ਦੀਵਾਲੀ 'ਤੇ ਕਾਰੋਬਾਰੀਆਂ ਦੀਆਂ ਵਧੀਆਂ ਮੁਸ਼ਕਲਾਂ, 20  ਫੀਸਦੀ ਡਿਗਿਆ ਸਰਾਫਾ ਕਾਰੋਬਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਸਾਲ ਦੀ ਦੀਵਾਲੀ ਸਰਾਫਾ ਲਈ ਓਨੀ ਚੰਗੀ ਨਾ ਹੋਣ ਦੀ ਗੱਲ ਕਹੀ ਜਾ ਰਹੀ ਹੈ ਜਿਨ੍ਹੀ ਕੁਝ ਸਾਲਾਂ ਤੋਂ ਚੰਗੀ ਹੁੰਦੀ ਆ ਰਹੀ ਹੈ।ਦੱਸ ਦਈਏ ਕਿ ਭਾਵੇ ਹੁਣ ਮਾਰਕਿਟ ਵਿਚ ...

20% Business gone down

ਰਾਏਪੁਰ (ਭਾਸ਼ਾ): ਇਸ ਸਾਲ ਦੀ ਦੀਵਾਲੀ ਸਰਾਫਾ ਲਈ ਓਨੀ ਚੰਗੀ ਨਾ ਹੋਣ ਦੀ ਗੱਲ ਕਹੀ ਜਾ ਰਹੀ ਹੈ ਜਿਨ੍ਹੀ ਕੁਝ ਸਾਲਾਂ ਤੋਂ ਚੰਗੀ ਹੁੰਦੀ ਆ ਰਹੀ ਹੈ।ਦੱਸ ਦਈਏ ਕਿ ਭਾਵੇ ਹੁਣ ਮਾਰਕਿਟ ਵਿਚ ਗਹਿਣਿਆਂ ਦੇ ਨਵੇ ਡਿਜ਼ਾਇਨ ਆ ਗਏ ਨੇ ਪਰ ਇਨ੍ਹਾਂ ਡਿਜ਼ਾਇਨਾਂ ਤੋਂ ਇਲਾਵਾ ਹੋਰ ਨਵੇ ਡਿਜ਼ਾਇਨ ਜਿਹੜੇ ਤੁਸੀ ਸੋਚ ਰਹੇ ਹੋ ਤਾਂ ਤੁਹਾਨੂੰ ਨਿਰਾਸ਼ਾ ਹੀ ਹੱਥ ਲੱਗੇਗੀ ।ਇਸਦਾ ਕਾਰਨ ਤਿਉਹਾਰਾਂ ਦੇ ਸੀਜ਼ਨ ਦੇ ਨਾਲ ਹੀ ਇਨ੍ਹਾਂ ਦਿਨਾਂ ਚੋਣਾ ਦਾ ਸੀਜ਼ਨ ਸ਼ੁਰੂ ਹੋਣਾ ਦਸਿਆ ਜਾ ਰਿਹਾ ਹੈ। ਜਿਸ ਦੇ ਚਲਦਿਆਂ ਤਿਉਹਾਰਾਂ ਤੋਂ ਪਹਿਲਾਂ ਹੀ ਸਰਾਫਾ ਵਿਚ ਬਾਹਰ ਤੋਂ ਆਉਣ ਵਾਲਾ ਕੱਚਾ ਮਾਲ ਨਹੀਂ ਆ ਰਿਹਾ ਹੈ

