ਵਿਦਿਆਰਥਣ ਸਾਰੀ ਰਾਤ ਸਕੂਲ 'ਚ ਰਹੀ ਬੰਦ, ਦੋ ਅਧਿਆਪਕ ਮੁਅੱਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਗਲੀ ਸਵੇਰ ਸਕੂਲ ਖੁੱਲ੍ਹਣ 'ਤੇ ਲੱਗਿਆ ਪਤਾ, ਵਿਭਾਗ ਵੱਲੋਂ ਸਖ਼ਤ ਕਾਰਵਾਈ

photo

 

ਸੰਭਲ: ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲੇ ਦੇ ਪਿੰਡ ਧਨਾਰੀ ਪੱਟੀ ਬਾਲੂ ਪੱਟੀ ਦੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਸੱਤ ਸਾਲਾ ਵਿਦਿਆਰਥਣ ਨੂੰ ਰਾਤ ਭਰ ਸਕੂਲ ਦੇ ਕਮਰੇ ਵਿਚ ਬੰਦ ਕਰ ਕੇ ਰੱਖਣ ਦੇ ਮਾਮਲੇ ਵਿਚ ਸਖ਼ਤ ਕਾਰਵਾਈ ਕਰਦਿਆਂ ਬੇਸਿਕ ਸਿੱਖਿਆ ਅਧਿਕਾਰੀ ਨੇ ਦੋ ਅਧਿਆਪਕਾਂ ਨੂੰ ਮੁਅੱਤਲ ਕਰ ਦਿੱਤਾ ਹੈ।

ਬੇਸਿਕ ਸਿੱਖਿਆ ਅਫ਼ਸਰ ਨੇ ਦੱਸਿਆ ਕਿ 20 ਸਤੰਬਰ ਨੂੰ ਸਕੂਲ ਸਟਾਫ਼ ਦੀ ਲਾਪਰਵਾਹੀ ਕਾਰਨ ਪ੍ਰਾਇਮਰੀ ਸਕੂਲ ਧਨਾਰੀ ਪੱਟੀ ਬਾਲੂ ਪੱਟੀ 'ਚ ਇਕ ਵਿਦਿਆਰਥਣ ਸਾਰੀ ਰਾਤ ਸਕੂਲ 'ਚ ਬੰਦ ਰਹੀ ਅਤੇ ਇਸ ਬਾਰੇ ਉਦੋਂ ਪਤਾ ਲੱਗਿਆ ਜਦੋਂ ਅਗਲੀ ਸਵੇਰ ਸਕੂਲ ਦੁਬਾਰਾ ਖੁੱਲ੍ਹਿਆ। 

ਬਲਾਕ ਸਿੱਖਿਆ ਅਫ਼ਸਰ ਵੱਲੋਂ ਦਿੱਤੀ ਇਸ ਮਾਮਲੇ ਦੀ ਜਾਂਚ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਹਾਇਕ ਅਧਿਆਪਕ ਬ੍ਰਜ ਪਾਲ ਸਿੰਘ ਅਤੇ ਸੱਤਿਆਪਾਲ ਸਿੰਘ ਨੇ ਛੁੱਟੀ ਤੋਂ ਬਾਅਦ ਸਕੂਲ ਦੇ ਹਰ ਕਮਰੇ ਦੀ ਜਾਂਚ ਨਹੀਂ ਕੀਤੀ, ਜਿਸ ਕਾਰਨ ਵਿਦਿਆਰਥਣ ਸਕੂਲ ਵਿੱਚ ਹੀ ਰਹਿ ਗਈ, ਇਸ ਲਈ ਦੋਵਾਂ ਨੂੰ ਆਪਣੀ ਡਿਊਟੀ ਵਿੱਚ ਲਾਪਰਵਾਹੀ ਕਰਨ ਕਰਕੇ ਮੁਅੱਤਲ ਕਰ ਦਿੱਤਾ ਗਿਆ ਹੈ।