Tirupati Prasad Controversy:'ਖਪਤਕਾਰ ਮਾਮਲਿਆਂ ਦਾ ਵਿਭਾਗ ਪਹਿਲਾਂ FSSAI ਦੀ ਰਿਪੋਰਟ ਦਾ ਕਰੇਗਾ ਇੰਤਜ਼ਾਰ','ਉਸ ਤੋਂ ਬਾਅਦ ਕਰੇਗਾ ਕਾਰਵਾਈ'

ਏਜੰਸੀ

ਖ਼ਬਰਾਂ, ਰਾਸ਼ਟਰੀ

"ਜੇਕਰ FSSAI ਦੀ ਰਿਪੋਰਟ ਤੋਂ ਬਾਅਦ ਜ਼ਰੂਰੀ ਹੋਇਆ ਤਾਂ ਅਸੀਂ ਅਗਲੀ ਕਾਰਵਾਈ ਕਰਾਂਗੇ'

Tirupati Prasad Controversy

Tirupati Prasad Controversy: ਤਿਰੂਪਤੀ ਮੰਦਰ 'ਚ ਵੰਡੇ ਗਏ ਲੱਡੂਆਂ 'ਤੇ ਚੱਲ ਰਹੇ ਵਿਵਾਦ ਦਰਮਿਆਨ ਖਪਤਕਾਰ ਮਾਮਲਿਆਂ ਦੀ ਸਕੱਤਰ ਨਿਧੀ ਖਰੇ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਵਿਭਾਗ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਦੀ ਰਿਪੋਰਟ ਮਿਲਣ ਤੋਂ ਬਾਅਦ ਹੀ ਬਾਜ਼ਾਰ 'ਚ ਘਿਓ ਦੀ ਗੁਣਵੱਤਾ 'ਤੇ ਨਜ਼ਰ ਰੱਖਣ ਲਈ ਵਾਧੂ ਉਪਾਵਾਂ 'ਤੇ ਵਿਚਾਰ ਕਰੇਗਾ। 

ਨਿਧੀ ਖਰੇ ਨੇ ਕਿਹਾ, "ਅਸੀਂ FSSAI ਦੀ ਰਿਪੋਰਟ ਦਾ ਇੰਤਜ਼ਾਰ ਕਰਾਂਗੇ," ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਫੂਡ ਸੁਰੱਖਿਆ FSSAI ਦੇ ਅਧਿਕਾਰ ਖੇਤਰ ਵਿੱਚ ਆਉਂਦੀ ਹੈ। ਖਰੇ ਨੇ ਕਿਹਾ, "ਸਾਨੂੰ ਸਾਰਿਆਂ ਨੂੰ ਐਫਐਸਐਸਏਆਈ ਦੀ ਕਾਰਵਾਈ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਘਿਓ ਦੀ ਗੁਣਵੱਤਾ ਦੀ ਸੰਭਾਵਿਤ ਜਾਂਚ ਬਾਰੇ ਪੁੱਛੇ ਜਾਣ 'ਤੇ ਖਰੇ ਨੇ ਕਿਹਾ, "ਜੇਕਰ ਐਫਐਸਐਸਏਆਈ ਦੀ ਰਿਪੋਰਟ ਤੋਂ ਬਾਅਦ ਜ਼ਰੂਰੀ ਹੋਇਆ ਤਾਂ ਅਸੀਂ ਅਗਲੀ ਕਾਰਵਾਈ ਕਰਾਂਗੇ। ਬਸ਼ਰਤੇ ਕਿ ਨੈਸ਼ਨਲ ਕੰਜ਼ਿਊਮਰ ਹੈਲਪਲਾਈਨ (NCH) 'ਤੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਣ।।

ਲੱਡੂ ਵਿਵਾਦ ਦਾ ਅਸਰ ਦੂਜੇ ਰਾਜਾਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਕਰਨਾਟਕ ਨੇ ਮੰਦਰ ਦੇ ਪ੍ਰਸ਼ਾਦਮ ਦੀ ਜਾਂਚ ਨੂੰ ਲਾਜ਼ਮੀ ਕਰ ਦਿੱਤਾ ਹੈ। ਉਸਨੇ ਪ੍ਰਸ਼ਾਦ ਤਿਆਰ ਕਰਨ ਲਈ ਸਿਰਫ ਨੰਦਿਨੀ ਘੀ ਦੀ ਵਰਤੋਂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਦੌਰਾਨ ਉੱਤਰ ਪ੍ਰਦੇਸ਼ ਵਿੱਚ ਫੂਡ ਸੇਫਟੀ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫਐਸਡੀਏ) ਨੇ ਜਾਂਚ ਲਈ ਮਥੁਰਾ ਦੇ ਪ੍ਰਮੁੱਖ ਮੰਦਰਾਂ ਤੋਂ 'ਪ੍ਰਸਾਦਮ' ਦੇ 13 ਨਮੂਨੇ ਇਕੱਠੇ ਕੀਤੇ ਹਨ।

ਦੱਸ ਦੇਈਏ ਕਿ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ 18 ਸਤੰਬਰ ਨੂੰ ਆਰੋਪ ਲਾਇਆ ਸੀ ਕਿ ਵਾਈਐਸ ਜਗਨ ਮੋਹਨ ਰੈੱਡੀ ਦੀ ਅਗਵਾਈ ਵਾਲੀ ਰਾਜ ਵਿੱਚ ਪਿਛਲੀ ਸਰਕਾਰ ਦੇ ਅਧੀਨ ਤਿਰੂਪਤੀ ਮੰਦਰ ਵਿੱਚ ਪ੍ਰਸ਼ਾਦ ਲਈ ਬਣੇ ਲੱਡੂਆਂ ਵਿੱਚ ਘਟੀਆ ਗੁਣਵੱਤਾ ਵਾਲੇ ਘਿਓ ਦੀ ਵਰਤੋਂ ਕੀਤੀ ਗਈ ਸੀ ਇਸ ਵਿੱਚ ਜਾਨਵਰਾਂ ਦੀ ਚਰਬੀ ਮਿਲੀ ਹੋਈ ਸੀ। ਬਾਅਦ ਵਿਚ ਨਾਇਡੂ ਨੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦੇ ਗਠਨ ਦਾ ਐਲਾਨ ਕੀਤਾ।