'ਤੇ ਜੇਕਰ ਇਹ ਮਾਲ ਪਹੁੰਚ ਵੀ ਰਿਹਾ ਹੈ ਤਾਂ ਇਨ੍ਹੀ ਦੇਰ ਹੋ ਰਹੀ ਹੈ ਕਿ ਇਹ ਮਾਲ ਲੋਕਾਂ ਤੱਕ ਪਹੁੰਚਾਉਣ ਦਾ ਕੋਈ ਸਮਾਂ ਨਹੀਂ ਮਿਲ ਸਕੇਗਾ। ਦੂਜੇ ਪਾਸੇ ਸਰਾਫਾ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਇਸ ਦੇ ਚਲਦੇ ਇਸ ਸਾਲ ਦੀਵਾਲੀ ਵਿਚ ਕੰਮ ਪਿਛਲੇ ਸੀਜ਼ਨ ਨਾਲੋ 20  ਫੀਸਦੀ ਤੱਕ ਘੱਟ ਹੋ ਸਕਦਾ ਹੈ। ਜਾਣਕਾਰੀ ਮੁਤਾਬਕ ਕੁੱਝ ਸਮਾਂ ਪਹਿਲਾਂ ਤੋਂ ਤਿਉਹਾਰਾਂ ਨੂੰ ਵੇਖਦੇ ਹੋਏ ਰਾਜਧਾਨੀ ਵਿਚ 10 ਕਰੋੜ ਦਾ ਕੱਚਾ ਮਾਲ ਅਤੇ ਬਣੇ ਹੋਏ ਗਹਿਣੇ ਆ ਰਹੇ ਸਨ ਪਰ ਦਸਿਆ ਜਾ ਰਿਹਾ ਹੈ ਕਿ ਇਨ੍ਹਾਂ ਦਿਨਾਂ ਵਿਚ ਕੱਚਾ ਮਾਲ ਆਉਣ ਵਿਚ ਕਾਫ਼ੀ ਪਰੇਸ਼ਾਨੀ ਹੋ ਗਈ ਹੈ

ਤੇ ਨਾਲ ਹੀ ਮਾਲ ਮੰਗਾਉਣ ਵਿਚ ਹੋਣ ਵਾਲੀ ਪਰੇਸ਼ਾਨੀ ਨੂੰ ਵੇਖਦੇ ਹੋਏ ਬਹੁਤ ਸਾਰੇ ਕਾਰੋਬਾਰੀਆਂ ਨੇ ਤਾਂ ਮਾਲ ਮੰਗਾਉਣਾ ਹੀ ਬੰਦ ਕਰ ਦਿੱਤਾ ਹੈ। ਜਿਸ ਦੇ ਚਲਦਿਆਂ ਕਾਰੋਬਾਰੀਆਂ ਦਾ ਵੀ ਕਹਿਣਾ ਹੈ ਕਿ ਗਹਿਣਿਆ ਦੀ ਜਿੰਨੀ ਨਵੀਂ ਰੇਂਜ ਮਾਰਕੇਟ ਵਿਚ ਆ ਚੁੱਕੀ ਹੈ ਉਸ ਨੂੰ ਹੀ ਦੀਵਾਲੀ ਵਿਚ ਪੇਸ਼ ਕੀਤੀ ਜਾਵੇਗੀ। ਘੱਟ ਹੋਏ ਬਾਹਰ ਦੇ ਆਰਡਰ ਤੋਂ ਦੱਸਿਆ ਜਾ ਰਿਹਾ ਹੈ ਕਿ ਮਾਲ ਆਉਣ ਵਿਚ ਆ ਰਹੀ ਪਰੇਸ਼ਾਨੀ ਨੂੰ ਦੇਖਦੇ ਹੋਏ ਇਨ੍ਹਾਂ ਦਿਨਾਂ 'ਚ ਬਾਹਰ  ਦੇ ਆਰਡਰ ਵੀ ਘੱਟ ਹੋ ਗਏ ਹਨ ਅਤੇ ਤਿਉਹਾਰ ਦੀ ਨਜ਼ਦੀਕੀ ਨੂੰ ਵੇਖਦੇ ਹੋਏ ਕਾਰੋਬਾਰੀ ਉਨ੍ਹਾਂ ਦੇ ਕੋਲ ਰੱਖੇ ਸਟਾਕ ਉੱਤੇ ਹੀ ਕੰਮ ਦੀ ਰਫਤਾਰ ਵਧਾਉਣ ਦੀ ਸੋਚ ਰਹੇ ਹਨ। 

ਕਾਰੋਬਾਰੀਆਂ ਦਾ ਕਹਿਣਾ ਹੈ ਕਿ ਇਸ ਸਾਲ ਨਾਲੋ ਪਿਛਲੇ ਸਾਲ ਵਿਚ ਬਾਹਰ  ਦੇ ਆਰਡਰ ਵੀ ਹੁਣ ਕਾਫ਼ੀ ਘੱਟ ਹੋ ਜਾਣਗੇ ਤੇ ਹੁਣ ਆ ਰਹੀ ਪਰੇਸ਼ਾਨੀ ਨੂੰ ਵੇਖਦੇ ਹੋਏ ਕਾਰੋਬਾਰੀ ਵੀ ਹੱਥ ਖਿੱਚਣ ਵਿਚ ਲੱਗੇ ਹਨ ।