ਧੀ ਦੇ ਕਤਲ ਮਾਮਲੇ 'ਚ ਕੋਰਟ ਦਾ ਵੱਡਾ ਫੈਸਲਾ, ਮਾਤਾ-ਪਿਤਾ ਅਤੇ ਦੋ ਭਰਾਵਾਂ ਨੂੰ ਸੁਣਾਈ ਮੌਤ ਦੀ ਸਜ਼ਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਧੀ ਤੇ ਉਸ ਦੇ ਪ੍ਰੇਮੀ ਦਾ ਕੁਹਾੜੀ ਨਾਲ ਕੀਤਾ ਸੀ ਕਤਲ

The big decision of the court

 

ਉੱਤਰ ਪ੍ਰਦੇਸ਼- ਜ਼ਿਲ੍ਹਾ ਬਦਾਇਯੂੰ ਦੀ ਇੱਕ ਅਦਾਲਤ ਨੇ ਝੂਠੀ ਸ਼ਾਨ ਦੀ ਖ਼ਾਤਰ ਕਤਲ ਦੇ ਇੱਕ ਮਾਮਲੇ ਵਿਚ ਲੜਕੀ ਦੇ ਮਾਪਿਆਂ ਅਤੇ ਉਨ੍ਹਾਂ ਦੇ ਦੋ ਪੁੱਤਰਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ।

 ਵਕੀਲ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ 14 ਮਈ 2017 ਨੂੰ ਵਜ਼ੀਰਗੰਜ ਥਾਣਾ ਖੇਤਰ ਦੇ ਉਰੈਨਾ ਪਿੰਡ ਦੇ ਰਹਿਣ ਵਾਲੇ ਪੱਪੂ ਸਿੰਘ ਨੇ ਪਿੰਡ ਦੇ ਹੀ ਰਹਿਣ ਵਾਲੇ ਕਿਸ਼ਨਪਾਲ, ਉਸ ਦੀ ਪਤਨੀ ਜਲਧਾਰਾ ਅਤੇ ਪੁੱਤਰਾਂ ਵਿਜੇ ਪਾਲ, ਰਾਮਵੀਰ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ। ਇਨ੍ਹਾਂ ਚਾਰਾਂ 'ਤੇ ਪੱਪੂ ਸਿੰਘ ਦੇ ਪੁੱਤਰ ਗੋਵਿੰਦ (24 ਸਾਲ) ਅਤੇ ਕਿਸ਼ਨ ਲਾਲ ਦੀ ਧੀ (22 ਸਾਲ) ਨੂੰ ਪ੍ਰੇਮ ਸਬੰਧਾਂ ਕਾਰਨ ਕੁਹਾੜੀ ਨਾਲ ਮਾਰਨ ਦਾ ਦੋਸ਼ ਸੀ।

 ਜਾਣਕਾਰੀ ਮੁਤਾਬਕ ਗੋਵਿੰਦ ਅਤੇ ਆਸ਼ਾ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ। ਜਦੋਂ ਦਬਾਅ ਵਧਿਆ ਤਾਂ ਦੋਵੇਂ ਦਿੱਲੀ ਚਲੇ ਗਏ ਸਨ। ਫਿਰ ਕਿਸ਼ਨ ਲਾਲ ਉਨ੍ਹਾਂ ਨੂੰ ਵਿਆਹ ਦੇ ਬਹਾਨੇ ਵਾਪਸ ਪਿੰਡ ਬੁਲਾਇਆ।
 ਗੱਲਬਾਤ ਦੌਰਾਨ ਕਿਸ਼ਨ ਲਾਲ ਨੇ ਗੋਵਿੰਦ ਦੇ ਸਿਰ 'ਤੇ ਪਿੱਛਿਓਂ ਕੁਹਾੜੀ ਨਾਲ ਹਮਲਾ ਕਰ ਦਿੱਤਾ। ਜਦੋਂ ਆਸ਼ਾ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿਸ਼ਨ ਲਾਲ ਉਸਦੀ ਪਤਨੀ ਤੇ ਦੋਵੇਂ ਪੁੱਤਰਾਂ ਨੇ ਮਿਲ ਕੇ ਕੁਹਾੜੀ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ।

ਪੁਲਿਸ ਨੇ ਘਟਨਾ ਵਾਲੇ ਦਿਨ ਹੀ ਕਿਸ਼ਨ ਲਾਲ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਜਦੋਂਕਿ ਬਾਕੀ ਤਿੰਨ ਮੁਲਜ਼ਮਾਂ ਨੂੰ ਦੋ ਦਿਨ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਜ਼ਿਲ੍ਹਾ ਜੱਜ ਨੇ ਸ਼ੁੱਕਰਵਾਰ ਦੇਰ ਰਾਤ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਵਿਜੇਪਾਲ, ਰਾਮਵੀਰ, ਕਿਸ਼ਨਪਾਲ ਅਤੇ ਉਸ ਦੀ ਪਤਨੀ ਜਲਧਾਰਾ ਨੂੰ ਮੌਤ ਦੀ ਸਜ਼ਾ ਸੁਣਾਈ।