ਹਿਮਾਚਲ ’ਚ ਪੰਜਾਬ ਤੋਂ ਸ਼ਰਧਾਲੂਆਂ ਨੂੰ ਲੈ ਕੇ ਜਾ ਰਿਹਾ ਟਰੱਕ ਪਲਟਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

4 ਸ਼ਰਧਾਲੂਆਂ ਦੀ ਮੌਤ, 20 ਜ਼ਖਮੀ

Truck carrying pilgrims from Punjab overturns in Himachal

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ’ਚ ਧਲਿਆਰਾ ਨੇੜੇ ਇਕ ਟਰੱਕ ਪਲਟਣ ਕਾਰਨ ਪੰਜਾਬ ਦੇ 4 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 20 ਦੇ ਕਰੀਬ ਜ਼ਖਮੀ ਹੋ ਗਏ। ਸ਼ਰਧਾਲੂ ਚਾਮੁੰਡਾ ਦੇਵੀ ਮੰਦਰ ਜਾ ਰਹੇ ਸਨ। ਇਹ ਹਾਦਸਾ ਢਲਿਆਰਾ ਨੇੜੇ ਰਾਨੀਤਾਲ-ਮੁਬਾਰਕਪੁਰ ਕੌਮੀ ਰਾਜਮਾਰਗ ਉਤੇ ਵਾਪਰਿਆ, ਜਦੋਂ ਡਰਾਈਵਰ ਨੇ ਟਰੱਕ ਉਤੇ ਕੰਟਰੋਲ ਗੁਆ ਦਿਤਾ ਅਤੇ ਉਹ ਸੜਕ ਉਤੇ ਪਲਟ ਗਿਆ, ਜਿਸ ਨਾਲ ਚਾਰ ਜਣਿਆਂ ਦੀ ਮੌਕੇ ਉਤੇ ਹੀ ਮੌਤ ਹੋ ਗਈ।

ਮ੍ਰਿਤਕਾਂ ਦੀ ਪਛਾਣ ਕੁਲਦੀਪ ਸਿੰਘ, ਜਸਮਾਈਲ ਸਿੰਘ, ਗੋਲਡੀ ਅਤੇ ਜਗਸੀਰ ਸਿੰਘ ਵਜੋਂ ਹੋਈ ਹੈ, ਜੋ ਸਾਰੇ ਪੰਜਾਬ ਦੇ ਬਠਿੰਡਾ ਦੇ ਰਹਿਣ ਵਾਲੇ ਹਨ। ਪੁਲਿਸ ਮੌਕੇ ਉਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਬਚਾਇਆ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ।

ਜ਼ਖਮੀਆਂ ਨੂੰ ਦੇਹਰਾਦੂਨ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਛੇ ਵਿਅਕਤੀਆਂ ਨੂੰ ਅਗਲੇਰੇ ਇਲਾਜ ਲਈ ਡਾ. ਰਾਜਿੰਦਰ ਪ੍ਰਸਾਦ ਸਰਕਾਰੀ ਮੈਡੀਕਲ ਕਾਲਜ, ਟਾਂਡਾ ਲਿਜਾਇਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਰਿਪੋਰਟ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ।