ਆਂਧ੍ਰ ਪ੍ਰਦੇਸ਼ : ਨਕਸਲੀਆਂ ਵਲੋਂ ਵਿਧਾਇਕ ਸਮੇਤ ਟੀਡੀਪੀ ਦੇ ਦੋ ਨੇਤਾਵਾਂ ਦੀ ਹੱਤਿਆ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਂਧ੍ਰ ਪ੍ਰਦੇਸ਼ ਦੇ ਵਿਸ਼ਾਖਾਪੱਟਨਮ ਵਿਚ ਤੇਲੁਗੁ ਦੇਸ਼ਮ ਪਾਰਟੀ (ਟੀਡੀਪੀ) ਦੇ ਦੋ ਨੇਤਾਵਾਂ ਦੀਆਂ ਨਕਸਲੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿਤੀ। ਅਰਾਕੂ ਦੇ ਵਿਧਾ...

Kidari Sarveswara Rao and Siveri Soma shot dead

ਵਿਸ਼ਾਖਾਪੱਟਨਮ : ਆਂਧ੍ਰ ਪ੍ਰਦੇਸ਼ ਦੇ ਵਿਸ਼ਾਖਾਪੱਟਨਮ ਵਿਚ ਤੇਲੁਗੁ ਦੇਸ਼ਮ ਪਾਰਟੀ (ਟੀਡੀਪੀ) ਦੇ ਦੋ ਨੇਤਾਵਾਂ ਦੀਆਂ ਨਕਸਲੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿਤੀ। ਅਰਾਕੂ ਦੇ ਵਿਧਾਇਕ ਕਿਦਾਰੀ ਸਰਵੇਸਵਰਾ ਰਾਵ ਅਤੇ ਸਾਬਕਾ ਵਿਧਾਇਕ ਸਿਵੇਰੀ ਸੋਮਾ ਨੂੰ ਡੁੰਬਰੀਗੁਡਾ ਮੰਡਲ ਵਿਚ ਗੋਲੀ ਮਾਰ ਦਿਤੀ ਗਈ।

ਦੋਹਾਂ ਨੇਤਾਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੰਨਿਆ ਜਾ ਰਿਹਾ ਹੈ ਕਿ 60 ਤੋਂ ਜ਼ਿਆਦਾ ਨਕਸਲੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿਤਾ, ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਿਲ ਸਨ। ਵਿਸ਼ਾਖਾਪੱਟਨਮ ਦੇ ਡੀਆਈਜੀ ਸ਼੍ਰੀਕਾਂਤ ਨੇ ਦੱਸਿਆ ਕਿ ਉਨ੍ਹਾਂ ਕੋਲ ਘਟਨਾ ਨਾਲ ਸਬੰਧਤ ਕੁੱਝ ਇਨਪੁਟਸ ਹਨ, ਜਿਨ੍ਹਾਂ ਦੀ ਜਾਂਚਹੋ ਰਹੀ ਹੈ।

 


 

ਐਸਪੀ (ਪੇਂਡੂ) ਰਾਹੁਲ ਦੇਵ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਸਾਰੇ ਰਾਜਨੇਤਾਵਾਂ (ਨਕਸਲੀ ਹਿਟ ਲਿਸਟ ਵਿਚ ਸ਼ਾਮਿਲ) ਨੂੰ ਅਲਰਟ ਕੀਤਾ ਸੀ ਪਰ ਸਰਵੇਸਵਰਾ ਰਾਵ ਅਤੇ ਸਿਵੇਰੀ ਸੋਮਾ ਇਸ ਚਿਤਾਵਨੀ ਨੂੰ ਨਜ਼ਰਅੰਦਾਜ਼ ਕਰ ਡੁੰਬਰੀਗੁਡਾ ਪੁੱਜੇ ਸਨ ਅਤੇ ਪੁਲਿਸ ਨੂੰ ਉਨ੍ਹਾਂ ਦੇ ਆਉਣ ਦੀ ਕੋਈ ਸੂਚਨਾ ਨਹੀਂ ਸੀ। ਮੀਡੀਆ ਰਿਪੋਰਟਾਂ ਮੁਤਾਬਕ, ਅਰਾਕੂ ਘਾਟੀ ਵਿਚ ਦੋਹਾਂ ਉਤੇ ਨਕਸਿਲਆਂ ਨੇ ਹਮਲਾ ਕੀਤਾ। ਰਿਪੋਰਟਾਂ ਦੀਆਂ ਮੰਨੀਏ ਤਾਂ ਹਮਲੇ ਵਿਚ ਰਾਵ ਦੇ ਪਰਸਨਲ ਅਸਿਸਟੈਂਟ ਦੀ ਵੀ ਮੌਤ ਹੋ ਗਈ। ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਰਵੇਸਵਰਾ ਰਾਵ ਅਪਣੇ ਪਿੱਛੇ ਪਤਨੀ ਅਤੇ ਦੋ ਬੇਟੀਆਂ ਨੂੰ ਛੱਡ ਗਏ ਹਨ।

 


 

ਧਿਆਨ ਯੋਗ ਹੈ ਕਿ ਰਾਵ ਵਾਈਐਸਆਰ ਕਾਂਗਰਸ ਤੋਂ ਟੀਡੀਪੀ ਵਿਚ ਸ਼ਾਮਿਲ ਹੋਏ ਸਨ ਅਤੇ ਚੰਦਰਬਾਬੂ ਨਾਇਡੂ ਸਰਕਾਰ ਵਿਚ ਮੰਤਰੀ ਅ੍ਹੁਦੇ ਦੀ ਆਸ ਲਗਾ ਰਹੇ ਸਨ ਪਰ ਉਸ ਤੋਂ ਪਹਿਲਾਂ ਹੀ ਇਹ ਹਾਦਸਾ ਹੋ ਗਿਆ। ਘਟਨਾ ਦੇ ਬਾਰੇ ਅਤੇ ਜਾਣਕਾਰੀਆਂ ਇਕਠੀਆਂ ਕੀਤੀਆਂ ਜਾ ਰਹੀਆਂ ਹਨ।

ਦੱਸ ਦਈਏ ਕਿ ਸੀਪੀਆਈ ਦੇ ਮੈਂਬਰ ਇਨੀਂ ਦਿਨੀਂ ਪਾਰਟੀ ਦਾ ਸਥਾਪਨਾ ਦਿਨ (21 ਸਤੰਬਰ) ਮਨਾ ਰਹੇ ਹਨ। ਇਹ ਪ੍ਰੋਗਰਾਮ 27 ਸਤੰਬਰ ਤੱਕ ਚੱਲੇਗਾ। ਅਜਿਹੇ ਵਿਚ ਨਕਸਲੀਆਂ ਦੀ ਇਸ ਵਾਰਦਾਤ ਨੇ ਹਰ ਕਿਸੇ ਨੂੰ ਹੈਰਾਨ ਕਰ ਰੱਖ ਦਿਤਾ ਹੈ।