ਆਮ ਆਦਮੀ 'ਤੇ ਮਹਿੰਗਾਈ ਦੀ ਮਾਰ, ਤਿਉਹਾਰਾਂ ਦੇ ਸੀਜ਼ਨ 'ਚ ਮਹਿੰਗਾ ਹੋ ਸਕਦਾ ਹੈ LPG ਸਿਲੰਡਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗਾਹਕਾਂ ਨੂੰ ਇੱਕ ਸਿੰਗਲ ਐਲਪੀਜੀ ਸਿਲੰਡਰ ਲਈ 1,000 ਰੁਪਏ ਤੱਕ ਦਾ ਭੁਗਤਾਨ ਕਰਨਾ ਪੈ ਸਕਦਾ

LPG gas cylinder

 

 ਨਵੀਂ ਦਿੱਲੀ: ਜਨਤਾ ਪਹਿਲਾਂ ਹੀ ਮਹਿੰਗਾਈ ਦੇ ਬੋਝ ਤੋਂ ਪ੍ਰੇਸ਼ਾਨ ਹੈ। ਆਉਣ ਵਾਲੇ ਦਿਨਾਂ ਵਿੱਚ ਆਮ ਆਦਮੀ ਨੂੰ ਇੱਕ ਹੋਰ ਝਟਕਾ ਲੱਗ ਸਕਦਾ ਹੈ। ਜਲਦੀ ਹੀ ਗਾਹਕਾਂ ਨੂੰ ਇੱਕ ਸਿੰਗਲ ਐਲਪੀਜੀ ਸਿਲੰਡਰ ਲਈ 1,000 ਰੁਪਏ ਤੱਕ ਦਾ ਭੁਗਤਾਨ ਕਰਨਾ ਪੈ ਸਕਦਾ ਹੈ।

 ਇਹ ਵੀ ਪੜ੍ਹੋ: ਇੱਛਾਂ ਨਾਲ ਬਣਾਏ ਜਿਨਸੀ ਸਬੰਧ POCSO ਕਾਨੂੰਨ ਦੇ ਤਹਿਤ ਅਪਰਾਧ ਨਹੀਂ- ਕੋਲਕਾਤਾ ਹਾਈ ਕੋਰਟ

 

ਮੀਡੀਆ ਰਿਪੋਰਟਾਂ ਅਨੁਸਾਰ ਕੇਂਦਰ ਸਰਕਾਰ ਐਲਪੀਜੀ ਸਿਲੰਡਰਾਂ 'ਤੇ ਸਬਸਿਡੀ ਰੋਕ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਗਾਹਕਾਂ ਨੂੰ ਸਿਲੰਡਰ ਲਈ ਵਧੇਰੇ ਪੈਸੇ ਦੇਣੇ ਪੈਣਗੇ। ਰਿਪੋਰਟਾਂ ਦੇ ਅਨੁਸਾਰ, ਸਰਕਾਰ ਦੁਆਰਾ ਇੱਕ ਅੰਦਰੂਨੀ ਮੁਲਾਂਕਣ ਤੋਂ ਪਤਾ ਚੱਲਿਆ ਹੈ ਕਿ ਖਪਤਕਾਰ ਇੱਕ ਸਿਲੰਡਰ ਲਈ 1,000 ਰੁਪਏ ਤੱਕ ਦਾ ਭੁਗਤਾਨ ਕਰਨ ਲਈ ਤਿਆਰ ਹਨ।

 ਇਹ ਵੀ ਪੜ੍ਹੋ: ਅਨਿਰੁੱਧ ਤਿਵਾੜੀ ਨੇ ਨਵੇਂ ਮੁੱਖ ਸਕੱਤਰ ਵਜੋਂ ਸੰਭਾਲਿਆ ਅਹੁਦਾ

 

ਇਸ ਸੰਦਰਭ ਵਿੱਚ, ਸਰਕਾਰ ਸਿਲੰਡਰਾਂ ਦੀ ਸਬਸਿਡੀ ਦੇ ਸੰਬੰਧ ਵਿੱਚ ਦੋ ਤਰੀਕੇ ਅਪਣਾ ਸਕਦੀ ਹੈ - ਪਹਿਲਾਂ  ਮੌਜੂਦਾ ਸਮੇਂ ਵਿਚ  ਜਿਵੇਂ ਚੱਲ ਰਿਹਾ ਸਰਕਾਰ ਉਵੇਂ ਚੱਲਣ ਦੇਵੇ।  ਦੂਜਾ, ਸਰਕਾਰ ਨੂੰ ਸਿਰਫ ਉਜਵਲਾ ਯੋਜਨਾ ਦੇ ਤਹਿਤ ਆਰਥਿਕ ਤੌਰ ਤੇ ਕਮਜ਼ੋਰ ਖਪਤਕਾਰਾਂ ਨੂੰ ਸਬਸਿਡੀ ਮੁਹੱਈਆ ਕਰਵਾਉਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਫਿਲਹਾਲ ਸਰਕਾਰ ਨੇ ਸਬਸਿਡੀ ਬਾਰੇ ਸਪੱਸ਼ਟ ਤੌਰ 'ਤੇ ਕੁਝ ਨਹੀਂ ਕਿਹਾ ਹੈ।

 

 

 ਇਹ ਵੀ ਪੜ੍ਹੋ: ਸੁਨਾਮ 'ਚ ਪਲਟੀ ਪ੍ਰਾਈਵੇਟ ਬੱਸ, ਸਵਾਰੀਆਂ ਗੰਭੀਰ ਰੂਪ ਵਿਚ ਹੋਈਆਂ ਜ਼ਖ਼ਮੀ