23 ਸਤੰਬਰ - ਜਾਣੋ ਇਸ ਤਰੀਕ ਨਾਲ ਜੁੜਿਆ ਦੇਸ਼-ਵਿਦੇਸ਼ ਦਾ ਯਾਦਗਾਰੀ ਇਤਿਹਾਸ 

ਏਜੰਸੀ

ਖ਼ਬਰਾਂ, ਰਾਸ਼ਟਰੀ

1739: ਰੂਸ ਅਤੇ ਤੁਰਕੀ ਨੇ ਬੇਲਗ੍ਰਾਦ ਸ਼ਾਂਤੀ ਸਮਝੌਤੇ 'ਤੇ ਦਸਤਖਤ ਕੀਤੇ।

23 September

23 ਸਤੰਬਰ - ਹੋਰਨਾਂ ਘਟਨਾਵਾਂ ਤੋਂ ਇਲਾਵਾ ਇਸ ਦਿਨ ਨਾਲ ਭਾਰਤ-ਪਾਕਿਸਤਾਨ ਦੀ 1965 ਦੀ ਗਹਿ-ਗੱਚ ਜੰਗ ਦਾ ਨਾਂਅ ਵੀ ਜੁੜਿਆ ਹੈ। ਇਹ ਜੰਗ ਪਹਿਲਾ ਮੌਕਾ ਸੀ ਜਦੋਂ ਦੋਵੇਂ ਦੇਸ਼ਾਂ ਦੀਆਂ ਹਵਾਈ ਫ਼ੌਜਾਂ ਜੰਗ ਦੇ ਮੈਦਾਨ 'ਚ ਉੱਤਰੀਆਂ। 

23 ਸਤੰਬਰ ਦੀ ਤਰੀਕ ਨਾਲ ਜੁੜੀਆਂ ਦੇਸ਼-ਵਿਦੇਸ਼ ਦੀਆਂ ਅਹਿਮ ਘਟਨਾਵਾਂ ਹੇਠ ਲਿਖੇ ਅਨੁਸਾਰ ਹਨ:-


1739: ਰੂਸ ਅਤੇ ਤੁਰਕੀ ਨੇ ਬੇਲਗ੍ਰਾਦ ਸ਼ਾਂਤੀ ਸਮਝੌਤੇ 'ਤੇ ਦਸਤਖਤ ਕੀਤੇ।

1803: ਅਸਾਏ ਦੀ ਲੜਾਈ ਵਿੱਚ ਬ੍ਰਿਟਿਸ਼-ਭਾਰਤੀ ਫ਼ੌਜਾਂ ਨੇ ਮਰਾਠਾ ਫ਼ੌਜਾਂ ਨੂੰ ਹਰਾਇਆ।

1857: ਰੂਸੀ ਜੰਗੀ ਬੇੜਾ ਲੇਫੋਰਟ ਫ਼ਿਨਲੈਂਡ ਦੀ ਖਾੜੀ ਵਿੱਚ ਇੱਕ ਤੂਫ਼ਾਨ ਵਿੱਚ ਗੁਆਚ ਗਿਆ, 826 ਮਾਰੇ ਗਏ।

1879: ਰਿਚਰਡ ਰੋਡਜ਼ ਨੇ ਸੁਣਨ ਵਿੱਚ ਮਦਦ ਕਰਨ ਵਾਲੀ ਸ਼ੁਰੂਆਤੀ ਮਸ਼ੀਨ ਬਣਾਈ, ਜਿਸ ਨੂੰ ਆਡੀਓਫੋਨ ਦਾ ਨਾਂਅ ਦਿੱਤਾ ਗਿਆ।

1929: ਬਾਲ ਵਿਆਹ ਰੋਕੂ ਬਿੱਲ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਨੂੰ ਸ਼ਾਰਦਾ ਕਾਨੂੰਨ ਵਜੋਂ ਜਾਣਿਆ ਜਾਣ ਲੱਗਾ।

1955: ਪਾਕਿਸਤਾਨ ਨੇ ਬਗ਼ਦਾਦ ਦੀ ਸੰਧੀ 'ਤੇ ਹਸਤਾਖਰ ਕੀਤੇ।

1965: ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਦੌਰਾਨ ਜੰਗਬੰਦੀ ਦਾ ਐਲਾਨ।

1976: ਸੋਯੂਜ਼-22 ਪੁਲਾੜ ਤੋਂ ਧਰਤੀ 'ਤੇ ਵਾਪਸ ਪਰਤਿਆ।

2009: ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਇਸਰੋ) ਨੇ ਭਾਰਤੀ ਉਪਗ੍ਰਹਿ ਓਸ਼ਨ ਸੈੱਟ-2 ਸਮੇਤ ਸੱਤ ਉਪਗ੍ਰਹਿ ਨੀਯਤ ਥਾਂ 'ਤੇ ਸਥਾਪਿਤ ਕੀਤੇ। 

2020: ਭਾਰਤੀ ਸੰਸਦ ਨੇ ਜੰਮੂ ਅਤੇ ਕਸ਼ਮੀਰ ਸਰਕਾਰੀ ਭਾਸ਼ਾ ਬਿੱਲ-2020 ਨੂੰ ਮਨਜ਼ੂਰੀ ਦਿੱਤੀ, ਜਿਸ 'ਚ ਪੰਜ ਭਾਸ਼ਾਵਾਂ ਹਿੰਦੀ, ਅੰਗਰੇਜ਼ੀ, ਉਰਦੂ, ਕਸ਼ਮੀਰੀ ਅਤੇ ਡੋਗਰੀ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਦੀ ਸਰਕਾਰੀ ਭਾਸ਼ਾ ਦਾ ਦਰਜਾ ਦਿੱਤੇ ਜਾਣ ਦੀ ਤਜਵੀਜ਼ ਸੀ।