Delhi Unlock: ਅੱਜ ਤੋਂ ਦੇਰ ਰਾਤ ਤੱਕ ਰਹੇਗੀ ਬਾਜ਼ਾਰਾਂ ’ਚ ਰੌਣਕ, ਕੋਰੋਨਾ ਨਿਯਮਾਂ ਦੀ ਪਾਲਣਾ ਜ਼ਰੂਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਤ 8 ਵਜੇ ਤੱਕ ਖੁੱਲਣ ਵਾਲੇ ਬਾਜ਼ਾਰ ਹੁਣ ਪੁਰਾਣੇ ਸਮੇਂ ਦੇ ਅਨੁਸਾਰ ਖੁੱਲ੍ਹ ਸਕਣਗੇ।

Delhi Markets

ਨਵੀਂ ਦਿੱਲੀ: ਅੱਜ ਤੋਂ ਦਿੱਲੀ ਦੇ ਸਾਰੇ ਬਾਜ਼ਾਰਾਂ ਅਤੇ ਮਾਲਾਂ (Delhi Markets and Malls) ਵਿਚ ਇਕ ਵਾਰ ਫਿਰ ਰੌਣਕ ਵੇਖਣ ਨੂੰ ਮਿਲੇਗੀ। ਦਰਅਸਲ, ਸੋਮਵਾਰ ਤੋਂ, ਦਿੱਲੀ ਸਰਕਾਰ ਨੇ ਦੇਰ ਰਾਤ ਤੱਕ ਸਾਰੇ ਬਾਜ਼ਾਰ ਖੋਲ੍ਹਣ (Open till late night) ਦੇ ਆਦੇਸ਼ ਦੇ ਦਿੱਤੇ ਹਨ। ਕੋਰੋਨਾ ਦੇ ਕਾਰਨ, ਰਾਤ 8 ਵਜੇ ਤੱਕ ਖੁੱਲਣ ਵਾਲੇ ਬਾਜ਼ਾਰ ਹੁਣ ਪੁਰਾਣੇ ਸਮੇਂ ਦੇ ਅਨੁਸਾਰ ਖੁੱਲ੍ਹ ਸਕਣਗੇ।

ਤਿਉਹਾਰਾਂ (Festivals) ਦੌਰਾਨ ਹੁਣ ਦਿੱਲੀ ਵਾਸੀਆਂ ਨੂੰ ਖਰੀਦਦਾਰੀ ਕਰਨਾ ਸੌਖਾ ਹੋ ਜਾਵੇਗਾ। ਗਰਮੀ ਦੇ ਮੌਸਮ ਵਿਚ, ਉਨ੍ਹਾਂ ਨੂੰ ਹੁਣ ਰਾਤ 8 ਵਜੇ ਦੀ ਬਜਾਏ ਰਾਤ 10 ਵਜੇ ਤੱਕ ਖਰੀਦਦਾਰੀ ਕਰਨ ਦੀ ਆਜ਼ਾਦੀ ਹੋਵੇਗੀ। ਹਾਲਾਂਕਿ, ਦਿੱਲੀ ਸਰਕਾਰ ਨੇ ਇਹ ਵੀ ਹਦਾਇਤ ਦਿੱਤੀ ਹੈ ਕਿ ਕੋਵਿਡ ਪ੍ਰੋਟੋਕੋਲ (Covid Protocols) ਦੀ ਉਲੰਘਣਾ ਨਹੀਂ ਕੀਤੀ ਜਾਣੀ ਚਾਹੀਦੀ।

ਦਿੱਲੀ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਦਿੱਲੀ ਦੇ ਵਪਾਰੀਆਂ ਨੇ ਵੀ ਆਪਣੀ ਪੂਰੀ ਤਿਆਰੀ ਕਰ ਲਈ ਹੈ। ਕਰੋਲ ਬਾਗ ਮਾਰਕਿਟ ਐਸੋਸੀਏਸ਼ਨ ਦੇ ਪ੍ਰਧਾਨ ਮੁਰਲੀ ਮਨੀ ਨੇ ਕਿਹਾ ਕਿ ਦੇਰ ਰਾਤ ਤੱਕ ਬਾਜ਼ਾਰ ਖੁੱਲ੍ਹਣ ਤੋਂ ਬਾਅਦ ਕਾਰੋਬਾਰ ਵਿਚ ਰੌਣਕ ਵਾਪਸ ਆ ਜਾਵੇਗਾ। ਦਿੱਲੀ ਦੇ ਮਿਹਨਤਕਸ਼ ਲੋਕ ਜ਼ਿਆਦਾ ਖਰੀਦਦਾਰੀ ਕਰਨ ਲਈ ਰਾਤ ਨੂੰ ਹੀ ਬਾਹਰ ਜਾਂਦੇ ਹਨ।

ਭਾਰਤੀ ਉਦਯੋਗ ਵਪਾਰ ਮੰਡਲ ਦੇ ਰਾਸ਼ਟਰੀ ਕਨਵੀਨਰ ਪਵਨ ਕੁਮਾਰ ਨੇ ਕਿਹਾ ਕਿ ਕੋਵਿਡ ਕਾਰਨ ਕਾਰੋਬਾਰੀ ਜਗਤ ਵਿਚ ਨਿਰਾਸ਼ਾ ਦਾ ਮਾਹੌਲ ਹੈ। ਹੁਣ ਤਿਉਹਾਰਾਂ ਦੇ ਮੌਸਮ ਵਿਚ ਵਿੱਤੀ ਸਹਾਇਤਾ ਮਿਲੇਗੀ। ਸਮੁੱਚਾ ਆਰਥਿਕ ਢਾਂਚਾ ਹਰ ਤਰ੍ਹਾਂ ਦੇ ਕਾਰੋਬਾਰਾਂ ਦੇ ਸੁਮੇਲ ਨਾਲ ਹੀ ਬਿਹਤਰ ਹੁੰਦਾ ਹੈ।