Kolkata Doctor Murder Case: ਕੋਲਕਾਤਾ ਕਾਂਡ ਦੇ ਦੋਸ਼ੀ ਸੰਜੇ ਰਾਏ ਨੂੰ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜਿਆ
Kolkata Doctor Murder Case: ਸੰਜੇ ਦੀ ਪ੍ਰਵਿਰਤੀ ਜਾਨਵਰਾਂ ਵਰਗੀ ਹੈ। ਉਹ ਅਸ਼ਲੀਲ ਫਿਲਮਾਂ ਅਤੇ ਸ਼ਰਾਬ ਦਾ ਵੀ ਆਦੀ ਹੈ।
Kolkata case accused Sanjay Roy sent to judicial custody: ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਹਸਪਤਾਲ ਦੀ ਮਹਿਲਾ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੇ ਦੋਸ਼ੀ ਸੰਜੇ ਰਾਏ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ। ਫਿਲਹਾਲ ਉਸ ਨੂੰ ਪੋਲੀਗ੍ਰਾਫਿਕ ਟੈਸਟ ਲਈ ਸਹਿਮਤੀ ਦੇਣ ਲਈ ਸਿਆਲਦਾਹ ਕੋਰਟ ਲਿਜਾਇਆ ਜਾ ਰਿਹਾ ਹੈ।
ਸੰਜੇ ਰਾਏ ਨੇ ਪਹਿਲਾਂ ਹੀ ਆਪਣਾ ਜੁਰਮ ਕਬੂਲ ਕਰ ਲਿਆ ਹੈ ਅਤੇ ਉਸ ਨੂੰ ਆਪਣੇ ਕੀਤੇ 'ਤੇ ਕੋਈ ਪਛਤਾਵਾ ਨਹੀਂ ਹੈ। ਸੀਬੀਆਈ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸੰਜੇ ਦੀ ਪ੍ਰਵਿਰਤੀ ਜਾਨਵਰਾਂ ਵਰਗੀ ਹੈ। ਉਹ ਅਸ਼ਲੀਲ ਫਿਲਮਾਂ ਅਤੇ ਸ਼ਰਾਬ ਦਾ ਵੀ ਆਦੀ ਹੈ।
ਇਹ ਵੀ ਪੜ੍ਹੋ: Earthquake News: ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਡਰੇ ਲੋਕ ਘਰਾਂ ਵਿਚੋਂ ਭੱਜੇ ਬਾਹਰ
ਆਮ ਤੌਰ 'ਤੇ, ਦੋਸ਼ੀ ਆਪਣੀ ਜ਼ਮਾਨਤ ਲਈ ਜਾਂ ਹਿਰਾਸਤ ਤੋਂ ਬਚਣ ਲਈ ਅਦਾਲਤ ਵਿਚ ਅਰਜ਼ੀ ਦਿੰਦੇ ਹਨ ਅਤੇ ਵਕੀਲ ਦੀ ਮਦਦ ਨਾਲ ਬਹਿਸ ਵੀ ਕਰਦੇ ਹਨ। ਹਾਲਾਂਕਿ ਇਸ ਮਾਮਲੇ 'ਚ ਦੋਸ਼ੀ ਨੇ ਖੁਦ ਗੁਨਾਹ ਕਬੂਲ ਕਰ ਲਿਆ ਹੈ। ਅਜਿਹੇ 'ਚ ਇਨ੍ਹਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਹੋਵੇਗੀ।
ਇਹ ਵੀ ਪੜ੍ਹੋ: Nepal Bus Accident: ਨੇਪਾਲ 'ਚ 40 ਭਾਰਤੀ ਲੋਕਾਂ ਨਾਲ ਭਰੀ ਬੱਸ ਨਦੀ 'ਚ ਡਿੱਗੀ, 14 ਯਾਤਰੀਆਂ ਦੀ ਹੋਈ ਮੌਤ
ਕੀ ਹੈ ਇਲਜ਼ਾਮ?
ਕੋਲਕਾਤਾ ਦੇ ਆਰਜੀ ਕਾਰ ਹਸਪਤਾਲ ਵਿੱਚ ਇੱਕ ਸਿਖਿਆਰਥੀ ਡਾਕਟਰ ਦਾ ਬਲਾਤਕਾਰ ਅਤੇ ਕਤਲ ਕਰ ਦਿੱਤਾ ਗਿਆ। ਲੜਕੀ ਨਾਲ ਜਾਨਵਰਾਂ ਵਰਗਾ ਸਲੂਕ ਕੀਤਾ ਗਿਆ। ਇਸ ਕਾਰਨ ਉਸ ਦੀਆਂ ਅੱਖਾਂ, ਮੂੰਹ ਅਤੇ ਗੁਪਤ ਅੰਗਾਂ ਤੋਂ ਵੀ ਖੂਨ ਨਿਕਲ ਰਿਹਾ ਸੀ। ਉਸ ਦੀ ਗਰਦਨ ਅਤੇ ਕਮਰ ਦੀਆਂ ਹੱਡੀਆਂ ਵੀ ਟੁੱਟ ਗਈਆਂ। ਜਦੋਂ ਇਸ ਮਾਮਲੇ ਵਿੱਚ ਸੰਜੇ ਰਾਏ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਸ ਨੇ ਪੁੱਛਗਿੱਛ ਦੌਰਾਨ ਆਪਣਾ ਗੁਨਾਹ ਕਬੂਲ ਕਰ ਲਿਆ। ਉਸ ਨੇ ਸਾਰੀ ਘਟਨਾ ਬਾਰੇ ਵਿਸਥਾਰ ਨਾਲ ਦੱਸਿਆ। ਮੁਲਜ਼ਮ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਸ਼ਰਾਬ ਪੀਤੀ ਸੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਸੰਜੇ ਪੁਲਿਸ ਦਾ ਸਹਿਯੋਗੀ ਸੀ
ਸੰਜੇ ਕੋਲਕਾਤਾ ਪੁਲਿਸ ਦਾ ਸਹਿਯੋਗੀ ਸੀ। ਇਸ ਕਾਰਨ ਉਹ ਹਸਪਤਾਲ ਵਿੱਚ ਆਉਣ-ਜਾਣ ਲਈ ਆਜ਼ਾਦ ਸੀ। ਉਹ ਬਿਨਾਂ ਕਿਸੇ ਰੋਕ-ਟੋਕ ਦੇ ਹਸਪਤਾਲ ਦੇ ਸਾਰੇ ਵਿਭਾਗਾਂ ਦਾ ਦੌਰਾ ਕਰ ਸਕਦਾ ਸੀ। ਇਸ ਕਾਰਨ ਵਾਰਦਾਤ ਵਾਲੀ ਰਾਤ ਵੀ ਉਹ ਸ਼ਰਾਬ ਦੇ ਨਸ਼ੇ 'ਚ ਹੋਣ ਦੇ ਬਾਵਜੂਦ ਆਸਾਨੀ ਨਾਲ ਹਸਪਤਾਲ ਦੇ ਅੰਦਰ ਪਹੁੰਚ ਗਿਆ ਅਤੇ ਸੈਮੀਨਾਰ ਹਾਲ 'ਚ ਵੀ ਗਿਆ, ਜਿੱਥੇ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ।
(For more Punjabi news apart from Kolkata case accused Sanjay Roy sent to judicial custody, stay tuned to Rozana Spokesman)