ਹਰਿਆਣਾ 'ਚ ਵਾਪਰਿਆ ਹਾਦਸਾ, ਸਕੂਲ ਦੇ ਕਮਰੇ ਦੀ ਡਿੱਗੀ ਛੱਤ, ਮਲਬੇ ਹੇਠ ਦੱਬੇ 27 ਬੱਚੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਿੰਨ ਮਜ਼ਦੂਰ ਵੀ ਹੋਏ ਜ਼ਖਮੀ

collapsed roof of school room

 

 ਰੋਹਤਕ: ਗਨੌਰ 'ਚ ਜੀਵਨਾਨੰਦ ਪਬਲਿਕ ਸਕੂਲ ਵਿੱਚ ਵੀਰਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਸਕੂਲ ਦੇ ਇੱਕ ਕਮਰੇ ਦੀ ਛੱਤ ਡਿੱਗਣ ਕਾਰਨ ਤੀਜੀ ਜਮਾਤ ਦੇ 27 ਬੱਚੇ ਮਲਬੇ ਹੇਠ ਦਬ ਗਏ। ਇਸ ਦੇ ਨਾਲ ਹੀ ਛੱਤ 'ਤੇ ਮਿੱਟੀ ਪਾਉਣ ਦੇ ਕੰਮ' ਚ ਲੱਗੇ 3 ਮਜ਼ਦੂਰ ਵੀ ਮਲਬੇ 'ਚ ਦੱਬ ਕੇ ਜ਼ਖਮੀ ਹੋ ਗਏ।

 

ਇਹ ਵੀ ਪੜ੍ਹੋ: ਇੱਛਾਂ ਨਾਲ ਬਣਾਏ ਜਿਨਸੀ ਸਬੰਧ POCSO ਕਾਨੂੰਨ ਦੇ ਤਹਿਤ ਅਪਰਾਧ ਨਹੀਂ- ਕੋਲਕਾਤਾ ਹਾਈ ਕੋਰਟ

 

ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਸੱਤ ਬੱਚਿਆਂ ਨੂੰ ਗੰਭੀਰ ਹਾਲਤ ਵਿੱਚ ਪੀਜੀਆਈ ਰੋਹਤਕ ਰੈਫਰ ਕਰ ਦਿੱਤਾ ਗਿਆ। ਹਾਦਸੇ ਤੋਂ ਬਾਅਦ ਸਕੂਲ ਵਿੱਚ ਭਗਦੜ ਮਚ ਗਈ।

ਇਹ ਵੀ ਪੜ੍ਹੋ:  ਅਨਿਰੁੱਧ ਤਿਵਾੜੀ ਨੇ ਨਵੇਂ ਮੁੱਖ ਸਕੱਤਰ ਵਜੋਂ ਸੰਭਾਲਿਆ ਅਹੁਦਾ

ਇਸ ਦੇ ਨਾਲ ਹੀ ਹਾਦਸੇ ਦੀ ਸੂਚਨਾ ਤੋਂ ਬਾਅਦ ਐਸਡੀਐਮ ਸੁਰੇਂਦਰ ਦੁਹਾਨ, ਸਿਵਲ ਸਰਜਨ ਜੈਕਿਸ਼ੋਰ ਅਤੇ ਮਾੜੀ ਥਾਣੇ ਦੇ ਇੰਚਾਰਜ ਦੇਵੇਂਦਰ ਕੁਮਾਰ ਵੀ ਮੌਕੇ 'ਤੇ ਪਹੁੰਚ ਗਏ ਹਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਕਈ ਚੈਨਲਾਂ ਨੇ ਇਸਲਾਮੀਆਂ ਦੇ ਹਮਲੇ ਤੋਂ ਪਹਿਲਾਂ ਹੀ ਮੁਸਲਿਮ ਆਦਮੀ ਦੀ ਪ੍ਰਤੀਨਿਧਤਾ ਵਾਲੀ ਬਦਲੀ ਫੋਟੋ