨੂੰ ਲੈ ਕੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਤਾੜਿਆ ਸੀ। ਉਨ੍ਹਾਂ ਨੇ ਆਪਣੇ ਟਵੀਟ ਕੀਤਾ ਸੀ ਜਿਸ ਵਿਚ ਲਿਖਿਆ ਸੀ, "ਉਜਵਲਾ ਯੋਜਨਾ ਵਿਚ ਮਿਲੇ 90 ਪ੍ਰਤੀਸ਼ਤ ਸਿਲੰਡਰ ਮਿੱਟੀ ਖਾ ਰਹੇ ਹਨ ਅਤੇ ਔਰਤਾਂ ਚੁੱਲ੍ਹੇ 'ਤੇ ਖਾਣਾ ਪਕਾਉਣ ਲਈ ਮਜ਼ਬੂਰ ਹਨ ਕਿਉਂਕਿ ਭਾਜਪਾ ਸਰਕਾਰ ਨੇ 7 ਸਾਲਾਂ ਵਿਚ ਸਿਲੰਡਰ ਦੀ ਕੀਮਤ ਦੁੱਗਣੀ ਕਰ ਦਿੱਤੀ ਹੈ ਅਤੇ ਸਬਸਿਡੀਆਂ ਬਹੁਤ ਘੱਟ ਹਨ।" ਪ੍ਰਿਯੰਕਾ ਨੇ ਇਹ ਵੀ ਕਿਹਾ, 'ਜੇਕਰ ਸਰਕਾਰ ਉਜਵਲਾ ਦੇ ਪ੍ਰਤੀ ਇਮਾਨਦਾਰ ਹੈ, ਤਾਂ ਗਰੀਬਾਂ ਨੂੰ ਸਬਸਿਡੀ ਦੇਵੇ ਅਤੇ ਮਹਿੰਗਾਈ ਨੂੰ ਘੱਟ ਕਰੇ।'

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਸ ਮਹੀਨੇ ਉੱਤਰ ਪ੍ਰਦੇਸ਼ ਦੇ ਮਹੋਬਾ ਜ਼ਿਲ੍ਹੇ ਤੋਂ ਪ੍ਰਧਾਨ ਮੰਤਰੀ ਉਜਵਲਾ ਯੋਜਨਾ 2.0 ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਉਜਵਲਾ ਯੋਜਨਾ -2 ਦੇ 10 ਲਾਭਪਾਤਰੀਆਂ ਨੂੰ ਸਰਟੀਫਿਕੇਟ ਭੇਟ ਕੀਤੇ। ਇਸ ਆਨਲਾਈਨ ਪ੍ਰੋਗਰਾਮ ਵਿਚ ਮੋਦੀ ਨੇ ਉਜਵਲਾ ਯੋਜਨਾ ਦੇ ਪਹਿਲੇ ਪੜਾਅ ਦੇ ਪੰਜ ਲਾਭਪਾਤਰੀਆਂ ਨਾਲ ਗੱਲਬਾਤ ਵੀ ਕੀਤੀ ਸੀ।