ਅਣਪਛਾਤੇ ਵਿਅਕਤੀ ਦਾ ਆਇਆ ਵੀਡੀਓ ਕਾਲ, ਬੰਬ ਧਮਾਕੇ ਕਰਨ ਦੀ ਦਿੱਤੀ ਧਮਕੀ
ਪੁਲਿਸ ਅਧਿਕਾਰੀਆਂ ਦੇ ਦੱਸਣ ਅਨੁਸਾਰ ਮੰਗਲਵਾਰ ਨੂੰ ਰਫ਼ਤ ਹੁਸੈਨ (55) ਨਾਂਅ ਦੇ ਵਿਅਕਤੀ ਨੂੰ ਕਥਿਤ ਤੌਰ 'ਤੇ ਕਿਸੇ ਅਣਪਛਾਤੇ ਵਿਅਕਤੀ ਤੋਂ ਵੀਡੀਓ ਕਾਲ ਆਈ
ਮੁੰਬਈ: ਮੁੰਬਈ ਦੇ ਉਪਨਗਰ ਸਾਂਤਾ ਕਰੂਜ਼ ਵਿੱਚ ਇੱਕ ਵਿਅਕਤੀ ਨੂੰ ਕਥਿਤ ਤੌਰ 'ਤੇ ਦੇਸ਼ 'ਚ ਬੰਬ ਧਮਾਕੇ ਕਰਨ ਦੀ ਧਮਕੀ ਭਰਿਆ ਇੱਕ ਫ਼ੋਨ ਕਾਲ ਆਇਆ। ਉਸ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਉਸ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਪੁਲਿਸ ਅਧਿਕਾਰੀਆਂ ਦੇ ਦੱਸਣ ਅਨੁਸਾਰ ਮੰਗਲਵਾਰ ਨੂੰ ਰਫ਼ਤ ਹੁਸੈਨ (55) ਨਾਂਅ ਦੇ ਵਿਅਕਤੀ ਨੂੰ ਕਥਿਤ ਤੌਰ 'ਤੇ ਕਿਸੇ ਅਣਪਛਾਤੇ ਵਿਅਕਤੀ ਤੋਂ ਵੀਡੀਓ ਕਾਲ ਆਈ, ਜਿਸ ਵਿੱਚ ਕਾਲ ਕਰਨ ਵਾਲੇ ਨੇ ਦਾਅਵਾ ਕੀਤਾ ਕਿ ਉਹ ਦੇਸ਼ ਵਿਚ ਬੰਬ ਧਮਾਕਾ ਕਰੇਗਾ।
ਹੁਸੈਨ ਨੇ ਤੁਰੰਤ ਸਾਂਤਾ ਕਰੂਜ਼ ਥਾਣੇ ਵਿਖੇ ਸੰਪਰਕ ਕੀਤਾ, ਅਤੇ ਅਧਿਕਾਰੀਆਂ ਨੂੰ ਧਮਕੀ ਭਰੀ ਵੀਡੀਓ ਕਾਲ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਸ਼ਿਕਾਇਤ ਦਰਜ ਕੀਤੀ।ਭਾਰਤੀ ਦੰਡਾਵਲੀ ਦੀ ਧਾਰਾ 505 ਅਤੇ 506 (2) (ਅਪਰਾਧਿਕ ਇਰਾਦੇ) ਦੇ ਤਹਿਤ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੁਲਿਸ ਉਸ ਮੋਬਾਈਲ ਨੰਬਰ ਦੀ ਭਾਲ਼ ਕਰ ਰਹੀ ਹੈ ਜਿਸ ਤੋਂ ਧਮਕੀ ਭਰੀ ਵੀਡੀਓ ਕਾਲ ਆਈ ਸੀ।